ਹੁਸ਼ਿਆਰਪੁਰ, (ਘੁੰਮਣ)- ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ (ਰਜਿ.) ਹੁਸ਼ਿਆਰਪੁਰ ਦੀ ਮੀਟਿੰਗ ਬੱਸ ਸਟੈਂਡ ਹੁਸ਼ਿਆਰਪੁਰ ਚੇਅਰਮੈਨ ਰਣਜੀਤ ਸਿੰਘ ਮੁਲਤਾਨੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਐਸੋਸੀਏਸ਼ਨ ਦੀਆਂ ਲਟਕਦੀਆਂ ਮੰਗਾਂ ਬਾਰੇ ਸਮੂਹ ਅਹੁਦੇਦਾਰਾਂ ਤੇ ਵਰਕਰਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਗਿਆਨ ਸਿੰਘ ਠੱਕਰਵਾਲ ਨੇ ਸਰਕਾਰ ਦੀ ਪੁਰਜ਼ੋਰ ਨਿੰਦਾ ਕਰਦਿਆਂ ਕਿਹਾ ਕਿ ਇਹ ਸਰਕਾਰ ਮੁਲਾਜ਼ਮ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਖਾਲੀ ਖਜ਼ਾਨੇ ਦਾ ਬਹਾਨਾ ਬਣਾ ਕੇ 22 ਮਹੀਨਿਆਂ ਦਾ ਡੀ. ਏ. ਦਾ ਬਕਾਇਆ ਜਨਵਰੀ-17 ਤੋਂ ਡੀ.ਏ. ਦੀਆਂ ਕਿਸ਼ਤਾਂ ਤੇ ਕਮਿਸ਼ਨ ਦੀ ਰਿਪੋਰਟ ਖਾਲੀ ਖਜ਼ਾਨੇ ਦੇ ਬਹਾਨੇ ਬਣਾ ਕੇ ਟਾਲ-ਮਟੋਲ ਕਰ ਰਹੀ ਹੈ। ਪਿਛਲੇ ਇਕ ਮਹੀਨੇ ਦੇ ਵੱਧ ਸਮੇਂ ਤੋਂ ਮਾਸਟਰ ਆਪਣੀਆਂ ਮੰਗਾਂ ਮਰਨ ਵਰਤ ਅਤੇ ਭੁੱਖ ਹਡ਼ਤਾਲ ਕਰ ਰਹੇ ਹਨ। ਪਰ ਸਰਕਾਰ ਉਨ੍ਹਾਂ ਪ੍ਰਤੀ ਵੀ ਗੰਭੀਰ ਨਹੀਂ ਹੈ। ਪ੍ਰਧਾਨ ਠੱਕਰਵਾਲ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਇਸੀ ਨੀਤੀ ਤੇ ਚਲਦੀ ਰਹੀ ਤਾਂ ਇਹ ਜਥੇਬੰਦੀ ਬਾਕੀ ਜਥੇਬੰਦੀਆਂ ਨਾਲ ਤਾਲਮੇਲ ਕਰ ਕੇ ਸੰਘਰਸ਼ ਦੇ ਰਾਹ ’ਤੇ ਆ ਜਾਵੇਗੀ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਉਪਰੰਤ ਚੇਅਰਮੈਨ ਰਣਜੀਤ ਸਿੰਘ ਮੁਲਤਾਨੀ ਸਾਬਕਾ ਟ੍ਰੈਫਿਕ ਮੈਨੇਜਰ ਨੇ ਸੰਬੋਧਨ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਰੋਡਵੇਜ਼ ਰਿਟਾਇਰੀ ਕਰਮਚਾਰੀ ਦੀ ਪਤਨੀ ਤੇ ਕਰਮਚਾਰੀ ਨੂੰ ਸਰਕਾਰੀ ਬੱਸਾਂ ’ਚ ਮੁਫਤ ਸਫਰ ਕਰਨ ਦੀ ਸਹੂਲਤ ਦਿੱਤੀ ਜਾਵੇਗੀ ਜਦਕਿ ਇਸ ਕਰਮਚਾਰੀ ਨੇ 40 ਸਾਲ ਇਸ ਮਹਿਕਮੇ ਦੀ ਸੇਵਾ ਕੀਤੀ ਹੈ ਤੇ ਇਨ੍ਹਾਂ ਨੂੰ ਇਸ ਸਹੂਲਤ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਹੋਰ 13 ਕੈਟਾਗਰੀਆਂ ਪਹਿਲਾਂ ਹੀ ਬੱਸ ’ਚ ਫਰੀ ਸਫਰ ਕਰ ਰਹੀਆਂ ਹਨ। ਮੁਲਤਾਨੀ ਸਾਹਿਬ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੈਡੀਕਲ ਕੈਸ਼ਲੈਸ ਸਕੀਮ ਜਲਦ ਹੀ ਲਾਗੂ ਕੀਤੀ ਜਾਵੇ। ਸਤਵੇਂ ਪੇ-ਕਮਿਸ਼ਨ ਦੀ ਰਿਪੋਰਟ ਤੇ ਡੀ.ਏ. ਦੇ ਬਕਾਏ ਵੀ ਦਿੱਤੇ ਜਾਣ।
ਇਸ ਮੌਕੇ ਅਵੀਨਾਸ਼ ਕੁਮਾਰ ਹੈਡ ਮਕੈਨਿਕ ਪੰਜਾਬ ਰੋਡਵੇਜ਼ ਹੁਸ਼ਿਆਰਪੁਰ, ਅਮਰਨਾਥ ਭਗਤ ਸਟੇਸ਼ਨ ਸੁਪਰਵਾਈਜ਼ਰ ਪੰਜਾਬ ਰੋਡਵੇਜ਼ ਫਿਰੋਜ਼ਪੁਰ ਤੇ ਪਰਮਿੰਦਰ ਸਿੰਘ ਇੰਸਪੈਕਟਰ ਪੰਜਾਬ ਰੋਡਵੇਜ਼ ਜਲੰਧਰ-1 ਤੋਂ ਇਲਾਵਾ ਜੋਗਿੰਦਰ ਪਾਲ ਸਾਬਕਾ ਜਨਰਲ ਮੈਨੇਜਰ, ਸੰਸਾਰ ਸਿੰਘ, ਇੰਸਪੈਕਟਰ ਗਿਆਨ ਸਿੰਘ ਭਲੇਠੂ ਜਨਰਲ ਸਕੱਤਰ, ਬਲਵਿੰਦਰ ਸਿੰਘ ਗਡ਼੍ਹਸ਼ੰਕਰੀ, ਅਵਤਾਰ ਸਿੰਘ ਝਿੰਗਡ਼, ਰਣਜੀਤ ਸਿੰਘ ਸ਼ਰਮਾ, ਗੁਰਬਖਸ਼ ਸਿੰਘ ਮਨਕੋਟੀਆ, ਸੁਰਜੀਤ ਸਿੰਘ ਐੱਨ. ਆਰ. ਆਈ., ਕੰਵਲਜੀਤ ਸਿੰਘ ਕੈਸ਼ੀਅਰ, ਜੋਧ ਸਿੰਘ, ਸੁਰਿੰਦਰ ਕੁਮਾਰ ਸੈਣੀ, ਇੰਦਰਮੋਹਨ ਬਾਲੀ, ਪਰਮਜੀਤ ਬਿਹਾਲਾ, ਸਵਰਨ ਸਿੰਘ ਅਟਵਾਲ, ਸਰਪੰਚ ਸੋਹਨ ਲਾਲ ਬਿੱਲਾ, ਮਨਮੋਹਨ ਸਿੰਘ, ਜਸਵਿੰਦਰ ਸਿੰਘ, ਮਹਿੰਦਰ ਸਿੰਘ ਜੱਲੋਵਾਲ, ਰਾਮ ਕਿਸ਼ਨ, ਮਹਿੰਦਰ ਲਾਲ, ਕਾਬਲ ਸਿੰਘ, ਹੁਕਮ ਸਿੰਘ, ਸਵਰਨ ਸਿੰਘ, ਕਰਤਾਰ ਸਿੰਘ, ਹਰਮੇਸ਼ ਲਾਲ ਤੇ ਪ੍ਰੇਮ ਸਿੰਘ ਡਵਿੱਡਾ ਨੇ ਵੀ ਸੰਬੋਧਨ ਕੀਤਾ।
ਇੰਟਕ ਵਰਕਰਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ
NEXT STORY