ਜਲੰਧਰ- ਟੋਲ ਟੈਕਸ ਦੇ ਭੁਗਤਾਨ ਦੌਰਾਨ ਟੋਲ ਪਲਾਜ਼ਾ 'ਤੇ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਦੂਰ ਕਰਨ ਲਈ ਸਾਲ 2014 ਵਿੱਚ ਫਾਸਟੈਗ ਦੀ ਸਹੂਲਤ ਸ਼ੁਰੂ ਕੀਤੀ ਗਈ ਸੀ, ਪਰ ਇਸ ਦੀ ਹਾਲਤ ਕਾਫ਼ੀ ਤਰਸਯੋਗ ਹੈ। ਪੰਜਾਬ 'ਚ ਜ਼ਿਆਦਾਤਰ ਟੋਲ ਪਲਾਜ਼ਿਆਂ 'ਤੇ ਫਾਸਟੈਗ ਸਕੈਨਰ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੇ ਹਨ। ਟੋਲ ਪਲਾਜ਼ਾ ਦੇ ਕਰਮਚਾਰੀ ਹੈਂਡ ਸਕੈਨਰ ਨਾਲ ਸਟਿੱਕਰਾਂ ਨੂੰ ਸਕੈਨ ਕਰਦੇ ਹਨ। ਇਸ ਤੋਂ ਬਾਅਦ ਡਰਾਈਵਰ ਦੇ ਖਾਤੇ 'ਚੋਂ ਪੈਸੇ ਕੱਟ ਲਏ ਜਾਂਦੇ ਹਨ। ਕਈ ਵਾਰ ਕਾਊਂਟਰ 'ਤੇ ਬੈਠੇ ਕਰਮਚਾਰੀ ਨੂੰ ਖੁਦ ਕੈਬਿਨ ਤੋਂ ਬਾਹਰ ਆ ਕੇ ਵਾਹਨ ਦਾ ਨੰਬਰ ਸਕੈਨ ਕਰਨਾ ਪੈਂਦਾ ਹੈ ਅਤੇ ਹੱਥੀਂ ਕੰਪਿਊਟਰ 'ਚ ਫੀਡ ਕਰਨਾ ਪੈਂਦਾ ਹੈ। ਇਸ ਪ੍ਰਕਿਰਿਆ ਵਿਚ ਜ਼ਿਆਦਾ ਸਮਾਂ ਲੱਗਦਾ ਹੈ, ਜਿਸ ਕਾਰਨ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਅੰਮ੍ਰਿਤਸਰ ਦੇ ਟੋਲ ਪਲਾਜ਼ਾ 'ਤੇ ਨੈੱਟਵਰਕ ਦੀ ਸਮੱਸਿਆ ਕਾਰਨ ਸਕੈਨਰ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ।
ਇਹ ਵੀ ਪੜ੍ਹੋ- ਪਾਕਿ ਦੇ ਗੁ. ਸ੍ਰੀ ਕਰਤਾਰਪੁਰ ਸਾਹਿਬ ਨੇੜੇ ਬਣੇਗਾ ਪੰਜ ਮੰਜ਼ਿਲਾ ‘ਦਰਸ਼ਨ ਰਿਜ਼ਾਰਟ’, ਮਿਲਣਗੀਆਂ ਇਹ ਸਹੂਲਤਾਂ
ਕਈ ਟੋਲ ਪਲਾਜ਼ਿਆਂ 'ਤੇ ਡੈਬਿਟ ਕਾਰਡ ਤੋਂ ਭੁਗਤਾਨ ਸੰਭਵ ਨਹੀਂ ਹੈ। ਕੇਂਦਰ ਸਰਕਾਰ ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰ ਰਹੀ ਹੈ। ਸੂਬੇ ਦੇ ਕਈ ਟੋਲ ਪਲਾਜ਼ਿਆਂ 'ਤੇ ਡਿਜੀਟਲ ਭੁਗਤਾਨ ਨੂੰ ਵੀ ਸਵੀਕਾਰ ਨਹੀਂ ਕੀਤਾ ਜਾਂਦਾ ਹੈ। ਟੋਲ ਦੇ ਕਈ ਅਜਿਹੇ ਵੀ ਨਿਯਮ ਹਨ ਕਿ ਕਿਸੇ ਵੀ ਵਾਹਨ ਨੂੰ ਟੋਲ ਪਲਾਜ਼ਾ 'ਤੇ ਦਸ ਸੈਕਿੰਡ ਤੋਂ ਵੱਧ ਸਮੇਂ ਲਈ ਨਹੀਂ ਰੋਕਿਆ ਜਾ ਸਕਦਾ। ਜੇਕਰ ਜ਼ਿਆਦਾ ਸਮਾਂ ਲੱਗਣ ਕਾਰਨ ਟੋਲ ਪਲਾਜ਼ਾ 'ਤੇ 100 ਮੀਟਰ ਤੋਂ ਵੱਧ ਵਾਹਨਾਂ ਦੀ ਕਤਾਰ ਲੱਗ ਜਾਂਦੀ ਹੈ ਤਾਂ ਅਜਿਹੀ ਸਥਿਤੀ 'ਚ ਸਾਰੇ ਵਾਹਨਾਂ ਨੂੰ ਬਿਨਾਂ ਟੋਲ ਦੇ ਲੰਘਾਉਣਾ ਪੈਂਦਾ ਹੈ ਪਰ ਇਸ ਨਿਯਮ ਦਾ ਸੂਬੇ ਵਿੱਚ ਕਿਤੇ ਵੀ ਪਾਲਣਾ ਨਹੀਂ ਹੋ ਰਿਹਾ। ਫਾਸਟੈਗ ਨੂੰ ਸਹੀ ਢੰਗ ਨਾਲ ਸਕੈਨ ਨਾ ਕੀਤੇ ਜਾਣ ਕਾਰਨ ਕਈ ਵਾਰ ਲੋਕਾਂ ਨੂੰ ਪੰਜ ਤੋਂ ਦਸ ਮਿੰਟ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ- ਨਸ਼ੇ ਦੀ ਓਵਰਡੋਜ਼ ਨਾਲ ਵਿਅਕਤੀ ਦੀ ਮੌਤ, ਪੰਜਾਬ ਪੁਲਸ 'ਚ ਬਤੌਰ ਕਾਂਸਟੇਬਲ 'ਤੇ ਤਾਇਨਾਤ ਮ੍ਰਿਤਕ ਦੀ ਪਤਨੀ
ਫਾਸਟੈਗ ਕੀ ਹੈ?
ਫਾਸਟੈਗ ਜੋ ਨਕਦ ਰਹਿਤ ਪ੍ਰਣਾਲੀ ਨੂੰ ਉਤਸ਼ਾਹਿਤ ਕਰਦਾ ਹੈ, ਇਹ ਇਕ ਡਿਜੀਟਲ ਸਟਿੱਕਰ ਹੈ, ਜੋ ਕਿ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ ਤਕਨਾਲੋਜੀ ਯਾਨੀ RFID 'ਤੇ ਆਧਾਰਿਤ ਹੈ। ਇਹ ਪ੍ਰਣਾਲੀ ਟੋਲ ਪੁਆਇੰਟਾਂ 'ਤੇ ਲਾਗੂ ਹੈ, ਜਿਸ ਵਿੱਚ ਨਕਦ ਅਤੇ ਨਕਦੀ ਰਹਿਤ ਦੋਵਾਂ ਤਰੀਕਿਆਂ ਨੂੰ ਟੈਕਸ ਦਾ ਭੁਗਤਾਨ ਕੀਤਾ ਜਾ ਸਕਦਾ ਹੈ। ਫਾਸਟੈਗ ਨਾਲ ਲਿੰਕ ਵਾਹਨਾਂ ਨੂੰ ਟੋਲ ਬੂਥ 'ਤੇ ਖੜ੍ਹੇ ਹੋਣ ਦੀ ਜ਼ਰੂਰਤ ਨਹੀਂ ਹੈ, ਟੋਲ ਟੈਕਸ ਦੀ ਰਕਮ ਪ੍ਰੀਪੇਡ ਖਾਤੇ ਜਾਂ ਲਿੰਕਡ ਬੈਂਕ ਖਾਤੇ ਰਾਹੀਂ ਵਿਅਕਤੀ ਦੇ ਖਾਤੇ ਤੋਂ ਆਪਣੇ ਆਪ ਕੱਟੀ ਜਾਂਦੀ ਹੈ।
ਇਹ ਵੀ ਪੜ੍ਹੋ- ਧੁੰਦ ਤੇ ਸਮੋਗ ਦਾ ਕਹਿਰ ਜਾਰੀ, ਰੇਲ ਗੱਡੀਆਂ ਤੇ ਬੱਸਾਂ ਦੀ ਰਫ਼ਤਾਰ ਪਈ ਮੱਠੀ, ਸੜਕ ਹਾਦਸਿਆਂ ਦਾ ਗ੍ਰਾਫ਼ ਵਧਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਪੂਰਥਲਾ ’ਚ ਵੱਡੀ ਵਾਰਦਾਤ, ਮੰਦਰ ’ਚ ਸੇਵਾ ਕਰ ਰਹੀ 26 ਸਾਲਾ ਕੁੜੀ ਦਾ ਕਤਲ
NEXT STORY