ਵੈੱਬ ਡੈਸਕ- ਅੱਜਕੱਲ ਫੈਸ਼ਨ ਦੀ ਦੁਨੀਆ ਵਿਚ ਹਾਫ ਸ਼ੋਲਡਰ ਮਿੰਨੀ ਡਰੈੱਸ ਮੁਟਿਆਰਾਂ ਵਿਚਾਲੇ ਬਹੁਤ ਲੋਕਪ੍ਰਿਯ ਹੋ ਰਹੀ ਹੈ। ਇਸ ਡਰੈੱਸ ਵਿਚ ਦੋਵੇਂ ਸ਼ੋਲਡਰ ਓਪਨ ਹੁੰਦੇ ਹਨ ਜੋ ਡਰੈੱਸ ਨੂੰ ਇਕ ਆਕਰਸ਼ਕ ਲੁਕ ਦਿੰਦੇ ਹਨ। ਅੱਜਕੱਲ ਇਹ ਡਰੈੱਸ ਬਹੁਤ ਟਰੈਂਡ ਵਿਚ ਹਨ ਜੋ ਮੁਟਿਆਰਾਂ ਨੂੰ ਇਕ ਸਟਾਈਲਿਸ਼ ਅਤੇ ਅਟ੍ਰੈਸਟਿਵ ਲੁਕ ਪ੍ਰਦਾਨ ਕਰਦੀ ਹੈ।
ਇਹ ਡਰੈੱਸ ਮੋਢੇ ਅਤੇ ਕਾਲਰੋਨ ਨੂੰ ਹਾਈਲਾਈਟ ਕਰਦੀ ਹੈ। ਹਾਫ ਸ਼ੋਲਡਰ ਮਿੰਨੀ ਡਰੈੱਸ ਕਈ ਡਿਜ਼ਾਈਨਾਂ ਵਿਚ ਆਉਂਦੀ ਹੈ ਜਿਵੇਂ ਰੂਚਡ ਬਾਡੀਕਾਨ ਡਿਜ਼ਾਈਨ ਦੀ ਹਾਫ ਸ਼ੋਲਡਰ ਮਿੰਨੀ ਡਰੈੱਸ ਮੇਸ਼ ਜਾਂ ਸਟ੍ਰੈਚੇਬਲ ਫੈਬਰਿਕ ਨਾਲ ਬਣੀ ਹੁੰਦੀ ਹੈ ਜੋ ਇਕ ਫਿਟੇਡ ਲੁਕ ਦਿੰਦੀ ਹੈ। ਗਿਲਟਰੀ ਹਾਫ ਸ਼ੋਲਡਰ ਮਿੰਨੀ ਡਰੈੱਸ ਚਮਕਦਾਰ ਫੈਬਰਿਕ ਨਾਲ ਆਉਂਦੀ ਹੈ। ਫਲੋਰਲ ਪ੍ਰਿੰਟ ਜਾਂ ਕੱਟਆਊਟ ਡਿਟੇਲਸ ਦੀ ਹਾਫ ਸ਼ੋਲਡਰ ਮਿੰਨੀ ਡਰੈੱਸ ਵਿਚ ਤਰ੍ਹਾਂ-ਤਰ੍ਹਾਂ ਦੇ ਕੱਟ ਡਿਜ਼ਾਈਨ ਹੁੰਦੇ ਹਨ। ਖਾਸ ਤੌਰ ’ਤੇ ਸਟਾਈਲਿਸ਼ ਸਲੀਵਸ ਵਾਲੀ ਹਾਫ ਸ਼ੋਲਡਰ ਮਿੰਨੀ ਡਰੈੱਸ ਮੁਟਿਆਰਾਂ ਨੂੰ ਇਕ ਯੂਨੀਕ, ਮਾਡਰਨ ਅਤੇ ਫੈਸ਼ਨੇਬਲ ਲੁਕ ਦਿੰਦੀ ਹੈ।
ਸਟਾਈਲਿਸ਼ ਸਲੀਵਸ ਇਸ ਡਰੈੱਸ ਨੂੰ ਹੋਰ ਵੀ ਖਾਸ ਬਣਾਉਂਦੀਆਂ ਹਨ ਕਿਉਂਕਿ ਇਹ ਡਿਜ਼ਾਈਨ ਵਿਚ ਅਤੇ ਵੈਰਾਇਟੀ ਨੂੰ ਜੋੜਦੀਆਂ ਹਨ। ਜਿਵੇਂ ਫਲਟਰ ਸਲੀਵਸ ਹਲਕੀ, ਫਲੋਈ ਅਤੇ ਰਫਲਡ ਸਲੀਵਸ ਹੁੰਦੀਆਂ ਹਨ ਜੋ ਡਰੈੱਸ ਨੂੰ ਇਕ ਸਾਫਟ ਲੁਕ ਦਿੰਦੀਆਂ ਹਨ। ਇਸ ਤਰ੍ਹਾਂ ਦੀਆਂ ਸਲੀਵਸ ਡਿਜ਼ਾਈਨ ਦੀਆਂ ਡਰੈੱਸਾਂ ਸਮਰ ਆਊਟਿੰੰਗਸ ਜਾਂ ਡੇਟ ਨਾਈਟਸ ਲਈ ਪਰਫੈਕਟ ਮੰਨੀਆਂ ਜਾਂਦੀਆਂ ਹਨ। ਫਲਟਰ ਸਲੀਵਸ ਵਾਲੀਆਂ ਡਰੈੱਸਾਂ ਫਲੋਰਲ ਪ੍ਰਿੰਟਸ ਜਾਂ ਪੇਸਟਰ ਸ਼ੇਡਸ ਵਿਚ ਜ਼ਿਆਦਾ ਪਸੰਦ ਕੀਤੀਆਂ ਜਾਂਦੀਆਂ ਹਨ। ਪਫ ਸਲੀਵਸ ਆਫ ਸ਼ੋਲਡਰ ਮਿੰਨੀ ਡਰੈੱਸ ਨੂੰ ਸਟੇਟਮੈਂਟ ਲੁਕ ਦਿੰਦੀਆਂ ਹਨ।
