ਜਲੰਧਰ (ਕਸ਼ਿਸ਼)–20 ਲੱਖ ਰੁਪਏ ਦੀ ਮੰਗ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰਨ ਵਾਲੇ ਪਤੀ ਖ਼ਿਲਾਫ਼ ਮਹਿਲਾ ਪੁਲਸ ਥਾਣੇ ਵਿਚ ਐੱਫ਼. ਆਈ. ਆਰ. ਦਰਜ ਕੀਤੀ ਗਈ ਹੈ। ਪੁਲਸ ਕਮਿਸ਼ਨਰ ਨੂੰ ਦਿੱਤੀ ਗਈ ਸ਼ਿਕਾਇਤ ਵਿਚ ਮਨਪ੍ਰੀਤ ਕੌਰ ਪੁੱਤਰੀ ਬਲਵਿੰਦਰ ਸਿੰਘ ਨਿਵਾਸੀ ਅਮਨ ਨਗਰ ਨੇ ਦੋਸ਼ ਲਾਏ ਕਿ ਉਸ ਦਾ ਵਿਆਹ ਜੂਨ 2022 ਨੂੰ ਗੁਰਚਰਨ ਸਿੰਘ ਪੁੱਤਰ ਸਵ. ਕਸਤੂਰੀ ਲਾਲ ਨਿਵਾਸੀ ਪਿੰਡ ਸੈਣੀਵਾਲ ਨਕੋਦਰ ਨਾਲ ਹੋਇਆ ਸੀ। ਵਿਆਹ ਤੋਂ ਪਹਿਲਾਂ ਸਹੁਰੇ ਪਰਿਵਾਰ ਨੇ ਦੱਸਿਆ ਕਿ ਲੜਕਾ ਨਸ਼ਾ ਨਹੀਂ ਕਰਦਾ ਅਤੇ ਇਟਲੀ ਵਿਚ ਪੀ. ਆਰ. ਹੈ। ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਉਹ ਕੁੜੀ ਨੂੰ ਵੀ ਇਟਲੀ ਲੈ ਜਾਵੇਗਾ ਪਰ ਵਿਆਹ ਤੋਂ ਬਾਅਦ ਪੀੜਤਾ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਸ਼ਰਾਬੀ ਹੈ। ਇਸ ਦੌਰਾਨ ਉਹ ਮੰਗ ਪੂਰੀ ਨਾ ਹੋਣ ’ਤੇ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਦਾ ਸੀ।
ਇਹ ਵੀ ਪੜ੍ਹੋ- ਸਕੂਲ ਆਫ਼ ਐਮੀਨੈਂਸ ਦੇ ਉਦਘਾਟਨ ਤੋਂ ਪਹਿਲਾਂ ਮੰਤਰੀ ਹਰਜੋਤ ਬੈਂਸ ਦਾ ਵੱਡਾ ਬਿਆਨ
ਇਸ ਦੌਰਾਨ ਉਸ ਨੇ ਆਪਣੇ ਨਾਲ ਇਟਲੀ ਲਿਜਾਣ ਵਾਸਤੇ ਪੇਕੇ ਪਰਿਵਾਰ ਤੋਂ 20 ਲੱਖ ਰੁਪਏ ਦੀ ਮੰਗ ਕਰ ਦਿੱਤੀ। ਮੰਗ ਪੂਰੀ ਨਾ ਹੋਣ ’ਤੇ ਉਹ ਰੋਜ਼ਾਨਾ ਕੁੱਟਮਾਰ ਕਰਨ ਲੱਗਾ, ਜਿਸ ਕਰਕੇ ਉਹ ਬੇਹੋਸ਼ ਹੋ ਗਈ। ਉਸ ਨੂੰ ਸ਼ਹਿਰ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਉਥੇ ਹੀ, ਉਸ ਤੋਂ ਬਾਅਦ 2022 ਨੂੰ ਉਸ ਦੇ ਪਤੀ ਨੇ ਫਿਰ 20 ਲੱਖ ਰੁਪਏ ਮੰਗੇ ਅਤੇ ਨਾ ਲਿਆਉਣ ’ਤੇ ਘਰੋਂ ਕੱਢ ਦਿੱਤਾ। ਉਥੇ ਹੀ ਪਤੀ ਕਾਨੂੰਨੀ ਕਾਰਵਾਈ ਦੇ ਡਰੋਂ ਸਤੰਬਰ 2022 ਨੂੰ ਉਸ ਨੂੰ ਭਾਰਤ ਵਿਚ ਛੱਡ ਕੇ ਇਟਲੀ ਚਲਾ ਗਿਆ। ਇਸ ਮਾਮਲੇ ਦੀ ਏ. ਐੱਸ. ਆਈ. ਨੀਲਾ ਰਾਮ ਵੱਲੋਂ ਜਾਂਚ ਕੀਤੀ ਗਈ, ਜਿਸ ਵਿਚ ਲਾਏ ਗਏ ਦੋਸ਼ ਸਹੀ ਪਾਏ ਗਏ। ਇਸੇ ਆਧਾਰ ’ਤੇ ਮਹਿਲਾ ਪੁਲਸ ਥਾਣੇ ਨੇ ਪਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਹ ਵੀ ਪੜ੍ਹੋ- 90 ਸਾਲਾ ਬਜ਼ੁਰਗ ਮਾਂ ਦਾ ਚੁੱਪ-ਚੁਪੀਤੇ ਕਰ 'ਤਾ ਸਸਕਾਰ, ਫੁੱਲ ਚੁਗਣ ਵੇਲੇ ਪਰਿਵਾਰ 'ਚ ਪੈ ਗਿਆ ਭੜਥੂ, ਜਾਣੋ ਕਿਉਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਗਊਸ਼ਾਲਾ ਰੋਡ 'ਤੇ ਹੋਏ ਅੰਨ੍ਹੇ ਕਤਲ ਦੀ 72 ਘੰਟਿਆਂ ’ਚ ਸੁਲਝੀ ਗੁੱਥੀ, ਦੋ ਮੁਲਜ਼ਮ ਗ੍ਰਿਫ਼ਤਾਰ
NEXT STORY