ਜਲੰਧਰ (ਪੁਨੀਤ)–ਸਟੇਟ ਜੀ. ਐੱਸ. ਟੀ. ਵਿਭਾਗ ਨੇ ਬਸਤੀ ਅੱਡੇ ਦੇ ਨੇੜੇ ਸਥਿਤ ਇਸਲਾਮਾਬਾਦ ਦੀ ਪਲਾਈਵੁੱਡ ਟਰੇਡਰਜ਼ ਮੈਸਰਜ਼ ਵਨਯਾ ਮਾਰਕੀਟਿੰਗਜ਼ ’ਤੇ ਛਾਪੇਮਾਰੀ ਕਰਦਿਆਂ ਕਈ ਘੰਟੇ ਸਰਚ ਮੁਹਿੰਮ ਚਲਾਈ ਅਤੇ ਅਹਿਮ ਦਸਤਾਵੇਜ਼ਜ਼ਬਤ ਕੀਤੇ। ਅਸਿਸਟੈਂਟ ਕਮਿਸ਼ਨਰ ਜਲੰਧਰ-2 ਸ਼ੁਭੀ ਆਂਗਰਾ ਨੇ ਟੈਕਸ ਵਿਚ ਹੇਰਾਫੇਰਾ ਸਬੰਧੀ ਮਿਲੀ ਜਾਣਕਾਰੀ ਨੂੰ ਲੈਕੇ ਸਬੰਧਤ ਇਕਾਈ ਦੀ ਰੇਕੀ ਕਰਵਾਈ।
ਅਧਿਕਾਰੀਆਂ ਨੇ ਦੱਸਿਆ ਕਿ ਮਾਰਕੀਟ ਤੋਂ ਤੱਥ ਜੁਟਾਉਣ ਤੋਂ ਬਾਅਦ ਪਤਾ ਲੱਗਾ ਕਿ 2 ਕਰੋੜ ਤੋਂ ਜ਼ਿਆਦਾ ਦੀ ਟਰਨਓਵਰ ਵਾਲੀ ਸਬੰਧਤ ਇਕਾਈ ਵੱਲੋਂ ਬਣਦਾ ਟੈਕਸ ਅਦਾ ਨਹੀਂ ਕੀਤਾ ਜਾ ਰਿਹਾ। ਇਸੇ ਕਾਰਨ ਵਿਭਾਗ ਨੇ ਬੁੱਧਵਾਰ ਦੁਪਹਿਰ ਐੱਸ. ਟੀ. ਓ. ਧਰਮਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਛਾਪੇਮਾਰੀ ਨੂੰ ਅੰਜਾਮ ਦਿੱਤਾ। ਇਸ ਟੀਮ ਵਿਚ ਐੱਸ. ਟੀ. ਓ. ਮਨੀਸ਼ ਗੋਇਲ, ਇੰਸ. ਸਿਮਰਨਪ੍ਰੀਤ ਕੌਰ, ਕੁਮਾਰੀ ਸੋਨਿਕਾ, ਇੰਦਰਬੀਰ ਸਿੰਘ ਅਤੇ ਨਰਿੰਦਰ ਕੁਮਾਰ ਆਦਿ ਮੌਜੂਦ ਸਨ। ਵਨਯਾ ਮਾਰਕੀਟਿੰਗਜ਼ ਦਾ ਮੁੱਖ ਕਾਰੋਬਾਰ ਪਲਾਈਵੁੱਡ ਦੇ ਫੀਲਡ ਨਾਲ ਜੁੜਿਆ ਹੈ, ਜਿਸ ਦੇ ਜ਼ਿਆਦਾਤਰ ਪ੍ਰੋਡਕਟਸ 18 ਫੀਸਦੀ ਟੈਕਸ ਦੀ ਸਲੈਬ ਵਿਚ ਆਉਂਦੇ ਹਨ।
ਇਹ ਵੀ ਪੜ੍ਹੋ :ਆਸਟ੍ਰੇਲੀਆ ਤੋਂ ਲਾਸ਼ ਬਣ ਪਰਤਿਆ ਦੋ ਭੈਣਾਂ ਦਾ ਇਕਲੌਤਾ ਭਰਾ, ਧਾਹਾਂ ਮਾਰ ਰੋਂਦੇ ਪਰਿਵਾਰ ਨੇ ਦਿੱਤੀ ਅੰਤਿਮ ਵਿਦਾਈ
ਅਧਿਕਾਰੀਆਂ ਦਾ ਕਹਿਣਾ ਹੈ ਕਿ ਸਬੰਧਤ ਇਕਾਈ ਵਿਚ ਜਾਂਚ ਦੌਰਾਨ ਪਤਾ ਲੱਗਾ ਕਿ ਖਰੀਦ ਅਤੇ ਵਿਕਰੀ ਵਿਚ ਅੰਤਰ ਹੈ। ਛਾਪੇਮਾਰੀ ਤੋਂ ਪਹਿਲਾਂ ਕਰਵਾਈ ਗਈ ਰੇਕੀ ਦੌਰਾਨ ਜਾਣਕਾਰੀਆਂ ਮਿਲੀਆਂ ਕਿ ਸਬੰਧਤ ਇਕਾਈ ਵੱਲੋਂ ਪੱਕੇ ਬਿੱਲ ਕੱਟਣ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। 2 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲੀ ਸਰਚ ਦੌਰਾਨ ਅਧਿਕਾਰੀਆਂ ਵੱਲੋਂ ਅੰਦਰ ਪਏ ਸਟਾਕ ਨੂੰ ਨੋਟ ਕੀਤਾ ਗਿਆ, ਕੱਚੀਆਂ ਪਰਚੀਆਂ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਗਏ।
ਇਹ ਵੀ ਪੜ੍ਹੋ : ਦੇਹ ਵਪਾਰ ਦੇ ਅੱਡਿਆਂ ਦਾ ਗੜ੍ਹ ਬਣ ਚੁੱਕਿਐ ਜਲੰਧਰ ਦਾ ਵੈਸਟ ਹਲਕਾ, ਇਨ੍ਹਾਂ ਮੁਹੱਲਿਆਂ ’ਚ ਚੱਲ ਰਿਹੈ ਗਲਤ ਕੰਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪੰਜਾਬ ਵਿਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਨਿਰੰਤਰ ਉਪਰਾਲੇ ਜਾਰੀ ਰਹਿਣਗੇ : ਹਰਜੋਤ ਬੈਂਸ
NEXT STORY