ਜਲੰਧਰ (ਚੋਪੜਾ)–ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿਚ ਪਿਛਲੇ ਲੰਮੇ ਸਮੇਂ ਤੋਂ ਅਧਿਕਾਰੀਆਂ ਦੀ ਛਤਰ-ਛਾਇਆ ਵਿਚ ਕੰਟੀਨ ਮਾਫ਼ੀਆ ਧੜੱਲੇ ਨਾਲ ਕਾਰੋਬਾਰ ਕਰ ਰਿਹਾ ਹੈ, ਜਿਸ ਨਾਲ ਸਰਕਾਰ ਨੂੰ ਲੱਖਾਂ ਰੁਪਏ ਦੇ ਰੈਵੇਨਿਊ ਦਾ ਚੂਨਾ ਲੱਗ ਚੁੱਕਾ ਹੈ ਅਤੇ ਇਹ ਸਿਲਸਿਲਾ ਅੱਗੇ ਵੀ ਲਗਾਤਾਰ ਜਾਰੀ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਸਭ ਕੁਝ ਜਾਣਦੇ ਹੋਏ ਵੀ ਜਾਣਬੁੱਝ ਕੇ ਮੂਕਦਰਸ਼ਕ ਬਣੇ ਹੋਏ ਹਨ ਅਤੇ ਨਾਜ਼ਰ ਬ੍ਰਾਂਚ ਵੀ ਇਸ ਮਾਮਲੇ ਵਿਚ ਪੂਰੀ ਤਰ੍ਹਾਂ ਨਾਲ ਖਾਮੋਸ਼ ਹੈ। ਵਰਣਨਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਪ੍ਰਸ਼ਾਸਨਿਕ ਕੰਪਲੈਕਸ ਦੀ ਪਾਰਕਿੰਗ, ਕੰਟੀਨ ਤੇ ਸੇਵਾ ਕੇਂਦਰ ਦੀ ਕੰਟੀਨ ਦੀ ਨਿਲਾਮੀ ਰੱਖੀ ਹੋਈ ਸੀ। ਪਾਰਕਿੰਗ ਅਤੇ ਸੇਵਾ ਕੇਂਦਰ ਦੀ ਕੰਟੀਨ ਨੂੰ ਲੈ ਕੇ ਕਿਸੇ ਵੀ ਵਿਅਕਤੀ ਵੱਲੋਂ ਦਰਖ਼ਾਸਤ ਨਾ ਦਿੱਤੇ ਜਾਣ ’ਤੇ ਦੋਵਾਂ ਦੀ ਨਿਲਾਮੀ ਨੂੰ ਰੱਦ ਕਰ ਦਿੱਤਾ ਗਿਆ, ਜਦਕਿ ਕੰਟੀਨ ਦੇ ਠੇਕੇ ਨੂੰ ਲੈ ਕੇ 3 ਬਿਨੈਕਾਰਾਂ ਦਾ ਕੋਰਮ ਪੂਰਾ ਹੋਣ ’ਤੇ ਖੁੱਲ੍ਹੀ ਬੋਲੀ ਕਰਵਾਈ ਗਈ। ਕੰਟੀਨ ਦੇ ਮਾਰਚ 2025 ਤਕ ਅਗਲੇ 8 ਮਹੀਨਿਆਂ ਲਈ ਰਾਖਵੀਂ ਬੋਲੀ 856667 ਰੱਖੀ ਗਈ ਸੀ ਅਤੇ ਆਖਰੀ ਬੋਲੀ 1111000 ਰੁਪਏ ਵਿਚ ਫਾਈਨਲ ਹੋਈ।
