ਰੂਪਨਗਰ, (ਵਿਜੇ)- ਰਾਮਲੀਲਾ ਗਰਾਂਊਡ ਮਾਰਗ ’ਤੇ ਸਥਿਤ ਮਾਰਕੀਟ ਦੇ ਦੁਕਾਨਦਾਰਾਂ ਨੇ ਲੰਬੇ ਸਮੇਂ ਤੋਂ ਨਾਲਿਆਂ ਦੀ ਸਫਾਈ ਨਾ ਕਰਵਾਏ ਜਾਣ ਕਾਰਨ ਪੈਦਾ ਹੋ ਰਹੀਆਂ ਸਮੱਸਿਆਵਾਂ ਦੇ ਚੱਲਦੇ ਰੋਸ ਪ੍ਰਦਰਸ਼ਨ ਕੀਤਾ। ਜਿਸ ’ਚ ਦੁਕਾਨਦਾਰਾਂ ਦੇ ਇਲਾਵਾ ਉਨ੍ਹਾਂ ਵਿਅਕਤੀਆਂ ਨੇ ਵੀ ਰੋਸ ਪ੍ਰਗਟ ਕੀਤਾ ਜਿਨ੍ਹਾਂ ਦੀ ਹਾਲ ’ਚ ਡੇਂਗੂ ਰੋਗ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਹੱਥਾਂ ’ਚ ਡਾਕਟਰਾਂ ਦੀਆਂ ਪਰਚੀਆਂ ਫਡ਼ ਕੇ ਸਮੱਸਿਆ ਦੀ ਗੰਭੀਰਤਾ ਨੂੰ ਦਰਸਾਉਣ ਦਾ ਯਤਨ ਕੀਤਾ। ਮਾਰਕੀਟ ਦੇ ਦੁਕਾਨਦਾਰ ਪਵਨ ਕੁਮਾਰ ਸਨੋਤਰਾ, ਚਰਨਦਾਸ, ਦਲਜੀਤ ਸਿੰਘ, ਜਗਜੀਤ ਸਿੰਘ, ਹਨੀ, ਸੁਨੀਲ ਸਨੋਤਰਾ ਅਤੇ ਜਗਯੋਗ ਸਿੰਘ ਨੇ ਦੱਸਿਆ ਕਿ ਬੀਤੇ ਲੰਬੇ ਸਮੇਂ ਤੋਂ ਰਾਮਲੀਲਾ ਗਰਾਂਊਡ ਮਾਰਗ ਵਾਲਾ ਨਾਲਾ ਗੰਦਗੀ ਨਾਲ ਭਰਿਆ ਹੈ ਅਤੇ ਇਸ ਕਾਰਨ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨਾਲੇ ’ਚੋਂ ਉੱਠਦੀ ਦੁਰਗੰਧ ਦੇ ਕਾਰਨ ਕਈ ਬਾਰ ਗਾਹਕ ਦੁਕਾਨਾਂ ’ਚ ਜਾਣ ਤੋਂ ਗੁਰੇਜ਼ ਕਰਦੇ ਹਨ ਉੱਥੇ ਹੀ ਖਾਣ-ਪੀਣ ਦੀਆਂ ਚੀਜ਼ਾਂ ਤੇ ਮੱਖੀ ਮੱਛਰ ਆਦਿ ਮੰਡਰਾਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਬਰਸਾਤ ਦੇ ਦਿਨਾਂ ’ਚ ਗੰਦੇ ਨਾਲੇ ਦੀ ਸਾਰੀ ਗੰਦਗੀ ਦੁਕਾਨਾਂ ਦੇ ਅੰਦਰ ਤੱਕ ਪਹੁੰਚ ਜਾਂਦੀ ਹੈ। ਜਦੋ ਕਿ ਨਗਰ ਪ੍ਰਸਾਸ਼ਨ ਇਥੇ ਸਫਾਈ ਵਿਵਸਥਾ ਦੇ ਨਾਂ ਤੇ ਕੇਵਲ ਖਾਨਾ ਪੂਰਤੀ ਕਰ ਰਿਹਾ ਹੈ। ਦੁਕਾਨਦਾਰ ਪਵਨ ਕੁਮਾਰ ਸਨੋਤਰਾ ਅਤੇ ਇੱਕ ਹੋਰ ਨੇ ਦੱਸਿਆ ਕਿ ਨਾਲਿਆਂ ’ਚ ਜਮਾਂ ਗੰਦਗੀ ਦਾ ਖਮਿਆਜ਼ਾ ਉਨ੍ਹਾਂ ਨੂੰ ਡੇਂਗੂ ਬੀਮਾਰੀ ਦੇ ਰੂਪ ’ਚ ਭੁਗਤਣਾ ਪੈਂਦਾ ਹੈ ਅਤੇ ਡਾਕਟਰ ਦੁਆਰਾ ਕਰਵਾਏ ਗਏ ਟੈਸਟ ’ਚ ਇਸਦੀ ਪੁਸ਼ਟੀ ਹੋਈ ਹੈ। ਉਨ੍ਹਾਂ ਇਸ ਮਾਮਲੇ ’ਚ ਨਗਰ ਪ੍ਰਸਾਸ਼ਨ ਤੋਂ ਉਕਤ ਮਾਰਗ ਤੇ ਨਾਲੇ ਦੀ ਪਹਿਲ ਦੇ ਅਧਾਰ ਤੇ ਸਫਾਈ ਕਰਵਾਏ ਜਾਣ ਦੀ ਮੰਗ ਕੀਤੀ।
ਅਧਿਕਾਰੀਅਾਂ ਨੇ ਸ਼ਹਿਰ ’ਚ ਪਲਾਸਟਿਕ ਦੇ ਕੈਰੀ ਬੈਗਜ਼ ਦੀ ਕੀਤੀ ਚੈਕਿੰਗ
NEXT STORY