ਨੰਗਲ (ਗੁਰਭਾਗ)— ਨੰਗਲ ਦੀ ਮਹਾਵੀਰ ਮਾਰਕੀਟ 'ਚ ਬੁੱਧਵਾਰ ਦੇਰ ਰਾਤ ਲੱਕੀ ਡਿਜੀਟਲ ਸਟੂਡੀਓ 'ਚ ਅਚਾਨਕ ਅੱਗ ਲੱਗਣ ਨਾਲ ਸਟੂਡੀਓ ਦੇ ਅੰਦਰ ਰੱਖਿਆ ਲੱਖਾਂ ਰੁਪਏ ਦਾ ਸਾਮਾਨ ਕੈਮਰੇ, ਕੰਪਿਊਟਰ ਅਤੇ ਨਕਦੀ ਸੜ ਕੇ ਸੁਆਹ ਹੋ ਗਈ। ਬੁੱਧਵਾਰ ਦੇਰ ਰਾਤ ਇਸ ਅੱਗ 'ਤੇ ਬੀ. ਬੀ. ਐੱਮ. ਬੀ. ਦੀ ਫਾਇਰ ਬ੍ਰਿਗੇਡ ਵੱਲੋਂ ਕਾਬੂ ਪਾ ਲਿਆ ਗਿਆ ਨਹੀਂ ਤਾਂ ਦੁਕਾਨ ਦੇ ਨਾਲ ਹੀ ਸਥਿਤ ਸੈਣੀ ਫਰਨੀਚਰ ਹਾਊਸ ਅਤੇ ਇਕ ਇਲੈਕਟ੍ਰੀਕਲ ਦੇ ਨਾਲ-ਨਾਲ ਹੋਰਨਾਂ ਦੁਕਾਨਾਂ ਨੂੰ ਵੀ ਭਾਰੀ ਨੁਕਸਾਨ ਹੋ ਸਕਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਪ੍ਰਿਤਪਾਲ ਸਿੰਘ ਲੱਕੀ ਅਤੇ ਮਨਪ੍ਰੀਤ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਬੁੱਧਵਾਰ 9 ਵਜੇ ਰਾਤ ਦੁਕਾਨ ਬੰਦ ਕਰਕੇ ਆਪਣੇ ਘਰ ਚਲੇ ਗਏ ਸੀ। ਰਾਤ ਨੂੰ ਉਨ੍ਹਾਂ ਦਾ ਫੋਨ ਵੀ ਦੁਕਾਨ 'ਚ ਰਹਿ ਗਿਆ ਸੀ। ਰਾਤ 1.30 ਵਜੇ ਉਨ੍ਹਾਂ ਦੇ ਘਰ ਉਨ੍ਹਾਂ ਗੁਆਂਢ ਦੀ ਦੁਕਾਨ ਦੇ ਮਾਲਕ ਹਰਪ੍ਰੀਤ ਸਿੰਘ, ਸੈਣੀ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂਂ ਦੀ ਦੁਕਾਨ 'ਚ ਅੱਗ ਲੱਗੀ ਹੈ ਜਿਸ ਦੇ ਬਾਅਦ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਉਨ੍ਹਾਂ ਦੀ ਦੁਕਾਨ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ।
ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਫਾਇਰ ਬ੍ਰਿਗੇਡ ਵੱਲੋਂ ਸ਼ਟਰ ਤੋੜ ਕੇ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ। ਇਸ ਅਗਨੀ ਕਾਂਡ ਵਿਚ ਦੁਕਾਨ ਦੇ ਅੰਦਰ ਪੈੱਨ ਡ੍ਰਾਈਵ, ਇਕ ਲੈਪਟਾਪ, 2 ਕੰਪਿਊਟਰ ਅਤੇ ਚਾਰ ਕੈਨਨ ਕੈਮਰੇ ਜਿਨ੍ਹਾਂ ਦੀ ਕੀਮਤ ਲਗਭਗ ਲੱਖ ਰੁਪਏ ਦੇ ਕਰੀਬ ਹੈ ਤੇ ਫੋਟੋ ਫਰੇਮ, ਐਲਬਮ, ਕੁਸ਼ਨ ਆਦਿ ਜਿਹੇ ਸਾਮਾਨ ਦੇ ਨਾਲ 80 ਹਜ਼ਾਰ ਦੀ ਕੀਮਤ ਦੇ 4 ਪ੍ਰਿੰਟਰ, 20 ਹਜ਼ਾਰ ਦੀ ਨਕਦੀ ਵੀ ਸੜ ਕੇ ਸੁਆਹ ਹੋ ਗਈ ਹੈ। ਲੋਕਾਂ ਦੇ ਵੱਖ-ਵੱਖ ਸਮਾਰੋਹ ਦੀਆਂ ਖਿੱਚੀਆਂ ਗਈਆਂ ਫੋਟੋਆਂ, ਵੀਡੀਓ ਜਿਹੜੀਆਂ ਹਾਰਡ ਡਿਸਕ 'ਚ ਸਨ ਉਹ ਵੀ ਸੁਆਹ ਹੋ ਗਈਆਂ ਹਨ। ਇਸ ਘਟਨਾ ਦੀ ਸੂਚਨਾ ਉਨ੍ਹਾਂ ਨੇ ਪੁਲਸ ਨੂੰ ਦੇ ਦਿੱਤੀ ਹੈ।
ਪ੍ਰੇਮ ਵਿਆਹ ਕਰਵਾਉਣ ਵਾਲੇ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ, ਸੁੱਟਿਆ ਨਹਿਰ ਨੇੜੇ
NEXT STORY