ਇਹ ਵੀ ਪੜ੍ਹੋ- ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਦਾ ਪਰਦਾਫ਼ਾਸ਼, ਵੱਡੀ ਮਾਤਰਾ 'ਚ ਨਸ਼ੀਲੀਆਂ ਗੋਲ਼ੀਆਂ ਸਣੇ 9 ਤਸਕਰ ਗ੍ਰਿਫ਼ਤਾਰ
ਇਸ ਨਿਲਾਮੀ ਉਪਰੰਤ ਜਦੋਂ ਡੀ. ਆਰ. ਓ. ਤੋਂ ਪੁੱਛਿਆ ਗਿਆ ਕਿ ਅੱਜ ਹੋਈ ਨਿਲਾਮੀ ਵਿਚ ਕੰਪਲੈਕਸ ਵਿਚ ਕਿੰਨੀਆਂ ਕੰਟੀਨਾਂ ਦੀ ਨਿਲਾਮੀ ਕੀਤੀ ਗਈ ਹੈ ਤਾਂ ਡੀ. ਆਰ. ਓ. ਨੇ ਹੈਰਾਨ ਕਰਨ ਵਾਲਾ ਖ਼ੁਲਾਸਾ ਕੀਤਾ ਕਿ 11 ਲੱਖ 11 ਹਜ਼ਾਰ ਰੁਪਏ ਦੀ ਬੋਲੀ ’ਤੇ ਸਿਰਫ਼ ਗੇਟ ਨੰਬਰ 2 ਨੇੜੇ ਬਣੀ ਇਕ ਕੰਟੀਨ ਨੂੰ ਠੇਕੇ ’ਤੇ ਅਲਾਟ ਕੀਤਾ ਗਿਆ। ਜਦੋਂ ਉਨ੍ਹਾਂ ਨੂੰ ਦੱਸਿਆ ਕਿ ਕੰਪਲੈਕਸ ਵਿਚ ਤਾਂ ਪਿਛਲੇ ਕੁਝ ਸਾਲਾਂ ਤੋਂ ਕੰਟੀਨ ਦਾ ਠੇਕਾ ਲੈਣ ਵਾਲੇ ਠੇਕੇਦਾਰ ਵੱਲੋਂ 1-1 ਕਰਕੇ 7 ਦੇ ਲਗਭਗ ਕੰਟੀਨਾਂ ਖੋਲ੍ਹੀਆਂ ਹੋਈਆਂ ਹਨ ਤਾਂ ਡੀ. ਆਰ. ਓ. ਨੇ ਸਪੱਸ਼ਟ ਕੀਤਾ ਕਿ ਕੰਪਲੈਕਸ ਵਿਚ ਨਿਲਾਮੀ ਸਿਰਫ਼ ਇਕ ਹੀ ਕੰਟੀਨ ਦੀ ਹੋਈ ਹੈ ਅਤੇ ਜੇਕਰ ਵੱਧ ਕੰਟੀਨਾਂ ਖੁੱਲ੍ਹੀਆਂ ਹੋਈਆਂ ਹਨ ਤਾਂ ਜਾਂਚ ਕਰਵਾ ਕੇ ਉਨ੍ਹਾਂ ਨੂੰ ਬੰਦ ਕਰਵਾਇਆ ਜਾਵੇਗਾ। ਡੀ. ਆਰ. ਓ. ਦੇ ਖ਼ੁਲਾਸੇ ਤੋਂ ਬਾਅਦ ਹੈਰਾਨੀਜਨਕ ਤੱਥ ਹੈ ਕਿ ਕੰਪਲੈਕਸ ਵਿਚ ਇਕ ਦੇ ਬਾਅਦ ਇਕ ਧੜਾਧੜ ਕੰਟੀਨਾਂ ਖੁੱਲ੍ਹਦੀਆਂ ਰਹੀਆਂ। ਅਧਿਕਾਰੀ ਅਤੇ ਜ਼ਿੰਮੇਵਾਰ ਨਾਜ਼ਰ ਬ੍ਰਾਂਚ ਦੇ ਕਰਮਚਾਰੀ ਆਖਿਰ ਇੰਨੇ ਸਾਲਾਂ ਤੋਂ ਮੂਕਦਰਸ਼ਕ ਕਿਉਂ ਬਣੇ ਰਹੇ? ਜਦੋਂ ਪ੍ਰਸ਼ਾਸਨ ਨੂੰ ਇਕ ਕੰਟੀਨ ਤੋਂ 8 ਮਹੀਨਿਆਂ ਲਈ 11 ਲੱਖ 11 ਹਜ਼ਾਰ ਰੁਪਏ ਦਾ ਰੈਵੇਨਿਊ ਇਕੱਠਾ ਹੋ ਸਕਦਾ ਹੈ ਤਾਂ 7 ਕੰਟੀਨਾਂ ਦੇ ਹਿਸਾਬ ਨਾਲ ਨਿਲਾਮੀ ਦੀ ਰਕਮ ਤਾਂ 50 ਲੱਖ ਰੁਪਏ ਤੋਂ ਉੱਪਰ ਬਣਦੀ ਹੈ। ਜੇਕਰ 7 ਕੰਟੀਨਾਂ ਦਾ ਹਿਸਾਬ ਲਾਇਆ ਜਾਵੇ ਤਾਂ ਪ੍ਰਸ਼ਾਸਨ ਨੂੰ ਹੋਈ ਨਿਲਾਮੀ ਤੋਂ ਹਰੇਕ ਕੰਟੀਨ ਦਾ ਸਿਰਫ 2 ਲੱਖ ਤੋਂ ਘੱਟ ਰੈਵੇਨਿਊ ਹੀ ਮਿਲ ਸਕਿਆ ਹੈ। ਜਦੋਂ ਕਿ ਕੰਟੀਨ ਮਾਫੀਆ ਨੇ ਕੰਪਲੈਕਸ ਦਾ ਕੋਈ ਅਜਿਹਾ ਕੋਨਾ ਨਹੀਂ ਛੱਡਿਆ, ਜਿਥੇ ਉਨ੍ਹਾਂ ਪੂਰੇ ਤਾਮ-ਝਾਮ ਨਾਲ ਦੁਕਾਨਾਂ ਨਾ ਸਜਾਈਆਂ ਹੋਣ।
ਹੁਣ ਸਵਾਲ ਉੱਠਦਾ ਹੈ ਕਿ ਇਸ ਕੰਟੀਨ ਮਾਫੀਆ ਨੂੰ ਠੇਕਾ ਲੈਣ ਵਾਲੇ ਠੇਕੇਦਾਰ ਨੇ ਸਰਪ੍ਰਸਤੀ ਨਹੀਂ ਦਿੱਤੀ ਤਾਂ ਆਖਿਰ ਕਿਸ ਅਧਿਕਾਰੀ ਦੀ ਸ਼ਹਿ ’ਤੇ ਨਾਜਾਇਜ਼ ਅਤੇ ਬਿਨਾਂ ਮਨਜ਼ੂਰੀ ਦੇ ਭ੍ਰਿਸ਼ਟਾਚਾਰ ਦੀ ਸਾਰੀ ਖੇਡ ਧੜੱਲੇ ਨਾਲ ਖੇਡੀ ਜਾ ਰਹੀ ਹੈ। ਨਾਜ਼ਰ ਬ੍ਰਾਂਚ ਨੇ ਕਦੀ ਵੀ ਬਿਨਾਂ ਮਨਜ਼ੂਰੀ ਦੇ ਚੱਲ ਰਹੀਆਂ ਕੰਟੀਨਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।
