ਖਬਰਾਂ ਦੀ ਪੂਰੀ ਜਾਣਕਾਰੀ ਹਾਸਲ ਕਰਨ ਲਈ ਸਿਰਲੇਖ 'ਤੇ ਕਰੋ ਕਲਿੱਕ-
ਖੇਤੀ ਬਿੱਲਾਂ ਦੇ ਮਾਮਲੇ 'ਚ ਸੁਖਬੀਰ ਦੇ ਰਾਹੁਲ ਗਾਂਧੀ ਨੂੰ ਤਿੱਖੇ ਸਵਾਲ, ਇੰਝ ਕੱਢੀ ਭੜਾਸ
ਜਲੰਧਰ/ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਿੱਖੇ ਸਵਾਲ ਪੁੱਛਦਿਆਂ ਕਿਹਾ ਹੈ ਕਿ ਅੱਜ ਜਿਹੜਾ ਕਾਂਗਰਸ ਵੱਲੋਂ ਖੇਤੀ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਇਸੇ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਪੱਤਰਾਂ 'ਚ ਲਿਖਿਆ ਹੋਇਆ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਸਰਕਾਰੀ ਮੰਡੀਆਂ ਬੰਦ ਕਰਕੇ ਪ੍ਰਾਈਵੇਟ ਮੰਡੀਆਂ ਖੋਲ੍ਹੀਆਂ ਜਾਣਗੀਆਂ ਤਾਂ ਫਿਰ ਅੱਜ ਕਿਹੜੇ ਮੂੰਹ ਨਾਲ ਕਾਂਗਰਸ ਪਾਰਟੀ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੀ ਹੈ।
'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani&hl=en
ਪੰਜਾਬ 'ਚ ਸ਼ਨੀਵਾਰ ਨੂੰ ਕੋਰੋਨਾ ਦੇ 1106 ਨਵੇਂ ਮਾਮਲੇ ਆਏ ਸਾਹਮਣੇ, 61 ਦੀ ਮੌਤ
ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਬੁੱਧਵਾਰ ਨੂੰ ਵੀ ਪੰਜਾਬ 'ਚ ਕੋਰੋਨਾ ਦੇ 1106 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 61 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 117319 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 3562 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
'ਭਗਵੰਤ ਮਾਨ' ਦੀ ਕੈਪਟਨ-ਸੁਖਬੀਰ ਨੂੰ 'ਲਾਈਵ ਡਿਬੇਟ' ਦੀ ਚੁਣੌਤੀ
ਚੰਡੀਗੜ੍ਹ (ਰਮਨਜੀਤ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਇਨ੍ਹਾਂ ਦੋਹਾਂ ਪਾਰਟੀਆਂ ਨੂੰ ਤੱਥਾਂ ਸਮੇਤ 5 ਸਵਾਲ ਪੁੱਛਣਾ ਚਾਹੁੰਦੇ ਹਨ ਕਿ ਅੱਜ ਤੱਕ ਕੈਪਟਨ ਅਤੇ ਬਾਦਲਾਂ ਦੀ ਜੋੜੀ ਨੇ ਪੰਜਾਬ ਦੀ ਭਲਾਈ ਲਈ ਕੀਤਾ ਹੀ ਕੀ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ਬੇਸ਼ੱਕ ਉਹ ਗੂਗਲ ਦਾ ਸਹਾਰਾ ਲੈ ਲੈਣ, ਖ਼ਜ਼ਾਨੇ ’ਤੇ ਬੋਝ ਬਣੇ ਸਲਾਹਕਾਰਾਂ ਦੀਆਂ ਫ਼ੌਜਾਂ ਤੋਂ ਲਿਖਵਾ ਲੈਣ, ਵੱਡੇ-ਵੱਡੇ ਰਜਿਸਟਰ ਲੈ ਆਉਣ ਪਰ ਜੇ ਹਿੰਮਤ ਹੈ ਤਾਂ ਆਪਣੇ ਜਵਾਬ ਲਾਈਵ ਡਿਬੇਟ ’ਚ ਦੇਣ।
