ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)— ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨੇ ਅੱਜ ਜ਼ਿਲਾ ਪੱਧਰ ’ਤੇ ਚੱਲ ਰਹੇ ਸੇਵਾ ਕੇਂਦਰ (ਟਾਈਪ-1) ਦਾ ਜਾਇਜ਼ਾ ਲਿਆ ਅਤੇ ਇਕੱਲੇ-ਇਕੱਲੇ ਕਾਊਂਟਰ ਦਾ ਕੰਮ ਦੇਖਿਆ।
ਉਨ੍ਹਾਂ ਨੇ ਇਸ ਮੌਕੇ ਹਰੇਕ ਕਾਊਂਟਰ ’ਤੇ ਬੈਠੇ ਅਾਪ੍ਰੇਟਰ ਪਾਸੋਂ ਉਸ ਕੋਲ ਮੌਜੂਦ ਕੰਮ ਦੀ ਤਾਦਾਦ ਬਾਰੇ ਪੁੱਛਿਆ ਅਤੇ ਕੰਮ ਨੂੰ ਸਮਾਂਬੱਧ ਢੰਗ ਨਾਲ ਨਿਪਟਾਉਣ ਲਈ ਆਖਿਆ। ਡੀ.ਸੀ. ਨੇ ਇਸ ਤੋਂ ਬਾਅਦ ਪੁੱਛਗਿੱਛ ਕਮ ਸੁਆਗਤੀ ਕਾਊਂਟਰ ਦਾ ਦੌਰਾ ਵੀ ਕੀਤਾ ਅਤੇ ਉੱਥੇ ਮੌਜੂਦ ਸੇਵਾ ਕੇਂਦਰ ਇੰਚਾਰਜ ਸਰਬਜੀਤ ਸਿੰਘ ਨੂੰ ਇਸ ਕਾਊਂਟਰ ’ਤੇ ਲੋਡ਼ ਤੋਂ ਵਧੇਰੇ ਭੀਡ਼ ਨੂੰ ਘਟਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਇਸੇ ਕਾਊਂਟਰ ’ਤੇ ਫ਼ਾਰਮ ਵਿਕਰੀ ਤੇ ਫ਼ਾਰਮ ਭਰਨ ਦੀ ਸੁਵਿਧਾ ਨੂੰ ਤਰਤੀਬਵਾਰ ਢੰਗ ਨਾਲ ਸਹੀ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕਾਊਂਟਰ ਦੁਆਲੇ ਖਡ਼੍ਹੇ ਨਾ ਹੋਣਾ ਪਵੇ। ਉਨ੍ਹਾਂ ਨੇ ਸੇਵਾ ਕੇਂਦਰ ’ਚ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਸੁਵਿਧਾਵਾਂ ਮੁਹੱਈਆ ਕਰਵਾਉਣ ਯਕੀਨੀ ਬਣਾਉਣ ਲਈ ਵੀ ਆਖਿਆ।
ਲੁੱਟ-ਖੋਹ ਕਰਨ ਵਾਲਿਅਾਂ ਕਾਰਨ ਪਿੰਡਾਂ ’ਚ ਦਹਿਸ਼ਤ ਦਾ ਮਾਹੌਲ
NEXT STORY