ਜਲੰਧਰ (ਖੁਰਾਣਾ)– ਸਮਾਰਟ ਸਿਟੀ ਜਲੰਧਰ ’ਚ ਪਿਛਲੇ ਸਮੇਂ ਦੌਰਾਨ ਰਹੇ ਅਧਿਕਾਰੀਆਂ ਨੇ ਜਿੱਥੇ ਜ਼ਿਆਦਾਤਰ ਪ੍ਰਾਜੈਕਟਾਂ ’ਚ ਖੂਬ ਮਨਮਰਜ਼ੀ ਕੀਤੀ ਅਤੇ ਸਮਾਰਟ ਸਿਟੀ ਕੰਪਨੀ ਨੂੰ ‘ਲਾਲੇ ਦੀ ਦੁਕਾਨ’ ਵਾਂਗ ਚਲਾਇਆ, ਉੱਥੇ ਹੀ ਉਸ ਦਫ਼ਤਰ ਦੌਰਾਨ ਮੌਜੂਦਾ ਕਾਂਗਰਸੀਅਾਂ ਨੂੰ ਖੁਸ਼ ਕਰਨ ਲਈ ਸਮਾਰਟ ਸਿਟੀ ਦੇ ਖ਼ਾਤੇ ’ਚੋਂ ਕਈ ਅਜਿਹੇ ਪ੍ਰਾਜੈਕਟ ਬਣਾ ਦਿੱਤੇ ਗਏ ਤਾਂ ਕਿ ਵਿਧਾਇਕਾਂ ਨੂੰ ਉਨ੍ਹਾਂ ਦਾ ਚੁਣਾਵੀ ਫਾਇਦਾ ਹੋ ਸਕੇ। ਇਨ੍ਹਾਂ ’ਚੋਂ ਕਈ ਪ੍ਰਾਜੈਕਟ ਗ੍ਰੀਨ ਬੈਲਟ ਡਿਵੈਲਪਮੈਂਟ ਅਤੇ ਪਾਰਕਾਂ ਦੀ ਸੁੰਦਰਤਾ ਨਾਲ ਸਬੰਧਤ ਸਨ। ਇਨ੍ਹਾਂ ਪ੍ਰਾਜੈਕਟ ’ਚੋਂ ਜ਼ਿਆਦਾਤਰ ਨੂੰ ਆਪਣੇ ਚਹੇਤੇ ਠੇਕੇਦਾਰਾਂ ਨੂੰ ਅਲਾਟ ਵੀ ਕਰ ਦਿੱਤਾ ਗਿਆ ਪਰ ਹਾਲਾਤ ਇਹ ਬਣੇ ਕਿ ਸਾਲ ਡੇਢ ਸਾਲ ਪਹਿਲਾਂ ਜਿਹੜੇ ਠੇਕੇਦਾਰਾਂ ਨੇ ਇਹ ਕਾਂਟ੍ਰੈਕਟ ਲਏ, ਉਨ੍ਹਾਂ ਨੇ ਮੌਕੇ ’ਤੇ ਕੰਮ ਹੀ ਨਹੀਂ ਕੀਤਾ। ਪਿਛਲੇ ਲੰਬੇ ਸਮੇਂ ਤੋਂ ਸ਼ੁਰੂ ਹੀ ਨਹੀਂ ਹੋਏ ਕੰਮਾਂ ਨੂੰ ਹੁਣ ਸਮਾਰਟ ਸਿਟੀ ਦੇ ਮੌਜੂਦਾ ਅਧਿਕਾਰੀਅਾਂ ਨੇ ਗੰਭੀਰਤਾ ਨਾਲ ਲਿਆ ਹੈ ਤੇ ਉਨ੍ਹਾਂ ਕੰਮਾਂ ਨੂੰ ਹੁਣ ਖ਼ਤਮ ਕਰਨ ਦਾ ਫ਼ੈਸਲਾ ਲੈ ਲਿਆ ਗਿਆ ਹੈ, ਜੋ ਸ਼ੁਰੂ ਨਹੀਂ ਸਕੇ।
ਪੰਜਾਬ 'ਚ ਚੱਲਣਗੀਆਂ ਠੰਡੀਆਂ ਹਵਾਵਾਂ ਤੇ ਪੈ ਸਕਦੈ ਮੀਂਹ, ਜਾਣੋ ਅਗਲੇ ਦਿਨਾਂ ਦੀ ਮੌਸਮ ਦੀ ਅਪਡੇਟ
