ਜਲੰਧਰ (ਚੋਪੜਾ)-ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਨੂੰ ਸਿਰੇ ਤੋਂ ਖਾਰਜ ਕਰਦਿਆਂ ਇਸ ਨੂੰ ਮਹਿਜ਼ ਇਕ ਸਿਆਸੀ ਸਟੰਟ ਕਰਾਰ ਦਿੱਤਾ ਹੈ। ਰਾਜਿੰਦਰ ਬੇਰੀ ਨੇ ਕਿਹਾ ਕਿ 'ਆਪ' ਨੇ ਇਹ ਯੋਜਨਾ ਆਪਣੇ ਕਾਰਜਕਾਲ ਦੇ ਆਖਰੀ ਸਾਲ ਵਿਚ ਸਿਰਫ਼ ਇਸ ਲਈ ਸ਼ੁਰੂ ਕੀਤੀ ਹੈ, ਕਿਉਂਕਿ ਵਿਧਾਨ ਸਭਾ ਚੋਣਾਂ ਨੇੜੇ ਹਨ ਅਤੇ ਜਨਤਾ ਨੂੰ ਗੁੰਮਰਾਹ ਕਰਨ ਲਈ ਅਜਿਹੇ ਹੱਥਕੰਡੇ ਅਪਣਾਏ ਜਾ ਰਹੇ ਹਨ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਗੁਰਦੁਆਰਾ ਸਾਹਿਬ ਤੋਂ ਘਰ ਜਾ ਰਹੀਆਂ ਭੂਆ-ਭਤੀਜੀ ਨਾਲ ਵੱਡਾ ਹਾਦਸਾ, ਭਤੀਜੀ ਦੀ ਦਰਦਨਾਕ ਮੌਤ
ਬੇਰੀ ਨੇ ਕਿਹਾ ਕਿ ਸਾਲ 2022 ਵਿਚ ਵੀ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਦੇ ਚਾਰ ਬਜਟ ਸੈਸ਼ਨ ਬੀਤ ਜਾਣ ਦੇ ਬਾਵਜੂਦ ਉਸ ਵਾਅਦੇ ਦਾ ਨਾਂ ਤੱਕ ਨਹੀਂ ਲਿਆ ਗਿਆ। ਜੇਕਰ ਸਰਕਾਰ ਈਮਾਨਦਾਰ ਹੁੰਦੀ ਤਾਂ ਹੁਣ ਤੱਕ ਹਰ ਔਰਤ ਨੂੰ ਲਗਭਗ 48 ਹਜ਼ਾਰ ਰੁਪਏ ਮਿਲ ਚੁੱਕੇ ਹੁੰਦੇ ਪਰ ਕਿਸੇ ਦੇ ਖਾਤੇ ਵਿਚ ਇਕ ਰੁਪਿਆ ਵੀ ਨਹੀਂ ਆਇਆ। ਉਨ੍ਹਾਂ ਦੋਸ਼ ਲਾਇਆ ਕਿ ਜੋ ਪੈਸਾ ਪਾਰਟੀ ਨੇ ਹੋਰਡਿੰਗਜ਼, ਫਲੈਕਸਾਂ ਅਤੇ ਪ੍ਰਚਾਰ ਸਮੱਗਰੀ ’ਤੇ ਖਰਚ ਕੀਤਾ ਅਤੇ ਦਿੱਲੀ ਲੀਡਰਸ਼ਿਪ ਨੂੰ ਖੁਸ਼ ਕਰਨ ਵਿਚ ਬਰਬਾਦ ਕੀਤਾ, ਉਹੀ ਪੈਸਾ ਔਰਤਾਂ ਨੂੰ ਦਿੱਤਾ ਜਾ ਸਕਦਾ ਸੀ।
ਇਹ ਵੀ ਪੜ੍ਹੋ: Big Breaking: ਪੰਜਾਬ ਦੇ ਇੰਟਰਨੈਸ਼ਨਲ ਨਸ਼ਾ ਤਸਕਰ ਰਾਜਾ ਕੰਦੌਲਾ ਦੀ ਮੁੰਬਈ 'ਚ ਮੌਤ
