ਜਲੰਧਰ (ਸੋਨੂੰ)- ਪਿਮਸ ਹਸਪਤਾਲ ਦੇ ਸਾਹਮਣੇ ਬਣੀ ਮਾਰਕੀਟ ਵਿਚ ਪੁਲਸ ਮੁਲਾਜ਼ਮ ਵੱਲੋਂ ਕਥਿਤ ਤੌਰ 'ਤੇ ਇਕ ਜਾਅਲੀ ਨਾਕਾ ਲਗਾ ਕੇ ਨੌਜਵਾਨਾਂ ਤੋਂ ਪੈਸੇ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਮੁਲਾਜ਼ਮ ਅਤੇ ਨੌਜਵਾਨਾਂ ਵਿਚਕਾਰ ਤਿੱਖੀ ਬਹਿਸ ਹੋ ਗਈ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਅਰਬਨ ਅਸਟੇਟ ਫੇਜ਼-3 ਦੇ ਰਹਿਣ ਵਾਲੇ ਆਕਾਸ਼ਦੀਪ ਸਿੰਘ ਨੇ ਦੋਸ਼ ਲਗਾਇਆ ਕਿ ਉਹ ਅਤੇ ਚਾਰ ਦੋਸਤ ਆਪਣੇ ਦੋਸਤ ਪਵਨਦੀਪ ਸਿੰਘ ਦਾ ਜਨਮਦਿਨ ਮਨਾਉਣ ਤੋਂ ਬਾਅਦ ਦੋ ਮੋਟਰਸਾਈਕਲਾਂ 'ਤੇ ਇਕ ਰੈਸਟੋਰੈਂਟ ਤੋਂ ਵਾਪਸ ਆ ਰਹੇ ਸਨ। ਜਿਵੇਂ ਹੀ ਉਹ ਪਿਮਸ ਹਸਪਤਾਲ ਦੇ ਸਾਹਮਣੇ ਮੋੜ 'ਤੇ ਪਹੁੰਚੇ ਤਾਂ ਇਕ ਪੁਲਸ ਵਾਲਾ ਉੱਥੇ ਦੋ ਨੌਜਵਾਨਾਂ ਨਾਲ ਖੜ੍ਹਾ ਸੀ, ਜੋਕਿ ਸਿਵਲ ਕੱਪੜਿਆਂ ਵਿੱਚ ਸੀ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਗੁਰਦੁਆਰਾ ਸਾਹਿਬ ਤੋਂ ਘਰ ਜਾ ਰਹੀਆਂ ਭੂਆ-ਭਤੀਜੀ ਨਾਲ ਵੱਡਾ ਹਾਦਸਾ, ਭਤੀਜੀ ਦੀ ਦਰਦਨਾਕ ਮੌਤ

ਆਕਾਸ਼ਦੀਪ ਮੁਤਾਬਕ ਪੁਲਸ ਵਾਲੇ ਨੇ ਉਨ੍ਹਾਂ ਨੂੰ ਰੋਕਿਆ ਅਤੇ ਮੋਟਰਸਾਈਕਲ ਦੀ ਪਿਛਲੀ ਨੰਬਰ ਪਲੇਟ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਪੁੱਛਿਆ ਗਿਆ ਕਿ ਇਹ ਚੌਕੀ ਕਿਸ ਪੁਲਸ ਸਟੇਸ਼ਨ ਦੀ ਹੈ, ਤਾਂ ਪੁਲਸ ਵਾਲੇ ਨੇ ਪਹਿਲਾਂ ਆਪਣੀ ਪਛਾਣ ਪੁਲਸ ਸਟੇਸ਼ਨ ਨੰਬਰ-7, ਫਿਰ ਪੁਲਸ ਸਟੇਸ਼ਨ ਨੰਬਰ-6 ਅਤੇ ਬਾਅਦ 'ਚ ਸਪੈਸ਼ਲ ਸਟਾਫ਼ ਦੇ ਕਰਮਚਾਰੀ ਵਜੋਂ ਦੱਸੀ।
ਇਹ ਵੀ ਪੜ੍ਹੋ: Big Breaking: ਪੰਜਾਬ ਦੇ ਇੰਟਰਨੈਸ਼ਨਲ ਨਸ਼ਾ ਤਸਕਰ ਰਾਜਾ ਕੰਦੌਲਾ ਦੀ ਮੁੰਬਈ 'ਚ ਮੌਤ
ਨੌਜਵਾਨਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਜੁਰਮਾਨੇ ਦੀ ਧਮਕੀ ਦਿੱਤੀ ਗਈ ਸੀ ਅਤੇ ਉਨ੍ਹਾਂ ਨੂੰ ਪੁਲਸ ਸਟੇਸ਼ਨ ਲੈ ਜਾਣ ਲਈ ਕਿਹਾ ਗਿਆ ਸੀ ਪਰ ਬਾਅਦ ਵਿੱਚ ਉਨ੍ਹਾਂ 'ਤੇ ਮਾਮਲਾ ਉੱਥੇ ਹੀ ਸੁਲਝਾਉਣ ਲਈ ਦਬਾਅ ਪਾਇਆ ਗਿਆ। ਜਦੋਂ ਆਕਾਸ਼ਦੀਪ ਨੇ ਆਪਣੇ ਮੋਬਾਇਲ ਫੋਨ ਨਾਲ ਵੀਡੀਓ ਬਣਾਉਣਾ ਸ਼ੁਰੂ ਕੀਤਾ ਤਾਂ ਪੁਲਸ ਮੁਲਾਜ਼ਮ ਅਤੇ ਉਸ ਦੇ ਨਾਲ ਆਏ ਦੋਵੇਂ ਬਿਨਾਂ ਕੋਈ ਕਾਰਵਾਈ ਕੀਤੇ ਮੌਕੇ ਤੋਂ ਚਲੇ ਗਏ। ਘਟਨਾ ਤੋਂ ਬਾਅਦ ਆਕਾਸ਼ਦੀਪ ਆਪਣੇ ਦੋਸਤਾਂ ਨਾਲ ਪੁਲਸ ਸਟੇਸ਼ਨ ਨੰਬਰ-7 ਗਿਆ, ਜਿੱਥੇ ਵੀਡੀਓ ਵਿਖਾਉਣ 'ਤੇ ਉਸ ਨੂੰ ਪਤਾ ਲੱਗਾ ਕਿ ਸਬੰਧਤ ਪੁਲਸ ਮੁਲਾਜ਼ਮ ਉੱਥੇ ਤਾਇਨਾਤ ਨਹੀਂ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਵਿਗੜੇਗਾ ਮੌਸਮ! ਆਵੇਗਾ ਭਾਰੀ ਮੀਂਹ ਤੇ ਤੂਫ਼ਾਨ, ਵਿਭਾਗ ਨੇ ਕੀਤੀ 28 ਤਾਰੀਖ਼ ਤੱਕ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਿਹਤ ਬੀਮਾ ਯੋਜਨਾ ਆਮ ਆਦਮੀ ਪਾਰਟੀ ਦਾ ਚੋਣ ਸਟੰਟ : ਰਾਜਿੰਦਰ ਬੇਰੀ
NEXT STORY