ਜਲੰਧਰ (ਵਰੁਣ)-ਜਲੰਧਰ ਕ੍ਰਾਈਮ ਹੱਬ ਬਣਦਾ ਜਾ ਰਿਹਾ ਹੈ। ਸ਼ਹਿਰ ’ਚ ਅਜਿਹੀ ਘਟਨਾਵਾਂ ਵਾਪਰ ਰਹੀਆਂ ਹਨ, ਜੋ ਪਹਿਲਾਂ ਕਦੇ ਨਹੀਂ ਹੋਈਆਂ। ਸ਼ਹਿਰ ’ਚ ਹੁਣ ਲੁਟੇਰਿਆਂ ਨੇ ਇਕ ਪਿਕਅੱਪ ਡਰਾਈਵਰ ਨੂੰ ਨਿਸ਼ਾਨਾ ਬਣਾਇਆ, ਉਸ ’ਤੇ ਹਮਲਾ ਕੀਤਾ ਅਤੇ ਉਸ ਦੀ ਪਿਕਅੱਪ, ਮੋਬਾਇਲ ਫੋਨ ਅਤੇ ਨਕਦੀ ਲੈ ਕੇ ਭੱਜ ਗਏ। ਇਹ ਵਾਰਦਾਤ ਬਲ ਹਸਪਤਾਲ ਦੇ ਸਾਹਮਣੇ ਹੋਈ। ਜਾਣਕਾਰੀ ਦਿੰਦੇ ਅਮਰੀਕ ਨਗਰ ਦੇ ਰਹਿਣ ਵਾਲੇ ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਭਰਾ ਦੀ ਮਹਿੰਦਰਾ ਪਿਕਅੱਪ ਲੈ ਕੇ ਬਿਆਸ ਵੱਲ ਜਾ ਰਿਹਾ ਸੀ। ਮਜ਼ਦੂਰਾਂ ਨੂੰ ਲੈਣ ਲਈ ਨਿਕਲੇ ਰਾਜੇਸ਼ ਨੂੰ ਰਾਤ ਦੇ ਲੰਬੇ ਸਫ਼ਰ ਦੌਰਾਨ ਨੀਂਦ ਆਉਣ ਲੱਗ ਪਈ। ਉਸ ਨੇ ਬਲ ਹਸਪਤਾਲ ਨੇੜੇ ਗੱਡੀ ਰੋਕੀ ਅਤੇ ਅੰਦਰ ਹੀ ਸੌਂ ਗਿਆ। ਦੋਸ਼ ਹੈ ਕਿ ਜਦੋਂ ਰਾਜੇਸ਼ ਸੌਂ ਰਿਹਾ ਸੀ ਤਾਂ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਜਗਾਉਣ ਲਈ ਖਿੜਕੀ ਦਾ ਸ਼ੀਸ਼ਾ ਖੜਕਾਇਆ, ਜਿਵੇਂ ਹੀ ਉਸ ਨੇ ਖਿੜਕੀ ਦਾ ਸ਼ੀਸ਼ਾ ਹੇਠਾਂ ਕੀਤਾ ਤਾਂ ਇਕ ਵਿਅਕਤੀ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ: Punjab: ਸ਼ਹੀਦ ਦੇ ਪਿਤਾ ਦੇ ਹੌਂਸਲੇ ਨੂੰ ਸਲਾਮ! ਫ਼ੌਜ ਦੀ ਵਰਦੀ ਪਾ ਕੇ ਪੁੱਤ ਜੋਬਨਪ੍ਰੀਤ ਨੂੰ ਦਿੱਤੀ ਅੰਤਿਮ ਵਿਦਾਈ
ਅਚਾਨਕ ਹੋਏ ਹਮਲੇ ਤੋਂ ਉਹ ਸੰਭਲ ਨਹੀਂ ਪਾਇਆ ਅਤੇ ਇਸ ਦੌਰਾਨ ਦੂਜਾ ਲੁਟੇਰਾ ਡਰਾਈਵਰ ਸੀਟ ’ਤੇ ਬੈਠ ਗਿਆ ਅਤੇ ਪਿਕਅੱਪ ਲੈ ਕੇ ਭੱਜ ਗਿਆ। ਦੱਸਿਆ ਜਾ ਰਿਹਾ ਹੈ ਕਿ ਇਕ ਲੁਟੇਰੇ ਨੇ ਪਿਕਅੱਪ ਚਲਾ ਰਿਹਾ ਸੀ, ਜਦਕਿ ਦੂਜਾ ਆਪਣੀ ਮੋਟਰਸਾਈਕਲ ’ਤੇ ਅੱਗੇ-ਅੱਗੇ ਚੱਲ ਰਿਹਾ ਸੀ। ਜ਼ਖ਼ਮੀ ਰਾਜੇਸ਼ ਨੂੰ ਕੁਝ ਦੂਰੀ ਤੱਕ ਗੱਡੀ ’ਚ ਜਬਰਦਸਤੀ ਬਠਾਈ ਰੱਖਿਆ।
ਇਹ ਵੀ ਪੜ੍ਹੋ: ਬਸੰਤ ਪੰਚਮੀ ਵਾਲੇ ਦਿਨ ਜਲੰਧਰ 'ਚ ਵੱਡਾ ਹਾਦਸਾ! ਪਤੰਗ ਲੁੱਟਦਿਆਂ ਡੂੰਘੇ ਟੋਏ 'ਚ ਡਿੱਗਿਆ ਜਵਾਕ, ਹੋਈ ਮੌਤ
ਗੱਡੀ ਲੁੱਟਣ ਤੋਂ ਬਾਅਦ ਬਦਮਾਸ਼ਾਂ ਨੇ ਵਿਧੀਪੁਰ ਫਾਟਕ ਦੇ ਕੋਲ ਜਾ ਕੇ ਮੋਬਾਈਲ ਫੋਨ ਅਤੇ ਲਗਭਗ 500 ਰੁਪਏ ਨਕਦੀ ਖੋਹ ਲਈ, ਜਦਕਿ ਡਰਾਈਵਰ ਨੂੰ ਸੁੰਨਸਾਨ ਸੜਕ ਕਿਨਾਰੇ ਸੁੱਟ ਕੇ ਭੱਜ ਗਏ। ਉਧਰ ਥਾਣਾ ਇਕ ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਇਕ ਤਰੀਕੇ ਦੀ ਜਾਂਚ ਕਰ ਕੇ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: Punjab: ਪ੍ਰਾਪਰਟੀ ਵਾਲਿਆਂ ਲਈ ਵੱਡੀ ਖ਼ਬਰ! ਟੈਕਸ ਵਸੂਲੀ ਨੂੰ ਲੈ ਕੇ ਨਵੇਂ ਹੁਕਮ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੰਤ ਨਿਰੰਜਨ ਦਾਸ ਮਹਾਰਾਜ ਜੀ ਦੀ ਅਗਵਾਈ 'ਚ ਕਾਸ਼ੀ ਵਾਸਤੇ 29 ਨੂੰ ਰਵਾਨਾ ਹੋਵੇਗੀ ਸਪੈਸ਼ਲ ਟ੍ਰੇਨ
NEXT STORY