ਫਿਰੋਜ਼ਪੁਰ (ਖੁੱਲਰ, ਸੋਨੂੰ ਚੋਪੜਾ) : ਫ਼ਿਰੋਜ਼ਪੁਰ ਦੇ ਨਗਰ ਕੌਂਸਲ ਦਫ਼ਤਰ ਅੰਦਰ ਸਰਕਾਰੀ ਡਿਊਟੀ ਕਰ ਰਹੇ ਇਕ ਕਲਰਕ ਨਾਲ ਕੁੱਟਮਾਰ ਕਰਨ ਅਤੇ ਉਸ ਦੇ ਕੱਪੜੇ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਫਿਰੋਜ਼ੁਪਰ ਪੁਲਿਸ ਨੇ ਇਕ ਐੱਮ. ਸੀ. ਖ਼ਿਲਾਫ਼ ਸਰਕਾਰੀ ਡਿਊਟੀ ਵਿਚ ਵਿਘਨ ਪਾਉਣ, ਧੱਕਾਮੁੱਕੀ ਕਰਨ ਅਤੇ ਜ਼ਬਰਦਸਤੀ ਹੱਥਪਾਈ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸ਼ਿਕਾਇਤਕਰਤਾ ਰਵਿੰਦਰ ਕੁਮਾਰ ਕਲਰਕ ਨਗਰ ਕੌਂਸਲ ਫ਼ਿਰੋਜ਼ਪੁਰ ਨੇ ਦੱਸਿਆ ਕਿ ਮਿਤੀ 6 ਅਗਸਤ 2026 ਨੂੰ ਸ਼ਾਮ ਕਰੀਬ 4 ਵਜੇ ਉਹ ਆਪਣੇ ਦਫ਼ਤਰ ਵਿਚ ਬੈਠ ਕੇ ਸਰਕਾਰੀ ਕੰਮ ਕਰ ਰਿਹਾ ਸੀ। ਇਸੇ ਦੌਰਾਨ ਐੱਮ. ਸੀ. ਰਾਜੇਸ਼ ਚਾਨਣਾ ਕਮਰੇ ਵਿਚ ਆਇਆ ਅਤੇ ਉਸ ਕੋਲੋਂ ਦੁਕਾਨ ਵਾਲੀਆਂ ਚੁੰਗੀ ਨਾਮ ਦੇਵ ਚੌਂਕ ਬਾਰੇ ਪੁੱਛਗਿੱਛ ਕਰਨ ਲੱਗਾ। ਕਲਰਕ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਸ ਨੇ ਦੱਸਿਆ ਕਿ ਇਹ ਕੰਮ ਇੰਜੀਨੀਅਰਿੰਗ ਬ੍ਰਾਂਚ ਨਾਲ ਸਬੰਧਿਤ ਹੈ।
ਕਲਰਕ ਨੇ ਦੱਸਿਆ ਕਿ ਇਸ ’ਤੇ ਐੱਮ. ਸੀ. ਰਾਜੇਸ਼ ਚਾਨਣਾ ਉਸ ਦੀ ਗੱਲ ਸੁਣੇ ਬਿਨ੍ਹਾ ਹੀ ਭੜਕ ਗਿਆ ਅਤੇ ਗੰਦੀ ਸ਼ਬਦਾਵਲੀ ਬੋਲਣ ਲੱਗ ਪਿਆ। ਰਾਜੇਸ਼ ਚਾਨਣਾ ਨੇ ਉਸ ਦੇ ਮੂੰਹ ’ਤੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਨਾਲ ਹੱਥਪਾਈ ਕੀਤੀ। ਕਲਰਕ ਨੇ ਦੱਸਿਆ ਕਿ ਇਸ ਧੱਕਾਮੁੱਕੀ ਦੌਰਾਨ ਉਸ ਦੀ ਸ਼ਰਟ ਵੀ ਫਾੜ ਦਿੱਤੀ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਗੁਰਦੁਆਰਾ ਸਾਹਿਬ ਨਾਨਕਪੁਰਾ ’ਚ ਬੇਅਦਬੀ, ਸਿੰਘਾਸਨ ਸਾਹਿਬ ਵਾਲੇ ਕਮਰੇ 'ਚ...
NEXT STORY