ਸੁਲਤਾਨਪੁਰ ਲੋਧੀ (ਸੋਢੀ)— ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਾਸਟਰ ਗੁਰਦੀਪ ਸਿੰਘ ਗਿੱਲਾਂ (ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ) ਅੱਜ ਅਚਾਨਕ ਅਕਾਲ ਚਲਾਣਾ ਕਰ ਗਏ ਹਨ। ਅਚਾਨਕ ਹੋਈ ਮੌਤ ਦੀ ਖਬਰ ਮਿਲਣ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਫੈਲ ਗਈ। \
ਇਹ ਜਾਣਕਾਰੀ ਦਿੰਦੇ ਹੋਏ ਪਿੰਡ ਮਿਰਜਾਪੁਰ ਦੇ ਸਰਪੰਚ ਅਤੇ ਰੀਡਰ ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਾਮਾ ਜੀ ਸਰਦਾਰ ਗੁਰਦੀਪ ਸਿੰਘ ਦਾ ਅੰਤਿਮ ਸੰਸਕਾਰ ਅੱਜ ਮਿਤੀ 20 ਮਾਰਚ ਨੂੰ ਬਾਅਦ ਦੁਪਹਿਰ 4 ਵਜੇ ਪਿੰਡ ਗਿੱਲ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਮਾਸਟਰ ਗੁਰਦੀਪ ਸਿੰਘ ਦੀ ਬੇਵਕਤ ਮੌਤ 'ਤੇ ਇੰਜੀਨੀਅਰ ਸਵਰਨ ਸਿੰਘ ਮੈਂਬਰ ਪੀ.ਏ.ਸੀ, ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਸੀਨੀਅਰ ਅਕਾਲੀ ਨੇਤਾ ਸੱਜਣ ਸਿੰਘ ਚੀਮਾ ਰਿਟਾਇਰਡ ਐੱਸ. ਪੀ, ਕਰਨੈਲ ਸਿੰਘ ਮਿਰਜਾਪੁਰ, ਬਖਸ਼ੀਸ਼ ਸਿੰਘ ਗਿੱਲਾਂ, ਜਸਵੀਰ ਸਿੰਘ ਮਿਰਜਾਪੁਰ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇਹ ਵੀ ਪੜ੍ਹੋ : ਵੱਡੀ ਖਬਰ: ਰੂਪਨਗਰ 'ਚ 5 ਮਹੀਨਿਆਂ ਦੀ ਬੱਚੀ 'ਕੋਰੋਨਾ ਵਾਇਰਸ' ਦੀ ਸ਼ੱਕੀ ਮਰੀਜ਼
ਤਖਤ ਹਜ਼ੂਰ ਸਾਹਿਬ ਦੇ ਜਥੇਦਾਰ ਦੇ ਅਕਾਲ ਚਲਾਨਾ ਹੋਣ ਸਬੰਧੀ ਵਾਇਰਲ ਹੋਈ ਖਬਰ ਨਿਕਲੀ ਝੂਠੀ
NEXT STORY