ਟਾਂਡਾ ਉੜਮੁੜ ( ਵਰਿੰਦਰ ਪੰਡਿਤ)- ਜਲੰਧਰ-ਪਠਾਨਕੋਟ ਰੇਲ ਮਾਰਗ 'ਤੇ ਡਿਪਸ ਸਕੂਲ ਫਾਟਕ ਨਜ਼ਦੀਕ ਰੇਲਗੱਡੀ ਦੀ ਲਪੇਟ ਵਿਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਬੀਤੇ ਦਿਨ ਜੰਮੂ-ਤਵੀ ਅਹਿਮਦਾ ਐਕਸਪ੍ਰੈੱਸ ਦੀ ਲਪੇਟ ਵਿਚ ਆਉਣ ਕਾਰਨ ਮੌਤ ਦਾ ਸ਼ਿਕਾਰ ਹੋਏ ਵਿਅਕਤੀ ਦੀ ਪਛਾਣ ਰਾਕੇਸ਼ ਕੁਮਾਰ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਕਾਹਲਵਾਂ (ਥਾਣਾ ਹਰਿਆਣਾ) ਦੇ ਰੂਪ ਵਿਚ ਹੋਈ ਹੈ। ਉਕਤ ਵਿਅਕਤੀ ਫਾਂਬੜਾ ਵਿਖੇ ਪ੍ਰਾਈਵੇਟ ਬੈਂਕ ਦਾ ਸੁਰੱਖਿਆ ਗਾਰਡ ਸੀ। ਰੇਲਵੇ ਪੁਲਸ ਦੇ ਥਾਣੇਦਾਰ ਸਤਪਾਲ ਸਿੰਘ ਨੇ ਦੱਸਿਆ ਪੁਲਸ ਟੀਮ ਰੇਲਗੱਡੀ ਦੀ ਲਪੇਟ ਵਿਚ ਆਉਣ ਤੋਂ ਬਾਅਦ ਜ਼ਖ਼ਮੀ ਹੋਏ ਰਾਕੇਸ਼ ਨੂੰ 108 ਐਂਬੂਲੈਂਸ ਦੀ ਟੀਮ ਦੀ ਮਦਦ ਨਾਲ ਦਸੂਹਾ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ। ਰੇਲਵੇ ਪੁਲਸ ਨੇ ਮ੍ਰਿਤਕ ਦੀ ਪਤਨੀ ਰੀਟਾ ਰਾਣੀ ਅਤੇ ਭਰਾਵਾਂ ਬਲਵਿੰਦਰ ਅਤੇ ਨਰੇਸ਼ ਦੇ ਬਿਆਨ ਦੇ ਆਧਾਰ ਉਤੇ 174 ਸੀ. ਆਰ. ਪੀ. ਸੀ. ਤਹਿਤ ਕਾਰਵਾਈ ਕੀਤੀ ਹੈ। ਰਾਕੇਸ਼ ਦੋ ਬੱਚਿਆਂ ਦਾ ਪਿਓ ਸੀ।
ਮਹਾਨਗਰ ਜਲੰਧਰ 'ਚ ਮਸ਼ਹੂਰ ਬਾਰ ਤੇ ਰੈਸਟੋਰੈਂਟ ਦੇ ਡਾਇਰੈਕਟਰ ਖ਼ਿਲਾਫ਼ ਪੁਲਸ ਦਾ ਐਕਸ਼ਨ
NEXT STORY