ਦੂਜੇ ਪਾਸੇ ਕੰਪਲੈਕਸ ਦੇ ਇਕ ਸਾਬਕਾ ਠੇਕੇਦਾਰ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਬਿਨਾਂ ਮਨਜ਼ੂਰੀ ਦੇ ਕੰਟੀਨ ਖੋਲ੍ਹਣ ਦੇ ਪਿੱਛੇ ਨਾਜ਼ਰ ਬ੍ਰਾਂਚ ਦੇ ਕੁਝ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਪਿਛਲੇ ਲੰਮੇ ਸਮੇਂ ਤੋਂ ਇਹ ਖੇਡ ਖੇਡੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਦੀ ਵੀ ਨਾਜਾਇਜ਼ ਤੌਰ ’ਤੇ ਕੰਟੀਨ ਖੁੱਲ੍ਹਣ ਅਤੇ ਨਿਯਮਾਂ ਦੇ ਉਲਟ ਕੰਪਲੈਕਸ ਵਿਚ ਜਗ੍ਹਾ-ਜਗ੍ਹਾ ਰੇਹੜੀਆਂ ਲਾਉਣ ਦਾ ਮਾਮਲਾ ਉੱਠਦਾ ਰਿਹਾ ਹੈ, ਨਾਜ਼ਰ ਬ੍ਰਾਂਚ ਦੇ ਉਕਤ ਕਰਮਚਾਰੀ ਡਿਪਟੀ ਕਮਿਸ਼ਨਰ ਸਮੇਤ ਉੱਚ ਅਧਿਕਾਰੀਆਂ ਨੂੰ ਗੁੰਮਰਾਹ ਕਰਦੇ ਆਏ ਹਨ।
ਇਹ ਵੀ ਪੜ੍ਹੋ- ਨਾਬਾਲਗ ਬੱਚਿਆਂ ਵੱਲੋਂ ਵਾਹਨ ਚਲਾਉਣ ਨੂੰ ਲੈ ਕੇ ਅਹਿਮ ਖ਼ਬਰ, ਪੰਜਾਬ ਪੁਲਸ ਨੇ ਪੂਰੇ ਸੂਬੇ 'ਚ ਲਾਈ ਇਹ ਪਾਬੰਦੀ
ਕੰਪਲੈਕਸ ਵਿਚ ਖਾਣ-ਪੀਣ ਦੀਆਂ ਲੱਗਣ ਵਾਲੀਆਂ ਰੇਹੜੀਆਂ ਵੀ ਨਿਕਲੀਆਂ ਨਾਜਾਇਜ਼
ਡੀ. ਓ. ਓ. ਨੂੰ ਜਦੋਂ ਪ੍ਰਸ਼ਾਸਨਿਕ ਕੰਪਲੈਕਸ ਵਿਚ ਪਾਰਕਿੰਗ ਸਥਾਨ ਅਤੇ ਸਬ-ਰਜਿਸਟਰਾਰ ਦਫਤਰ ਦੇ ਸਾਹਮਣੇ ਖਾਣ-ਪੀਣ ਦੀਆਂ ਰੇਹੜੀਆਂ ਲਾਏ ਜਾਣ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸੇ ਵੀ ਵਿਅਕਤੀ ਨੂੰ ਖਾਣ-ਪੀਣ ਦਾ ਸਾਮਾਨ ਵੇਚਣ ਅਤੇ ਰੇਹੜੀ ਲਾਉਣ ਦੀ ਇਜਾਜ਼ਤ ਨਹੀਂ ਹੈ। ਖਾਣ-ਪੀਣ ਦਾ ਸਾਮਾਨ ਸਿਰਫ਼ ਅਲਾਟ ਹੋਈ ਕੰਟੀਨ ’ਤੇ ਹੀ ਵਿਕ ਸਕਦਾ ਹੈ। ਉਹ ਰੇਹੜੀਆਂ ਲੱਗਣ ਦੇ ਮਾਮਲੇ ਦੀ ਵੀ ਜਾਂਚ ਕਰਨਗੇ ਅਤੇ ਜੇਕਰ ਅਜਿਹਾ ਕਿਤੇ ਪਾਇਆ ਗਿਆ ਤਾਂ ਰੇਹੜੀ ਸੰਚਾਲਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮਾਰਕਫੈੱਡ ਦੇ ਬੂਥ ਦੇ ਅੱਗੇ ਵੀ ਬਣੀ ਨਾਜਾਇਜ਼ ਕੰਟੀਨ
ਸੇਵਾ ਕੇਂਦਰ ਅਤੇ ਸਬ-ਰਜਿਸਟਰਾਰ ਬਿਲਡਿੰਗ ਦੇ ਮੁੱਖ ਐਂਟਰੀ ਗੇਟ ਦੇ ਨਾਲ ਮਾਰਕਫੈੱਡ ਦੇ ਬੂਥ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਵਿਅਕਤੀ ਨੂੰ ਬੋਲੀ ਵਿਚ ਅਲਾਟ ਕੀਤਾ ਹੋਇਆ ਹੈ ਪਰ ਨਾਜਾਇਜ਼ ਕੰਟੀਨ ਸੰਚਾਲਕਾਂ ਦੀ ਹਿੰਮਤ ਵੇਖੋ ਕਿ ਜਿਹੜਾ ਵਿਅਕਤੀ ਸਾਰਾ ਸਾਲ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੂਥ ਦਾ ਕਿਰਾਇਆ ਦੇ ਰਿਹਾ ਹੈ, ਉਸ ਦੇ ਬੂਥ ਦੇ ਅੱਗੇ ਵੀ ਇਕ ਕੰਟੀਨ ਬਣਾ ਕੇ ਉਥੇ ਬਰਾਬਰ ਖਾਣ-ਪੀਣ ਦੇ ਸਾਮਾਨ ਦੀ ਵਿਕਰੀ ਕੀਤੀ ਜਾ ਰਹੀ ਹੈ। ਉਕਤ ਬੂਥ ਠੇਕੇਦਾਰ ਦਾ ਕਹਿਣਾ ਸੀ ਕਿ ਸ਼ਿਕਾਇਤ ਤਾਂ ਉਦੋਂ ਕਰੀਏ ਜਦੋਂ ਕੋਈ ਜ਼ਿੰਮੇਵਾਰ ਅਧਿਕਾਰੀ ਸੁਣਨ ਨੂੰ ਤਿਆਰ ਹੋਵੇ। ਇਸ ਸੰਦਰਭ ਵਿਚ ਨਾਜ਼ਰ ਬ੍ਰਾਂਚ ਦੇ ਕਰਮਚਾਰੀਆਂ ਨਾਲ ਕਈ ਵਾਰ ਗੱਲ ਕੀਤੀ ਜਾ ਚੁੱਕੀ ਹੈ। ਹੁਣ ਇਥੇ ਵੀ ਵੱਡਾ ਸਵਾਲ ਉੱਠਦਾ ਹੈ ਕਿ ਆਖਿਰ ਇਨ੍ਹਾਂ ਰੇਹੜੀਆਂ ਨੂੰ ਕੰਪਲੈਕਸ ਵਿਚ ਲੁਆ ਕੇ ਰੇਹੜੀ ਸੰਚਾਲਕਾਂ ਤੋਂ ਵਸੂਲੀ ਕੌਣ ਕਰ ਰਿਹਾ ਹੈ?
ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਮਾਲਵਾ ਨਹਿਰ ਦੇ ਕੰਮ ਦਾ ਲਿਆ ਜਾਇਜ਼ਾ, ਆਜ਼ਾਦੀ ਤੋਂ ਬਾਅਦ ਪੰਜਾਬ ’ਚ ਬਣੇਗੀ ਪਹਿਲੀ ਨਹਿਰ
ਆਖਿਰ ਕੀ ਹਨ ਹਰੇਕ ਬੂਥ ਅਤੇ ਕੰਟੀਨ ਦੀ ਅਲਾਟਮੈਂਟ ਦੇ ਨਿਯਮ
ਜ਼ਿਲ੍ਹਾ ਨਾਜ਼ਰ ਅਸ਼ੋਕ ਕੁਮਾਰ ਅਰੋੜਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੰਪਲੈਕਸ ਦੀ ਹੱਦ ਦੇ ਅੰਦਰ ਬਣੇ ਜਿੰਨੇ ਵੀ ਬੂਥ ਅਤੇ ਕੰਟੀਨ ਹਨ, ਉਨ੍ਹਾਂ ਨੂੰ ਨਿਲਾਮੀ ਜ਼ਰੀਏ ਖੁੱਲ੍ਹੀ ਬੋਲੀ ਵਿਚ ਵੱਧ ਤੋਂ ਵੱਧ ਬੋਲੀ ਦੇਣ ਵਾਲੇ ਬੋਲੀਦਾਤਾ ਦੇ ਨਾਂ ਅਲਾਟ ਕੀਤਾ ਜਾਂਦਾ ਹੈ, ਜਿਸ ਬੂਥ ਨੂੰ ਅਰਜ਼ੀਨਵੀਸ, ਫੋਟੋਗ੍ਰਾਫ਼ੀ, ਫੋਟੋਸਟੇਟ ਅਤੇ ਹੋਰਨਾਂ ਕੰਮਾਂ ਲਈ ਅਲਾਟ ਕੀਤਾ ਗਿਆ ਹੋਵੇ, ਉਸ ਬੂਥ ਵਿਚ ਉਕਤ ਕੰਮ ਤੋਂ ਇਲਾਵਾ ਕੋਈ ਹੋਰ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਜੇਕਰ ਕੋਈ ਬੂਥ ਹੋਲਡਰ ਅਜਿਹਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਂਦੀ ਹੈ।
ਪ੍ਰਸ਼ਾਸਨਿਕ ਕੰਪਲੈਕਸ ਵਿਚ ਕਿਹੜੀਆਂ ਥਾਵਾਂ ’ਤੇ ਬਿਨਾਂ ਮਨਜ਼ੂਰੀ ਦੇ ਬਣੀ ਕੰਟੀਨ
-ਗੇਟ ਨੰਬਰ 4 ਦੇ ਖੱਬੇ ਪਾਸੇ ਪਾਰਕਿੰਗ ਦੀ ਜ਼ਮੀਨ ’ਤੇ
-ਤਹਿਸੀਲ ਕੰਪਲੈਕਸ ਵਿਚ ਅਰਜ਼ੀਨਵੀਸਾਂ ਦੇ ਬਣੇ ਬੂਥਾਂ ਨੇੜੇ
-ਤਹਿਸੀਲ ਕੰਪਲੈਕਸ ਵਿਚ ਪਹਿਲੀ ਮੰਜ਼ਿਲ ਨੂੰ ਜਾਣ ਵਾਲੀਆਂ ਪੌੜੀਆਂ ਦੇ ਹੇਠਾਂ
-ਸੁਵਿਧਾ ਸੈਂਟਰ ਅਤੇ ਸਬ-ਰਜਿਸਟਰਾਰ ਦਫਤਰ ਦੇ ਗੇਟ ਦੇ ਬਿਲਕੁਲ ਨਾਲ
-ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ ਦੇ ਦਫਤਰ ਦੇ ਨੇੜੇ ਅਲਾਟ ਕੀਤੇ ਇਕ ਕਮਰੇ ’ਚ
-ਗੇਟ ਨੰਬਰ 4 ਦੀ ਕੰਟੀਨ ਦੇ ਸਾਹਮਣੇ ਦੂਜੇ ਪਾਸੇ (ਡੀ. ਆਰ. ਓ. ਦੀ ਪੁਸ਼ਟੀ ਦੇ ਅਨੁਸਾਰ)
ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਦੀ ਤਰ੍ਹਾਂ ਜਲੰਧਰ ਦੀ ਇਸ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਤੇ ਮਾਡਲ ਦੀ ਅਸ਼ਲੀਲ ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੇ ਨੈੱਟਵਰਕ ਦਾ ਪਰਦਾਫ਼ਾਸ਼, ਨਸ਼ੀਲੀਆਂ ਗੋਲ਼ੀਆਂ ਸਣੇ 9 ਤਸਕਰ ਗ੍ਰਿਫ਼ਤਾਰ
NEXT STORY