ਪਤਾ ਲੱਗਾ ਹੈ ਕਿ ਸਮਾਰਟ ਸਿਟੀ ਦੇ ਮੌਜੂਦਾ ਅਧਿਕਾਰੀਅਾਂ ਨੇ ਕੂਲ ਰੋਡ ’ਤੇ ਅਰਬਨ ਅਸਟੇਟ ਦੇ ਨੇੜੇ ਰੇਲਵੇ ਲਾਈਨਾਂ ਦੇ ਨਾਲ-ਨਾਲ ਸੜਕ ਬਣਾਉਣ ਅਤੇ ਗ੍ਰੀਨ ਬੈਲਡ ਡਿਵੈਲਪ ਕਰਨ ਦੇ ਕੰਮ ਨੂੰ ਹੁਣ ਨਾ ਕਰਵਾਉਣ ਦਾ ਫ਼ੈਸਲਾ ਲਿਆ ਹੈ। ਇਸ ਦੇ ਨਾਲ ਹੀ ਨਾਲ ਜਲੰਧਰ ਨਾਰਥ ਦੇ ਕਾਂਗਰਸੀ ਨੇਤਾਵਾਂ ਨੂੰ ਖੁਸ਼ ਕਰਨ ਲਈ ਟੋਬੜੀ ਮੁਹੱਲਾ ਵਾਲਾ ਪਾਰਕ ਵੀ ਸਮਾਰਟ ਬਣਾਉਣ ਦਾ ਫ਼ੈਸਲਾ ਲਿਆ ਗਿਆ ਸੀ ਉਹ ਹੁਣ ਨਹੀਂ ਬਣੇਗਾ। ਜਲੰਧਰ ਸੈਂਟਰਲ ਦੇ ਕਾਂਗਰਸੀਅਾਂ ਨੂੰ ਖੁਸ਼ ਕਰਨ ਲਈ ਗੁਰੂ ਨਾਨਕਪੁਰਾ ਤੇ ਚੌਗਿੱਟੀ ਤੋਂ ਇਲਾਵਾ ਮਹਾਰਾਜਾ ਅਗਰਸੇਨ ਪਾਰਕ ਨੂੰ ਵੀ ਲੱਖਾਂ ਕਰੋੜਾਂ ਰੁਪਏ ਲਾ ਕੇ ਹੋਰ ਸੁੰਦਰ ਬਣਾਉਣ ਦਾ ਜੋ ਫੈਸਲਾ ਲਿਆ ਗਿਆ ਸੀ। ਉਹ ਕੰਮ ਹੁਣ ਸਮਾਰਟ ਸਿਟੀ ਦੇ ਮਾਧਿਅਮ ਨਾਲ ਅੱਗੇ ਨਹੀਂ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਛਾਉਣੀ ਖੇਤਰ ਦੇ ਕਾਂਗਰਸੀ ਨੇਤਾਵਾਂ ਨੂੰ ਖੁਸ਼ ਕਰਨ ਲਈ ਸੱਤ ਕਰਤਾਰ ਨਗਰ, ਚੀਮਾ ਨਗਰ ਤੇ ਅਰਬਨ ਅਸਟੇਟ ’ਚ ਵੀ ਸਮਾਰਟ ਪਾਰਕ ਬਣਾਉਣ ਦਾ ਪ੍ਰਾਜੈਕਟ ਬਣਾਇਆ ਗਿਆ ਸੀ, ਜੋ ਹੁਣ ਫਾਈਲਾਂ ’ਚ ਦਫਨ ਹੋ ਜਾਵੇਗਾ।
ਕਈ ਪ੍ਰਾਜੈਕਟਾਂ ਦਾ ਕਰਵਾਇਆ ਜਾਵੇਗਾ ਥਰਡ ਪਾਰਟੀ ਆਡਿਟ
