ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ, ਵਰਿੰਦਰ ਪੰਡਿਤ) : ਟਾਂਡਾ ਦੀ ਮਸ਼ਹੂਰ ਦੁਕਾਨ ਸੰਦੀਪ ਸਵੀਟ ਸ਼ਾਪ ਦੇ ਫਾਸਟ ਫੂਡ ਬਣਾਉਣ ਵਾਲੇ ਸੈਕਸ਼ਨ ਵਿੱਚ ਬੀਤੀ ਰਾਤ ਗੈਸ ਸਿਲੰਡਰ ਲੀਕ ਹੋਣ ਕਾਰਨ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਸ ਦੌਰਾਨ ਟਾਂਡਾ ਪੁਲਸ ਦੇ ਕਰਮਚਾਰੀਆਂ ਅਤੇ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਸਥਾਨਕ ਲੋਕਾਂ ਦੀ ਮਦਦ ਨਾਲ ਭਿਆਨਕ ਅੱਗ 'ਤੇ ਕਾਬੂ ਪਾਇਆ। ਇਸ ਤਰ੍ਹਾਂ ਇਸ ਅੱਗ ਨੂੰ ਫੈਲਣ ਤੋਂ ਰੋਕਿਆ ਜਾ ਸਕਿਆ ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਘਟਨਾ ਕਾਰਨ ਦੁਕਾਨ ਦੇ ਚਾਰ ਕਰਮਚਾਰੀ ਮਾਮੂਲੀ ਰੂਪ ਵਿੱਚ ਝੁਲਸ ਗਏ। ਅੱਗ ਬੁੱਝਣ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਬੁੱਝੀ ਹੋਈ ਅੱਗ ਨੂੰ ਠੰਡਾ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
CM ਦੀ ਫਗਵਾੜਾ ਫੇਰੀ ਤੋਂ ਪਹਿਲਾਂ ਵੱਡੀ ਕਾਰਵਾਈ: ਦਿਵਿਆਂਗ ਮਹਿਲਾ ਵਿੰਗ ਪ੍ਰਧਾਨ ਨੂੰ ਉਸੇ ਦੇ ਘਰ ਕੀਤਾ ਨਜ਼ਰਬੰਦ
NEXT STORY