ਲਾਂਗ ਸਲਿਟ ਸਲੀਵਸ ਲੰਬੀਆਂ, ਸਲਿਟਿਡ ਸਲੀਵਸ ਹੁੰਦੀਆਂ ਹਨ, ਜੋ ਹਲਕੀ ਹਵਾ ਵਿਚ ਲਹਿਰਾਉਂਦੀਆਂ ਹਨ ਅਤੇ ਡਰੈੱਸ ਨੂੰ ਗਲੈਮਰਜ਼ ਟੱਚ ਦਿੰਦੀਆਂ ਹਨ। ਮੁਟਿਆਰਾਂ ਹਾਫ ਸ਼ੋਲਡਰ ਮਿੰਨੀ ਡਰੈੱਸ ਨੂੰ ਕਈ ਮੌਕਿਆਂ ’ਤੇ ਪਹਿਨਣਾ ਪਸੰਦ ਕਰਦੀਆਂ ਹਨ। ਪਾਰਟੀ ਅਤੇ ਕਾਕਟੇਲ ਈਵੈਂਟਸ ਵਿਚ ਇਹ ਡਰੈੱਸ ਮੁਟਿਆਰਾਂ ਨੂੰ ਬਹੁਤ ਪਸੰਦ ਆ ਰਹੀਆਂ ਹਨ। ਸਮਰ ਆਊਟਿੰਗਸ ਜਾਂ ਡੇਟ ਨਾਈਟਸ ਵਿਚ, ਫਲੈਟ ਸ਼ੂਜ ਜਾਂ ਸੈਂਡਲਾਂ ਨਾਲ ਇਹ ਮੁਟਿਆਰਾਂ ਨੂੰ ਕੰਫਰਟ ਫੀਲ ਕਰਵਾਉਂਦੀਆਂ ਹਨ। ਦਫਤਰ, ਪਾਰਟੀ ਜਾਂ ਸਪੈਸ਼ਲ ਈਵੈਂਟਸ ਵਿਚ ਮੁਟਿਆਰਾਂ ਇਨ੍ਹਾਂ ਨੂੰ ਸਟੇਟਮੈਂਟ ਈਅਰਰਿੰਗਸ ਅਤੇ ਹੀਲਸ ਨਾਲ ਸਟਾਈਲ ਕਰਨਾ ਪਸੰਦ ਕਰ ਰਹੀਆਂ ਹਨ।
ਹਾਫ ਸ਼ੋਲਡਰ ਮਿੰਨੀ ਡਰੈੱਸ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਨੂੰ ਮਿਨੀਮਲ ਅਸੈੱਸਰੀਜ਼ ਨਾਲ ਪਹਿਨਿਆ ਕੀਤਾ ਜਾ ਸਕਦਾ ਹੈ ਜਿਵੇਂ ਸਟੇਟਮੈਂਟ ਈਅਰਰਿੰਗਸ ਜਾਂ ਮੈਟਲ ਕਫਸ ਅਤੇ ਫਲੈਟ ਸ਼ੂਜ ਜਾਂ ਕਿਟਨ ਹੀਲਸ ਨਾਲ ਇਹ ਮੁਟਿਆਰਾਂ ਦੀ ਲੁਕ ਨੂੰ ਕੰਪਲੀਟ ਕਰਨ ਦੇ ਨਾਲ-ਨਾਲ ਹੋਰ ਵੀ ਖੂਸਸੂਰਤ ਬਣਾਉਂਦੀਆਂ ਹਨ। ਮੇਕਅਪ ਵਿਚ ਇਨ੍ਹਾਂ ਨਾਲ ਰੈੱਡ ਲਿਪਸ ਅਤੇ ਸਮੋਕੀ ਆਈਜ ਚੰਗੀਆਂ ਲਗਦੀਆਂ ਹਨ। ਇਨ੍ਹਾਂ ਨਾਲ ਮੁਟਿਆਰਾਂ ਹੇਅਰ ਸਟਾਈਲ ਵਿਚ ਓਪਨ ਹੇਅਰ, ਲੂਜ ਵੈਵਸ, ਹਾਈ ਬਨ ਜਾਂ ਸਲੀਕ ਪੋਨੀਟੇਲ ਕਰਨਾ ਪਸੰਦ ਕਰਦੀਆਂ ਹਨ।
ਪੁੰਗਰੇ ਹੋਏ ਆਲੂ ਖਾਣੇ ਚਾਹੀਦੇ ਹਨ ਜਾਂ ਨਹੀਂ, ਜਾਣੋ ਮਾਹਿਰਾਂ ਦੀ ਕੀ ਹੈ ਰਾਏ
NEXT STORY