ਫਗਵਾੜਾ 'ਚ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਕਾਂਗਰਸੀ ਸਰਪੰਚ (ਤਸਵੀਰਾਂ)
ਫਗਵਾੜਾ (ਹਰਜੋਤ)— ਫਗਵਾੜਾ ਦੇ ਪਿੰਡ ਪਾਂਸ਼ਟਾ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਇਥੇ ਕਾਂਗਰਸੀ ਸਰਪੰਚ 'ਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਕਾਂਗਰਸੀ ਸਰਪੰਚ 'ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੇ ਗਏ ਤੇਜ਼ ਹਥਿਆਰਾਂ ਨਾਲ ਹਮਲੇ ਦੌਰਾਨ ਉਕਤ ਸਰਪੰਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਉਕਤ ਸਰਪੰਚ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਉਸ ਦੇ ਗੰਭੀਰ ਹਾਲਾਤ ਨੂੰ ਵੇਖਦਿਆਂ ਲੁਧਿਆਣਾ ਦੇ ਪ੍ਰਮੁੱਖ ਹਸਪਤਾਲ 'ਚ ਭੇਜ ਦਿੱਤਾ ਹੈ।
ਰਾਹੁਲ ਗਾਂਧੀ ਦੀ ਟਰੈਕਟਰ ਰੈਲੀ ਨੂੰ ਲੈ ਕੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਪੱਬਾਂ ਭਾਰ
ਭਵਾਨੀਗੜ੍ਹ (ਕਾਂਸਲ): ਕਾਂਗਰਸ ਪਾਰਟੀ ਦੇ ਕੌਮੀ ਆਗੂ ਰਾਹੂਲ ਗਾਂਧੀ ਵਲੋਂ 5 ਅਕਤੂਬਰ ਨੂੰ ਭਵਾਨੀਗੜ੍ਹ ਵਿਖੇ ਕੀਤੀ ਜਾਣ ਵਾਲੀ ਟਰੈਕਟਰ ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਅੱਜ ਪੱਬਾਂ ਭਾਰ ਹੋਇਆ ਨਜ਼ਰ ਆਇਆ।ਰਾਹੁਲ ਗਾਂਧੀ ਦੀ ਇਸ ਫੇਰੀ ਨੂੰ ਲੈ ਕੇ ਪੁਲਸ ਵਲੋਂ ਸੁਰੱੱਖਿਆ ਦੇ ਉਚੇਚੇ ਪ੍ਰਬੰਧ ਕੀਤੇ ਗਏ ਅਤੇ ਰੈਲੀ ਵਾਲੀ ਜਗ੍ਹਾ ਸਥਾਨਕ ਅਨਾਜ ਮੰਡੀ ਸਮੇਤ ਸ਼ਹਿਰ ਦੀ ਨੈਸ਼ਨਲ ਹਾਈਵੇ ਅਤੇ ਹੋਰ ਕਈ ਗਲੀ ਮੁਹੱਲੇ ਪੁਲਸ ਛਾਉਣੀ 'ਚ ਤਬਦੀਲ ਹੋਏ ਨਜ਼ਰ ਆਏ।
'ਕੋਰੋਨਾ' ਘੱਟਦੇ ਹੀ ਲੁਧਿਆਣਾ ਜ਼ਿਲ੍ਹੇ 'ਚ ਆਈ ਨਵੀਂ ਮੁਸੀਬਤ, ਹੁਣ ਤੱਕ 13 ਲੋਕਾਂ ਦੀ ਮੌਤ
ਲੁਧਿਆਣਾ (ਸਹਿਗਲ) : ਮਹਾਨਗਰ ’ਚ ਕੋਰੋਨਾ ਦੇ ਮਰੀਜ਼ਾਂ ਦੀ ਕਾਫੀ ਕਮੀ ਆ ਚੁੱਕੀ ਹੈ ਪਰ ਕੋਰੋਨਾ ਲਾਗ ਘੱਟਦੇ ਸਾਰ ਹੀ ਜ਼ਿਲ੍ਹੇ ਨੂੰ ਨਵੀਂ ਮੁਸੀਬਤ ਨੇ ਘੇਰ ਲਿਆ ਹੈ, ਜਿਸ ਕਾਰਨ ਜ਼ਿਲ੍ਹੇ ਦੇ ਲੋਕ ਬੁਰੀ ਤਰ੍ਹਾਂ ਡਰੇ ਹੋਏ ਹਨ। ਜ਼ਿਲ੍ਹੇ ਅੰਦਰ ਕੋਰੋਨਾ ਤੋਂ ਬਾਅਦ ਹੁਣ 'ਡੇਂਗੂ' ਨੇ ਹਾਹਾਕਾਰ ਮਚਾਈ ਹੋਈ ਹੈ। ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਹੌਲੀ-ਹੌਲੀ ਵੱਧ ਰਹੀ ਹੈ, ਜਿਸ ਨਾਲ ਨਜਿੱਠਣ ਲਈ ਅਧੂਰੇ ਪ੍ਰਬੰਧਾਂ ਦੀ ਵਜ੍ਹਾ ਨਾਲ ਆਉਣ ਵਾਲੇ ਸਮੇਂ 'ਚ ਲੋਕਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।
