ਗਡ਼੍ਹਸ਼ੰਕਰ, (ਸ਼ੋਰੀ)- ਪਿਛਲੇ ਕੁਝ ਦਿਨਾਂ ਦੌਰਾਨ ਗਡ਼੍ਹਸ਼ੰਕਰ ਦੇ ਆਸ-ਪਾਸ ਦੇ ਪਿੰਡਾਂ ਵਿਚ ਹੋਈਆਂ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਾਰਨ ਲੋਕਾਂ ਵਿਚ ਭਾਰੀ ਦਹਿਸ਼ਤ ਦਾ ਮਾਹੌਲ ਹੈ। ਪਿਛਲੀ ਰਾਤ ਇਥੋਂ ਦੇ ਮੁਹੱਲਾ ਜੋਡ਼ੀਆਂ ਵਿਚ ਰਾਤੀਂ 1 ਵਜੇ 6-7 ਅਣਪਛਾਤੇ ਸ਼ੱਕੀ ਵਿਅਕਤੀਆਂ ਨੇ ਇਕ ਨੌਜਵਾਨ ਨੂੰ ਘੇਰ ਕੇ ਲੁੱਟਣ ਦਾ ਅਸਫਲ ਯਤਨ ਕੀਤਾ।
ਮਨੀ ਨਾਮ ਦਾ ਨੌਜਵਾਨ ਡਰਾਈਵਰੀ ਕਰਦਾ ਹੈ। 12.30 ਵਜੇ ਦੇ ਕਰੀਬ ਜਦੋਂ ਉਹ ਆਪਣੇ ਘਰ ਵਾਪਸ ਜਾ ਰਿਹਾ ਸੀ ਤਾਂ ਰਸਤੇ ਵਿਚ 6-7 ਅਣਪਛਾਤੇ ਨੌਜਵਾਨਾਂ ਨੇ ਉਸ ਨੂੰ ਘੇਰਨ ਦਾ ਯਤਨ ਕੀਤਾ। ਉਸ ਨੂੰ ਇਸ ਦੀ ਭਿਣਕ ਲੱਗ ਗਈ। ਉਹ ਕਿਸੇ ਤਰ੍ਹਾਂ ਬਚ ਕੇ ਉਥੋਂ ਲੰਘ ਗਿਆ ਅਤੇ ਆਪਣੇ ਮੁਹੱਲੇ ਵਿਚ ਜਾ ਕੇ ਹੋਰ ਲੋਕਾਂ ਨੂੰ ਦੱਸਿਆ। ਉਪਰੰਤ ਮੁਹੱਲਾ ਵਾਸੀ ਰਾਤ 3 ਵਜੇ ਤੱਕ ਆਪਣੇ ਘਰਾਂ ਦੀਆਂ ਛੱਤਾਂ ਉੱਪਰ ਪਹਿਰਾ ਦਿੰਦੇ ਰਹੇ। ਇਸੇ ਪ੍ਰਕਾਰ ਦੀ ਸੂਚਨਾ ਇਥੋਂ ਦੇ ਟੈਲੀਫੋਨ ਐਕਸਚੇਂਜ ਕੋਲੋਂ ਮਿਲੀ। ਇਥੇ ਰਾਤ 2.30 ਵਜੇ ਦੇ ਆਸ-ਪਾਸ ਕੁਝ ਅਣਪਛਾਤੇ ਲੋਕਾਂ ਨੂੰ ਤੇਜ਼ੀ ਨਾਲ ਲੰਘਦੇ ਹੋਏ ਦੇਖਿਆ ਗਿਆ, ਜਿਨ੍ਹਾਂ ਦੇ ਪਿੱਛੇ ਗਲੀ ਦੇ ਆਵਾਰਾ ਕੁੱਤੇ ਲੱਗੇ ਹੋਏ ਸਨ।
ਲੋਕਾਂ ਦੀ ਸੁਰੱਖਿਆ ਯਕੀਨੀ ਬਣਾਵੇ ਪੁਲਸ
‘‘ਪੁਲਸ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਵੇ। ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਤੋਂ ਚੋਰੀਆਂ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਇਲਾਕੇ ਵਿਚ ਵਧ ਗਈਆਂ ਹਨ, ਇਸ ਨੂੰ ਧਿਆਨ ਵਿਚ ਰੱਖਦਿਆਂ ਪੁਲਸ ਨੂੰ
ਰਾਤ ਦੀ ਗਸ਼ਤ ਵਧਾਉਣ ਤੋਂ ੲਿਲਾਵਾ ਅਤੇ ਸ਼ਹਿਰ ਵਿਚ ਘੁੰਮਣ ਵਾਲੇ ਅਣਪਛਾਤੇ ਲੋਕਾਂ ਤੋਂ ਸਖਤੀ ਨਾਲ ਪੁੱਛਗਿੱਛ
ਕਰਨੀ ਚਾਹੀਦੀ ਹੈ।”
ਮੋਹਲੇਧਾਰ ਮੀਂਹ ਤੇ ਤੂਫਾਨ ਨੇ ਵਰ੍ਹਾਇਆ ਕਹਿਰ, ਦਰੱਖਤ ਡਿੱਗੇ
NEXT STORY