ਜਲੰਧਰ—ਮੁੱਖ ਦੋਸ਼ੀ ਸ਼ਿਵਮ ਦੀ ਅਧਿਆਪਕ ਮਾਂ ਸੀਮਾ ਨੇ ਕਿਹਾ ਕਿ ਸਵੇਰੇ ਅਖਬਾਰ ਪੜ੍ਹੀ ਤਾਂ ਪਤਾ ਚੱਲਿਆ ਕਿ ਉਸ ਦੇ ਪੁੱਤਰ ਨੇ ਭੂਆ ਦੀ ਹੱਤਿਆ ਕੀਤੀ ਹੈ। ਉਸ ਨੇ ਸਕੂਲ ਜਾਣਾ ਸੀ। ਮਨ 'ਚ ਖਿਆਲ ਆਇਆ ਕਿ ਪੁੱਤਰ ਇਸ ਤਰ੍ਹਾਂ ਕਰ ਵੀ ਸਕਦਾ ਹੈ ਜਾਂ ਨਹੀਂ। ਪੁਲਸ ਤੋਂ ਪਤਾ ਚੱਲਿਆ ਕਿ ਭੂਆ ਦੇ ਗਹਿਣੇ ਵੀ ਮਿਲ ਗਏ ਹਨ ਤਾਂ ਯਕੀਨ ਹੋ ਗਿਆ। ਉਸ ਨੇ ਕਿਹਾ, 'ਮੈਂ ਅਧਿਆਪਕਾ ਹਾਂ ਅਤੇ ਅਕਸਰ ਵਿਦਿਆਰਥੀਆਂ ਨੂੰ ਛੋਟੀ ਜਿਹੀ ਗਲਤੀ 'ਤੇ ਵੀ ਸਜ਼ਾ ਦਿੰਦੀ ਹਾਂ ਤਾਂ ਪੁੱਤਰ ਨੂੰ ਕਿਸ ਤਰ੍ਹਾਂ ਮੁਆਫ ਕਰ ਸਕਦੀ ਹਾਂ।' ਇਸ ਲਈ ਥਾਣੇ 'ਚ ਪੁੱਤਰ ਨੂੰ ਮਿਲਣ ਦੀ ਬਜਾਏ ਸਿੱਧੀ ਸਕੂਲ ਚਲੀ ਗਈ। ਉਹ ਬੋਲੀ-'ਮੈਂ ਉਸ ਨੂੰ ਕਦੀ ਮਿਲਣ ਨਹੀਂ ਜਾਵਾਂਗੀ। ਉਸ ਨੇ ਜੋ ਕੀਤਾ, ਉਸ ਦੀ ਸਜ਼ਾ ਉਸ ਨੂੰ ਮਿਲਣੀ ਚਾਹੀਦੀ ਹੈ।'
ਸੀਮਾ ਨੇ ਕਿਹਾ ਕਿ ਜੇ ਪੁੱਤਰ ਨੂੰ ਗਹਿਣਿਆਂ ਦੀ ਭੁੱਖ ਸੀ ਤਾਂ ਉਹ ਮੇਰਾ ਗਲਾ ਦਬਾ ਦਿੰਦਾ ਅਤੇ ਗਹਿਣੇ ਲੈ ਲੈਂਦਾ। ਭੂਆ ਨੇ ਤਾਂ ਹਮੇਸ਼ਾ ਉਸ ਦੀ ਭਲਾਈ ਦੀ ਗੱਲ ਹੀ ਕੀਤੀ ਸੀ। ਉਨ੍ਹਾਂ ਦੇ ਕਹਿਣ 'ਤੇ ਹੀ ਮੈਂ ਆਪਣੇ ਪੁੱਤਰ ਨੂੰ 4 ਮਹੀਨੇ ਤੱਕ ਨਸ਼ਾ ਛੁਡਾਊ ਕੇਂਦਰ 'ਚ ਭਰਤੀ ਕਰਵਾਇਆ ਸੀ।
