ਕਾਬੁਲ (ਆਈ.ਏ.ਐੱਨ.ਐੱਸ.)- ਅਫਗਾਨਿਸਤਾਨ ਦੇ ਉਰੂਜ਼ਗਾਨ ਸੂਬੇ 'ਚ ਲੱਕੜ ਦੇ ਪੁਲ ਤੋਂ ਯਾਤਰੀਆਂ ਨੂੰ ਲਿਜਾ ਰਿਹਾ ਇਕ ਵਾਹਨ ਨਦੀ 'ਚ ਡਿੱਗ ਪਿਆ। ਇਸ ਹਾਦਸੇ ਵਿਚ ਘੱਟੋ-ਘੱਟ ਅੱਠ ਯਾਤਰੀਆਂ ਦੀ ਮੌਤ ਹੋ ਗਈ। ਸੂਬਾਈ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-249 ਯਾਤਰੀਆਂ ਨੂੰ ਲਿਜਾ ਰਹੀ ਫਲਾਈਟ ਦੀ ਟੁੱਟੀ 'ਵਿੰਡਸ਼ੀਲਡ', ਕਰਾਈ ਗਈ ਐਮਰਜੈਂਸੀ ਲੈਂਡਿੰਗ
ਸੂਚਨਾ ਅਤੇ ਸੱਭਿਆਚਾਰ ਦੇ ਸੂਬਾਈ ਡਾਇਰੈਕਟਰ ਆਗਾ ਵਲੀ ਕੁਰੈਸ਼ੀ ਨੇ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਾਦਸਾ ਸਥਾਨਕ ਸਮੇਂ ਮੁਤਾਬਕ ਸੋਮਵਾਰ ਤੜਕੇ 3 ਵਜੇ ਵਾਪਰਿਆ। ਜਦੋਂ ਸੂਬੇ ਦੇ ਗੇਜ਼ਾਬ ਜ਼ਿਲ੍ਹੇ ਦੇ ਬਾਹਰਵਾਰ ਭਾਰੀ ਭਾਰ ਕਾਰਨ ਲੱਕੜ ਦਾ ਪੁਲ ਟੁੱਟ ਗਿਆ। ਸਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ ਪੁਲ ਦੀ ਖਰਾਬ ਹਾਲਤ, ਓਵਰਲੋਡਿੰਗ ਅਤੇ ਲਾਪਰਵਾਹੀ ਨਾਲ ਗੱਡੀ ਚਲਾਉਣਾ ਇਸ ਜਾਨਲੇਵਾ ਹਾਦਸੇ ਦੇ ਮੁੱਖ ਕਾਰਨ ਹਨ। ਪਹਾੜੀ ਮੱਧ ਏਸ਼ੀਆਈ ਦੇਸ਼ ਵਿੱਚ ਸੜਕ ਦੁਰਘਟਨਾਵਾਂ ਆਮ ਹਨ, ਜੋ ਅਕਸਰ ਖਰਾਬ ਡਰਾਈਵਿੰਗ, ਭੀੜ-ਭੜੱਕੇ ਵਾਲੀਆਂ ਸੜਕਾਂ 'ਤੇ ਯਾਤਰੀਆਂ ਲਈ ਸੁਰੱਖਿਆ ਉਪਾਵਾਂ ਦੀ ਘਾਟ, ਚੁਣੌਤੀਪੂਰਨ ਖੇਤਰਾਂ ਅਤੇ ਪੁਰਾਣੇ ਵਾਹਨਾਂ ਦੇ ਕਾਰਨ ਵਾਪਰਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਫਿਲੀਪੀਨਜ਼: ਤੂਫਾਨ 'ਟਰਾਮੀ' ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 116
NEXT STORY