ਟਾਂਡਾ ਉੜਮੁੜ (ਪਰਮਜੀਤ ਮੋਮੀ)-ਜਲੰਧਰ-ਜੰਮੂ ਮਾਰਗ 'ਤੇ ਸਥਿਤ ਦਾਰਾਪੁਰ ਰੇਲਵੇ ਫਾਟਕ ਨੰਬਰ 65 'ਤੇ ਪੈਦਲ ਡਿਊਟੀ ਕਰਨ ਲਈ 'ਤੇ ਜਾ ਰਹੇ ਗੇਟ ਕੀਪਰ ਨੂੰ ਬੀਤੀ ਰਾਤ ਇਕ ਲੁਟੇਰੇ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਲੁੱਟਖੋਹ ਦਾ ਸ਼ਿਕਾਰ ਬਣਾਇਆ। ਇਸ ਸਬੰਧੀ ਲੁੱਟਖੋਹ ਦਾ ਸ਼ਿਕਾਰ ਹੋਏ ਗੇਟ ਕੀਪਰ ਵਿਜੇ ਕੁਮਾਰ ਪੁੱਤਰ ਰਾਜ ਵੱਲਭ ਵਾਸੀ ਰੇਲਵੇ ਸਟੇਸ਼ਨ ਟਾਂਡਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10 ਵਜੇ ਉਹ ਆਪਣੀ ਡਿਊਟੀ 'ਤੇ ਪਹੁੰਚਣ ਲਈ ਰੇਲਵੇ ਲਾਈਨ 'ਤੇ ਪੈਦਲ ਜਾ ਰਿਹਾ ਸੀ ਕਿ ਅਚਾਨਕ ਹੀ ਝਾੜੀਆਂ ਵਿਚੋਂ ਨਿਕਲ ਕੇ ਇਕ ਲੁਟੇਰੇ ਨੇ ਉਸ ਦੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਗੰਭੀਰ ਜ਼ਖ਼ਮੀ ਕਰ ਦਿੱਤਾ ਅਤੇ ਉਸ ਦਾ ਮੋਬਾਇਲ ਅਤੇ ਹੋਰ ਸਾਮਾਨ ਲੁੱਟ ਕੇ ਫਰਾਰ ਹੋ ਗਿਆ। ਇਸ ਸਬੰਧੀ ਆਰ. ਪੀ. ਐੱਫ਼. ਪੁਲਸ ਵੱਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਰਿਸ਼ਤੇ ਸ਼ਰਮਸਾਰ! ਕਲਯੁਗੀ ਪਿਓ ਨੇ ਧੀ ਦੀ ਰੋਲ਼ੀ ਪੱਤ, ਕੀਤਾ ਗਰਭਵਤੀ, ਇੰਝ ਖੁੱਲ੍ਹਿਆ ਭੇਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Punjab: ਅਜੇ ਵੀ ਆ ਰਹੀ LPG ਗੈਸ ਦੀ ਕਿੱਲਤ, ਸੜਕਾਂ 'ਤੇ ਉਤਰੇ ਲੋਕ, ਰੋਡ ਕਰ 'ਤਾ ਜਾਮ
NEXT STORY