ਫਗਵਾੜਾ (ਜਲੋਟਾ) : ਫਗਵਾੜਾ 'ਚ ਵਾਪਰੀ ਸ਼ਰਮਨਾਕ ਘਟਨਾ 'ਚ ਇਕ ਪਿਤਾ ਵੱਲੋਂ ਕਥਿਤ ਤੌਰ 'ਤੇ ਅਸ਼ਲੀਲ ਹਰਕਤਾਂ ਕਰਕੇ ਆਪਣੀ ਮਤਰੇਈ ਧੀ ਦੇ ਕੱਪੜੇ ਪਾੜਣ ਦੀ ਸੂਚਨਾ ਮਿਲੀ ਹੈ | ਜਾਣਕਾਰੀ ਮੁਤਾਬਕ ਲੜਕੀ ਦੀ ਮਾਂ ਦੀ ਸ਼ਿਕਾਇਤ ਤੇ ਪੁਲਸ ਨੇ ਆਰੋਪੀ ਮਤਰੇਏ ਪਿਤਾ ਖ਼ਿਲਾਫ਼ ਧਾਰਾ 354, 354 ਬੀ ਸਮੇਤ ਪੋਕਸੋ ਐਕਟ 2012 ਤਹਿਤ ਪੁਲਸ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੀੜਤਾ ਨੇ ਪੁਲਸ ਕੋਲ ਦਰਜ ਕਰਵਾਇਆ ਹੈ ਕਿ ਉਸ ਦਾ ਪਹਿਲਾ ਵਿਆਹ ਟੁੱਟ ਗਿਆ ਸੀ ਅਤੇ ਉਹ ਆਪਣੇ ਪਹਿਲੇ ਪਤੀ ਨੂੰ ਤਲਾਕ ਦੇਣ ਤੋਂ ਬਾਅਦ ਦੁਬਾਰਾ ਵਿਆਹ ਕਰਵਾ ਕੇ ਮੁਲਜ਼ਮ ਦੇ ਘਰ ਬਤੌਰ ਪਤਨੀ ਰਹਿ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਕਤਲ ਕਰਨ ਵਾਲੇ ਸੰਦੀਪ ਸੰਨੀ ਬਾਰੇ ਹੋਇਆ ਵੱਡਾ ਖ਼ੁਲਾਸਾ
ਉਸ ਦਾ ਦੂਜਾ ਪਤੀ ਉਸ ਦੀਆਂ ਧੀਆਂ 'ਤੇ ਗੰਦੀ ਨਜ਼ਰ ਰੱਖ ਰਿਹਾ ਸੀ। ਉਸ ਦੀ ਵੱਡੀ ਲੜਕੀ ਵਿਆਹੀ ਹੋਈ ਹੈ, ਜਦੋਂ ਕਿ ਛੋਟੀ ਲੜਕੀ ਘਰ ਵਿਚ ਉਸ ਨਾਲ ਰਹਿ ਰਹੀ ਹੈ। ਥਾਣਾ ਸਿਟੀ ਵਿਖੇ ਦਰਜ ਪੁਲਸ ਐੱਫ. ਆਈ. ਆਰ. 'ਚ ਆਪਣੇ ਮਤਰੇਏ ਪਿਤਾ ਹੱਥੋਂ ਅਸ਼ਲੀਲ ਹਰਕਤਾਂ ਦਾ ਸ਼ਿਕਾਰ ਹੋਈ ਲੜਕੀ ਦੀ ਮਾਂ ਨੇ ਗੰਭੀਰ ਦੋਸ਼ ਲਾਏ ਹਨ ਕਿ ਉਸ ਦੇ ਪਤੀ ਹਰਦਿਆਲ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਬਾਬਾ ਫਤਿਹ ਸਿੰਘ ਨਗਰ ਸੁਖਚੈਨਆਣਾਂ ਰੋਡ ਫਗਵਾੜਾ ਨੇ ਜ਼ਬਰਦਸਤੀ ਘਰ ਵਿਚ ਦਾਖਲ ਹੋ ਕੇ ਅਸ਼ਲੀਲ ਹਰਕਤਾਂ ਕਰ ਕੇ ਉਸ ਦੀ ਲੜਕੀ ਦੇ ਕੱਪੜੇ ਆਦਿ ਪਾੜੇ ਹਨ। ਪੁਲਸ ਨੇ ਮੁਲਜ਼ਮ ਹਰਦਿਆਲ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤਕ ਮੁਲਜ਼ਮ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਹਾਲਾਂਕਿ ਮੁਲਜ਼ਮ ਹਰਦਿਆਲ ਸਿੰਘ ਦੇ ਨੇੜਲੇ ਸੂਤਰਾਂ ਨੇ ਲਗਾਏ ਜਾ ਰਹੇ ਦੋਸ਼ਾਂ ਨੂੰ ਝੂਠਾ ਅਤੇ ਗਲਤ ਦੱਸਿਆ ਹੈ। ਪੁਲਸ ਜਾਂਚ ਜਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਮਹਾਨਗਰ ਦੇ ਮਸ਼ਹੂਰ ਜਿਊਲਰ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
NEXT STORY