ਹੁਸ਼ਿਆਰਪੁਰ/ਗੜ੍ਹਸ਼ੰਕਰ (ਅਮਰੀਕ)— ਪੰਜਾਬ 'ਚ ਵੱਧ ਰਹੀਆਂ ਲੁਟਖੋਹਾਂ ਦੀਆਂ ਵਾਰਦਾਤਾਂ 'ਚ ਇਜ਼ਾਫਾ ਉਦੋਂ ਹੋ ਗਿਆ ਜਦੋਂ ਸਬ ਡਿਵੀਜ਼ਨ ਗੜ੍ਹਸ਼ੰਕਰ ਨੇੜੇ ਬਸ ਅੱਡਾ ਸਤਨੌਰ ਦੇ ਪੰਜਾਬ ਐਂਡ ਸਿੰਧ ਬੈਂਕ 'ਚ ਬੀਤੀ ਰਾਤ ਲੁਟੇਰਿਆਂ ਨੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ। ਚੋਰ ਬੈਂਕ ਦੇ ਪਿਛਲੇ ਪਾਸੋ ਕੰਦ ਟੱਪ ਕੇ ਬੈਂਕ 'ਚ ਦਾਖਲ ਹੋਏ ਅਤੇ ਲੁਟਖੋਹ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਨਾਕਾਮ ਸਾਬਿਤ ਹੋਏ।

ਬੈਂਕ ਮੈਨੇਜਰ ਜੋਤੀ ਪ੍ਰਭਾ ਨੇ ਦੱਸਿਆ ਕਿ ਗੜ੍ਹਸ਼ੰਕਰ ਦੇ ਅੱਡਾ ਸਤਨੌਰ ਦੇ ਪੰਜਾਬ ਐਂਡ ਸਿੰਧ ਬੈਂਕ 'ਚ 2 ਦਿਨ ਛੁੱਟੀ ਹੋਣ ਕਰਕੇ ਜਿੱਥੇ ਬੈਂਕ ਬੰਦ ਸੀ। ਬੀਤੀ ਰਾਤ ਪਿਛਲੇ ਪਾਸੋ ਚੋਰਾਂ ਵੱਲੋਂ ਲੁਟਖੋਹ ਦੇ ਇਰਾਧੇ ਨਾਲ ਬੈਂਕ 'ਚ ਦਾਖਲ ਹੋਏ ਪਰ ਬੈਂਕ ਦੇ ਕੰਟਰੋਲ ਰੂਮ 'ਚ ਦਾਖਲ ਨਾ ਹੋ ਸਕੇ ਪਰ ਜਾਂਦੇ-ਜਾਂਦੇ ਆਪਣੇ ਨਾਲ ਸੀ. ਸੀ. ਟੀ. ਵੀ. ਕੈਮਰੇ ਦੀ ਹਾਰਡ ਡਿਸਕ ਆਪਣੇ ਨਾਲ ਲੈ ਗਏ।

ਚੋਰਾਂ ਵੱਲੋਂ ਬੈਂਕ ਦੇ ਪਿਛਲੇ ਪਾਸੇ ਇਕ ਗੱਡਾ ਵੀ ਪੁੱਟਿਆ ਹੋਇਆ ਸੀ। ਉਥੇ ਹੀ ਸੂਚਨਾ ਪਾ ਕੇ ਥਾਣਾ ਗੜ੍ਹਸ਼ੰਕਰ ਦੇ ਐੱਸ. ਐੱਚ. ਓ. ਨਰਿੰਦਰ ਕੁਮਾਰ ਆਪਣੀ ਪੁਲਸ ਟੀਮ ਨਾਲ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
23 ਸਾਲਾਂ ਤੋਂ ਲੁਕ ਕੇ ਰਹਿ ਰਹੀ ਭਗੌੜੀ ਲੁਧਿਆਣਾ ਤੋਂ ਗ੍ਰਿਫਤਾਰ
NEXT STORY