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ 'ਆਪ' ਦੇ ਮੁਹੱਲਾ ਕਲੀਨਿਕ ਪੂਰੀ ਤਰ੍ਹਾਂ ਫਲਾਪ ਸਾਬਤ ਹੋਏ ਹਨ, ਉਸੇ ਤਰ੍ਹਾਂ ਇਹ ਸਿਹਤ ਬੀਮਾ ਯੋਜਨਾ ਵੀ ਫੇਲ ਹੋਵੇਗੀ। ਪੁਰਾਣੀਆਂ ਇਮਾਰਤਾਂ ’ਤੇ ਰੰਗ-ਰੋਗਨ ਕਰਕੇ ਅਤੇ ਮੁੱਖ ਮੰਤਰੀ ਦੀਆਂ ਤਸਵੀਰਾਂ ਲਾ ਕੇ ਬਣਾਏ ਗਏ ਮੁਹੱਲਾ ਕਲੀਨਿਕ ਜਨਤਾ ਦੀਆਂ ਲੋੜਾਂ ਪੂਰੀਆਂ ਨਹੀਂ ਕਰ ਸਕੇ। ਸਿਹਤ ਕ੍ਰਾਂਤੀ ਅਤੇ ਸਿੱਖਿਆ ਕ੍ਰਾਂਤੀ ਦੇ ਵੱਡੇ-ਵੱਡੇ ਦਾਅਵੇ ਵੀ ਪੂਰੀ ਤਰ੍ਹਾਂ ਖੋਖਲੇ ਸਾਬਤ ਹੋਏ ਹਨ।
ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਮੀਤ ਪ੍ਰਧਾਨ ਸੁਦੇਸ਼ ਭਗਤ ਨੇ ਕਿਹਾ ਕਿ ਜੇਕਰ ਸਰਕਾਰ ਨੂੰ ਅਸਲ ਵਿਚ ਜਨਤਾ ਦੀ ਸਿਹਤ ਦੀ ਚਿੰਤਾ ਹੁੰਦੀ, ਤਾਂ ਇਹ ਯੋਜਨਾ 2022 ਵਿਚ ਹੀ ਸ਼ੁਰੂ ਕੀਤੀ ਜਾਣੀ ਚਾਹੀਦੀ ਸੀ, ਨਾ ਕਿ ਚੋਣ ਵਰ੍ਹੇ ਵਿਚ। ਕਾਰਡ ਬਣਾਉਣਾ ਆਸਾਨ ਹੈ ਪਰ ਹਸਪਤਾਲਾਂ ਵਿਚ ਉਨ੍ਹਾਂ ਦੀ ਵਰਤੋਂ ਕਿੰਨੀ ਹੋਵੇਗੀ, ਇਹ ਸਮਾਂ ਦੱਸੇਗਾ। ਇਸ ਮੌਕੇ ਯੂਥ ਆਗੂ ਅਰੁਣ ਰਤਨ, ਜ਼ਿਲਾ ਸਕੱਤਰ ਸੁਧੀਰ ਘੁੱਗੀ, ਮੀਤ ਪ੍ਰਧਾਨ ਅਕਸ਼ਵੰਤ ਖੋਸਲਾ ਵੀ ਮੌਜੂਦ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਵਿਗੜੇਗਾ ਮੌਸਮ! ਆਵੇਗਾ ਭਾਰੀ ਮੀਂਹ ਤੇ ਤੂਫ਼ਾਨ, ਵਿਭਾਗ ਨੇ ਕੀਤੀ 28 ਤਾਰੀਖ਼ ਤੱਕ ਵੱਡੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਚੋਰਾਂ ਨੇ ਕਰਿਆਨੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ, ਹਜ਼ਾਰਾਂ ਦੀ ਨਕਦੀ ਤੇ ਸਾਮਾਨ ਕੀਤਾ ਚੋਰੀ
NEXT STORY