ਜਲੰਧਰ (ਮਹੇਸ਼)— ਕਪੂਰ ਕਾਲੋਨੀ ਦੌਲਤਪੁਰੀ ਮੁਹੱਲਾ ਵਾਸੀ ਤਨਵੀ ਮਹਿਤਾ ਸੁਸਾਈਡ ਕੇਸ 'ਚ ਫੜੇ ਗਏ ਮੈਥ ਮਾਸਟਰ ਨਰੇਸ਼ ਕਪੂਰ ਦਾ ਬੀਤੇ ਦਿਨ ਇਕ ਦਿਨ ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਉਸ ਨੂੰ ਦੋਬਾਰਾ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਸਾਹਿਬ ਨੇ ਉਸ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਜੇਲ ਭੇਜਣ ਦੇ ਹੁਕਮ ਦੇ ਦਿੱਤੇ ਗਏ। ਥਾਣਾ ਰਾਮਾਮੰਡੀ ਦੇ ਇੰਚਾਰਜ ਇੰਸ. ਜੀਵਨ ਸਿੰਘ ਨੇ ਦੱਸਿਆ ਕਿ ਨਰੇਸ਼ ਕਪੂਰ ਖਿਲਾਫ ਤਨਵੀ ਮਹਿਤਾ ਦੇ ਪਿਤਾ ਰਾਜੇਸ਼ ਮਹਿਤਾ ਦੇ ਬਿਆਨਾਂ 'ਤੇ ਆਈ. ਪੀ. ਸੀ. ਦੀ ਧਾਰਾ 306 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਤਨਵੀ ਨੇ ਆਪਣੇ 3 ਪੰਨਿਆਂ ਦੇ ਸੁਸਾਈਡ ਨੋਟ 'ਚ ਵੀ ਨਰੇਸ਼ ਕਪੂਰ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ ਸੀ। ਇੰਸ. ਜੀਵਨ ਸਿੰਘ ਮੁਤਾਬਕ ਪੁਲਸ ਰਿਮਾਂਡ ਦੌਰਾਨ ਵੀ ਨਰੇਸ਼ ਨੇ ਉਹ ਹੀ ਕਿਹਾ ਜੋ ਗ੍ਰਿਫਤਾਰੀ ਤੋਂ ਬਾਅਦ ਕਿਹਾ ਸੀ।
ਸਾਬਕਾ ਕੈਬਨਿਟ ਮੰਤਰੀ ਦੇ ਪੁੱਤਰ ਨੇ ਮਜੀਠੀਆ ਨੂੰ ਲਗਾਈ ਸਵਾਲਾਂ ਦੀ ਝੜੀ
NEXT STORY