ਸੀਮਾ ਨੇ ਦੱਸਿਆ ਕਿ, ਕਰੀਬ 5 ਸਾਲ ਪਹਿਲਾਂ ਪਤਾ ਚੱਲਿਆ ਕਿ ਸ਼ਿਵਮ ਮੈਡੀਕਲ ਨਸ਼ਾ ਅਤੇ ਡਰੱਗ ਲੈਂਦਾ ਹੈ। ਜਦੋਂ ਪਤਾ ਚੱਲਿਆ ਤਾਂ ਕਿਸੇ ਤਰ੍ਹਾਂ ਨਸ਼ਾ ਛੁੜਵਾਇਆ। ਸ਼ਿਵਮ ਨੇ ਕਿਹਾ ਸੀ ਕਿ-ਮੈਂ ਹੁਣ ਸੁਧਰ ਚੁੱਕਾ ਹਾਂ। ਇਸ ਲਈ ਉਸ ਨੂੰ ਬੈਂਕਾਕ ਭੇਜਿਆ ਸੀ, ਪਰ ਸਿਹਤ ਖਰਾਬ ਹੋਣ 'ਤੇ ਵਾਪਸ ਬੁਲਾ ਲਿਆ।
ਵਾਪਸ ਆ ਕੇ ਪੁੱਤਰ ਨੇ ਕਿਹਾ ਕਿ ਸੈਲੂਨ ਦਾ ਕੰਮ ਕਰਨਾ ਚਾਹੁੰਦਾ ਹੈ ਤਾਂ ਮਾਂ ਨੇ ਕਿਹਾ ਕਿ ਸਮਾਜ ਸਾਨੂੰ ਇਹ ਇਜਾਜ਼ਤ ਨਹੀਂ ਦਿੰਦਾ। ਕਿਤੇ ਫਿਰ ਡਰੱਗ ਨਾ ਲੈਣ ਲੱਗੇ ਤਾਂ ਡਰ ਕੇ ਉਸ ਨੂੰ ਕੋਰਸ ਕਰਵਾ ਦਿੱਤਾ। ਹੁਣ ਰਾਮਾਮੰਡੀ ਦੇ ਇਕ ਸੈਲੂਨ 'ਚ ਕੰਮ ਕਰਦਾ ਸੀ। ਰੋਜ਼ 200 ਰੁਪਏ ਮਿਲਦੇ ਸੀ, ਪਰ ਮਾਂ ਨੇ ਉਸ ਨੂੰ ਕੰਮ ਬਦਲਣ ਲਈ ਕਿਹਾ ਸੀ। ਇਸ ਦੌਰਾਨ ਭੂਆ ਦੀ ਹੱਤਿਆ ਹੋ ਗਈ ਸੀ। ਸ਼ਿਵਮ ਵੀ ਕਹਿੰਦਾ ਸੀ ਕਿ, ਮੰਮੀ ਪਤਾ ਨਹੀਂ ਕਿਹੜੇ ਹਤਿਆਰੇ ਨੇ ਝਾਈ ਜੀ ਦੀ ਜਾਨ ਲਈ ਹੈ। ਉਸ ਦੇ ਹੱਥ ਤੱਕ ਨਹੀਂ ਕੰਬੇ?
ਸੀਮਾ ਐੱਮ.ਏ. ਪਾਸ ਹੈ। ਪਤੀ ਤੋਂ ਵੱਖ ਰਹਿੰਦੀ ਹੈ। ਧੀ ਵਿਆਹੀ ਹੋਈ ਹੈ ਅਤੇ ਮਾਂ ਦੀ ਮੌਤ ਹੋ ਚੁੱਕੀ ਹੈ।
ਵਿੱਤ ਮੰਤਰੀ ਮਨਪ੍ਰੀਤ ਦਾ ਦਾਅਵਾ ਤੇ ਪੈਟਰੋਲ ਦੀਆਂ ਕੀਮਤਾਂ ਦਾ ਪੂਰਾ ਸੱਚ
NEXT STORY