ਜਲੰਧਰ (ਵਰੁਣ)–ਛੋਟੀ ਬਾਰਾਦਰੀ ਵਿਚ ਜਬਰ-ਜ਼ਨਾਹ ਦੇ ਕੇਸ ਵਿਚ ਨਾਮਜ਼ਦ ਗੋਲਡਨ ਸਟਾਰ ਸੈਲੂਨ ਦੇ ਮਾਲਕ ਦੀਪਕ ਅਤੇ ਉਸ ਦੇ ਸਾਥੀਆਂ ਦੀ ਇਕ ਹਫਤਾ ਬੀਤ ਜਾਣ ਦੇ ਬਾਅਦ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਮੁਲਜ਼ਮ ਆਪਣੇ ਘਰਾਂ ਤੋਂ ਫ਼ਰਾਰ ਹਨ, ਜਦਕਿ ਪੁਲਸ ਦਾ ਕਹਿਣਾ ਹੈ ਕਿ ਸਾਰਿਆਂ ਦੀ ਗ੍ਰਿਫ਼ਤਾਰੀ ਲਈ ਰੇਡ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ: ਅਨਾਥ ਤੇ ਬੇਸਹਾਰਾ ਬੱਚਿਆਂ ਦੇ ਚਿਲਡਰਨ ਹੋਮ ਦੀ ਰਜਿਸਟ੍ਰੇਸ਼ਨ ਕਰਨਾ ਲਾਜ਼ਮੀ, 15 ਦਸੰਬਰ ਆਖਰੀ ਤਰੀਖ
ਥਾਣਾ ਨੰਬਰ 7 ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੇਸ ਦਰਜ ਹੋਣ ਤੋਂ ਪਹਿਲਾਂ ਹੀ ਆਪਣੇ-ਆਪਣੇ ਮੋਬਾਈਲ ਬੰਦ ਕਰ ਕੇ ਫ਼ਰਾਰ ਹੋ ਚੁੱਕੇ ਸਨ। ਉਨ੍ਹਾਂ ਦੀ ਆਖਰੀ ਲੋਕੇਸ਼ਨ ’ਤੇ ਰੇਡ ਕੀਤੀ ਗਈ ਸੀ ਪਰ ਉਹ ਉਥੋਂ ਨਹੀਂ ਮਿਲੇ। ਉਨ੍ਹਾਂ ਕਿਹਾ ਕਿ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, 2, 3, 4 ਤੇ 5 ਨੂੰ ਕਈ ਜ਼ਿਲ੍ਹਿਆਂ 'ਚ...
ਦੱਸਣਯੋਗ ਹੈ ਕਿ ਜਲਾਲਾਬਾਦ ਦੀ ਰਹਿਣ ਵਾਲੀ ਤਲਾਕਸ਼ੁਦਾ ਔਰਤ ਨੇ ਥਾਣਾ ਨੰਬਰ 7 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਸਹੇਲੀ ਦੇ ਕਹਿਣ ’ਤੇ ਉਸ ਨੇ ਛੋਟੀ ਬਾਰਾਦਰੀ ਸਥਿਤ ਗੋਲਡਨ ਸਟਾਰ ਸੈਲੂਨ ਨਾਂ ਦੇ ਸਪਾ ਸੈਂਟਰ ਵਿਚ ਨੌਕਰੀ ਸ਼ੁਰੂ ਕੀਤੀ ਸੀ ਪਰ 23 ਨਵੰਬਰ ਨੂੰ ਸਪਾ ਸੈਂਟਰ ਦੇ ਮਾਲਕ ਨੇ ਉਸ ਦੇ ਨਾਲ ਜਬਰ-ਜ਼ਨਾਹ ਕੀਤਾ ਅਤੇ ਬਾਅਦ ਵਿਚ ਉਸ ਦੇ ਦੋਸਤਾਂ ਨੇ ਵੀ ਉਸ ਨਾਲ ਜ਼ਬਰਦਸਤੀ ਕੀਤੀ। ਮਾਲਕ ਦਾ ਨਾਂ ਦੀਪਕ ਦੱਸਿਆ ਗਿਆ ਸੀ। ਪੁਲਸ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਦੀਪਕ ਸਮੇਤ ਉਸ ਦੇ ਦੋਸਤਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ। ਪੁਲਸ ਨੇ ਮੁਲਜ਼ਮ ਅਤੇ ਉਸ ਦੇ ਦੋਸਤਾਂ ਦੇ ਘਰਾਂ ਵਿਚ ਰੇਡ ਵੀ ਕੀਤੀ ਸੀ ਪਰ ਉਸ ਤੋਂ ਪਹਿਲਾਂ ਹੀ ਮੁਲਜ਼ਮ ਫ਼ਰਾਰ ਹੋ ਚੁੱਕੇ ਸਨ।
ਇਹ ਵੀ ਪੜ੍ਹੋ-ਪੰਜਾਬ ਦਾ ਇਹ ਵੱਡਾ ਜ਼ਿਲ੍ਹਾ ਖ਼ਤਰੇ ਦੇ ਸਾਏ ਹੇਠ, 12 ਤੋਂ ਵੱਧ ਪਿੰਡਾਂ 'ਚ ਲਗਾਤਾਰ ਚੱਲ ਰਹੀ...
ਪੰਜਾਬ 'ਚ ਵੱਡੇ ਭੂਚਾਲ ਦਾ ਖ਼ਤਰਾ! ਕੰਬ ਜਾਣਗੇ ਚੰਡੀਗੜ੍ਹ, ਅੰਮ੍ਰਿਤਸਰ, ਜਲੰਧਰ ਸਣੇ ਇਹ ਇਲਾਕੇ
NEXT STORY