ਸਮਾਰਟ ਸਿਟੀ ਦੇ ਮੌਜੂਦ ਅਧਿਕਾਰੀਅਾਂ ਨੇ ਫੈਸਲਾ ਲਿਆ ਹੈ ਕਿ ਕਈ ਹੋਰ ਪ੍ਰਾਜੈਕਟਾਂ ਦਾ ਵੀ ਥਰਡ ਪਾਰਟੀ ਆਡਿਟ ਕਰਵਾਇਆ ਜਾਵੇਗਾ, ਜਿਨ੍ਹਾਂ ’ਚ ਟੈਕਨੀਕਲ ਤੇ ਫਾਈਨਾਂਸ਼ੀਅਲ ਮਾਮਲੇ ਵੀ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਨਿਯੁਕਤ ਥਰਡ ਪਾਰਟੀ ਏਜੰਸੀ ਸ਼੍ਰੀਖੰਡੇ ਕੰਸਲਟੈਂਸੀ ਨੇ ਸਮਾਰਟ ਸਿਟੀ ਦੇ ਕੁਝ ਪ੍ਰਾਜੈਕਟਾਂ ਦਾ ਥਰਡ ਪਾਰਟੀ ਆਡਿਟ ਕਰ ਕੇ ਕਈ ਕਮੀਆਂ ਕੱਢੀਆਂ ਸਨ ਪਰ ਉਸ ਸਮੇਂ ਦੇ ਅਧਿਕਾਰੀਅਾਂ ਨੇ ਉਨ੍ਹਾਂ ਕਮੀਅਾਂ ਨੂੰ ਵੀ ਦੂਰ ਨਹੀਂ ਕੀਤਾ, ਜਿਸ ਕਾਰਨ ਸਮਾਰਟ ਸਿਟੀ ਕੰਪਨੀ ਨੂੰ ਕਾਫ਼ੀ ਨੁਕਸਾਨ ਉਠਾਉਣਾ ਪਿਆ। ਹੁਣ ਬਾਕੀ ਪ੍ਰਾਜੈਕਟਾਂ ਦੀ ਥਰਡ ਪਾਰਟੀ ਜਾਂਚ ਦੌਰਾਨ ਜੇਕਰ ਕੋਈ ਹੋਰ ਗੜਬੜੀਆਂ ਸਾਹਮਣੇ ਆਉਂਦੀਅਾਂ ਹਨ ਤਾਂ ਪੁਰਾਣੇ ਸਮੇਂ ’ਚ ਰਹੇ ਅਧਿਕਾਰੀਆਂ ਨੂੰ ਜਵਾਬਦੇਹ ਵੀ ਬਣਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਨਿੱਜੀ ਤੇ ਸਰਕਾਰੀ ਹਸਪਤਾਲਾਂ ਨੂੰ ਲੈ ਕੇ ਸਿਹਤ ਮੰਤਰੀ ਬਲਬੀਰ ਸਿੰਘ ਦਾ ਅਹਿਮ ਐਲਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਇੰਗਲੈਂਡ-ਕੈਨੇਡਾ 'ਚ ਪੜ੍ਹਾਈ ਕਰਨਾ ਸੌਖਾ ਨਹੀਂ, ਪੰਜਾਬੀਆਂ ਨੂੰ 5 ਵੱਡੀਆਂ ਚੁਣੌਤੀਆਂ ਦਾ ਕਰਨਾ ਪੈਂਦਾ ਸਾਹਮਣਾ
NEXT STORY