ਜਲੰਧਰ, (ਸ਼ੋਰੀ)— ਦਿਹਾਤ ਪੁਲਸ ਦੇ ਥਾਣਾ ਗੋਰਾਇਆ ਦੇ ਮੁਖੀ ਇੰਸਪੈਕਟਰ ਲਖਵੀਰ ਸਿੰਘ ਦੀ ਅਗਵਾਈ 'ਚ ਪੁਲਸ ਪਾਰਟੀ ਨੇ 3 ਕਿਲੋ ਗਾਂਜੇ ਸਮੇਤ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਏ. ਐੱਸ. ਆਈ. ਹਰਪਾਲ ਸਿੰਘ ਵਲੋਂ ਜੀ. ਟੀ. ਰੋਡ ਅੱਡੇ ਤੋਂ ਕਾਬੂ ਕੀਤੇ ਗਏ ਮੁਲਜ਼ਮ ਦੀ ਪਛਾਣ ਪਵਨ ਮਿਸ਼ਰਾ ਉਰਫ ਪਵਨ ਪੁੱਤਰ ਰਾਮ ਆਸਰੇ ਵਾਸੀ ਪਿੰਡ ਰਣੀਆਂ ਥਾਣਾ ਸਾਈਦ ਗਜਾ ਜ਼ਿਲਾ ਚੰਦੌਲੀ (ਯੂ. ਪੀ.) ਵਜੋਂ ਹੋਈ ਹੈ। ਜਾਂਚ 'ਚ ਪਤਾ ਲੱਗਾ ਹੈ ਕਿ ਮੁਲਜ਼ਮ ਬਸਤੀ ਸ਼ੇਖ 'ਚ ਰਹਿੰਦੇ ਮਜ਼ਦੂਰਾਂ ਨੂੰ ਯੂ. ਪੀ. ਤੋਂ ਲਿਆਂਦੇ ਗਾਂਜੇ ਦੀਆਂ ਪੁੜੀਆਂ ਬਣਾ ਕੇ ਸਪਲਾਈ ਕਰਦਾ ਸੀ। ਉਸ ਦੇ ਖਿਲਾਫ ਥਾਣਾ ਗੋਰਾਇਆ 'ਚ ਕੇਸ ਦਰਜ ਕਰ ਲਿਆ ਗਿਆ ਹੈ।
ਜਲੰਧਰ : ਜ਼ੋਮੈਟੋ ਦੇ ਡਿਲਿਵਰੀ ਬੁਆਏ 'ਤੇ ਅਣਪਛਾਤਿਆਂ ਨੇ ਚਲਾਈ ਗੋਲੀ (ਵੀਡੀਓ)
NEXT STORY