ਪੰਜਾਬੀ ਗਾਇਕਾਂ 'ਤੇ ਭੜਕੀ ਭਾਜਪਾ, ਕਿਹਾ- 'ਪੰਜਾਬ 'ਚ ਅੱਗ ਲਗਾ ਰਹੇ ਨੇ ਗਾਇਕ' (ਵੀਡੀਓ)
ਜਲੰਧਰ (ਬਿਊਰੋ) : ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲਾਂ ਦੇ ਵਿਰੋਧ ਵਿਚ ਕਿਸਾਨਾਂ ਵੱਲੋਂ ਪੂਰੇ ਪੰਜਾਬ ‘ਚ ਧਰਨੇ ਪ੍ਰਦਰਸ਼ਨਾਂ ਦਾ ਸਿਲਸਿਲਾ ਚੱਲ ਰਿਹਾ ਹੈ। ਕਿਸਾਨਾਂ ਦੇ ਨਾਲ ਲਗਾਤਾਰ ਪੰਜਾਬੀ ਕਲਾਕਾਰ ਵੀ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਆਵਾਜ਼ ਬੁਲੰਦ ਕਰ ਰਹੇ ਹਨ। ਅਜਿਹੇ 'ਚ ਪੰਜਾਬੀ ਕਲਾਕਾਰਾਂ ਨੇ ਕਿਸਾਨ ਮਜ਼ਦੂਰ ਏਕਤਾ ਦਾ ਸਮਰਥਨ ਕੀਤਾ ਹੈ। ਪੰਜਾਬੀ ਕਲਾਕਾਰਾਂ ਵਲੋਂ ਲਗਾਤਾਰ ਮੋਦੀ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ।
ਜਲੰਧਰ: ਸਵੀਗੀ 'ਚ ਕੰਮ ਕਰਨ ਵਾਲੇ ਮੁੰਡੇ ਦੀ ਹਾਦਸੇ 'ਚ ਮੌਤ, ਪਰਿਵਾਰ ਨੇ ਲਾਸ਼ ਫੁੱਟਬਾਲ ਚੌਕ 'ਚ ਰੱਖ ਲਾਇਆ ਧਰਨਾ
ਜਲੰਧਰ (ਰਮਨ)— ਇਥੋਂ ਦੇ ਫੁੱਟਬਾਲ ਚੌਕ ਨੇੜੇ ਉਸ ਸਮੇਂ ਹੰਗਾਮੇ ਦਾ ਮਾਹੌਲ ਬਣ ਗਿਆ ਜਦੋਂ ਇਥੇ ਹਾਦਸੇ ਦੌਰਾਨ ਮੌਤ ਦਾ ਸ਼ਿਕਾਰ ਹੋਏ ਨੌਜਵਾਨ ਦੇ ਪਰਿਵਾਰ ਵੱਲੋਂ ਸਵੀਗੀ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਤਿੰਨ ਦਿਨ ਪਹਿਲਾਂ ਹੀ ਥਾਣਾ ਨੰਬਰ 7 ਦੇ ਅਧੀਨ ਆਉਂਦੇ ਪ੍ਰੀਤ ਨਗਰ ਦਾ ਰਹਿਣ ਵਾਲਾ ਨੌਜਵਾਨ ਸੜਕ ਹਾਦਸੇ 'ਚ ਜ਼ਖ਼ਮੀ ਹੋ ਗਿਆ ਸੀ। ਇਸ ਦੌਰਾਨ ਇਲਾਜ ਅਧੀਨ ਉਸ ਦੀ ਨਿੱਜੀ ਹਸਪਤਾਲ 'ਚ ਮੌਤ ਹੋ ਗਈ।
ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦੇ 76 ਨਵੇਂ ਮਾਮਲਿਆਂ ਦੀ ਪੁਸ਼ਟੀ, 5 ਮਰੀਜ਼ਾਂ ਦੀ ਮੌਤ
ਜਲੰਧਰ (ਰੱਤਾ)— ਪਿਛਲੇ ਕੁਝ ਦਿਨਾਂ 'ਚ ਜਲੰਧਰ ਜ਼ਿਲ੍ਹੇ ਦੇ ਲੋਕਾਂ ਨੂੰ ਕੋਰੋਨਾ ਤੋਂ ਰਾਹਤ ਮਿਲੀ ਹੋਈ ਹੈ ਅਤੇ ਪਾਜ਼ੇਟਿਵ ਆਉਣ ਵਾਲਿਆਂ ਦੀ ਗਿਣਤੀ ਕਾਫ਼ੀ ਘਟੀ ਹੈ। ਸ਼ਨੀਵਾਰ ਨੂੰ ਜਿੱਥੇ ਜ਼ਿਲ੍ਹੇ 'ਚ ਕੋਰੋਨਾ ਦੇ 76 ਨਵੇਂ ਮਰੀਜ਼ ਮਿਲੇ, ਉਥੇ ਹੀ 5 ਲੋਕ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਚਲੇ ਗਏ।
ਜ਼ਿਲ੍ਹੇ 'ਚ 81 ਪਾਜ਼ੇਟਿਵ ਮਰੀਜ਼ ਨਵੇਂ ਆਏ, ਗਿਣਤੀ 4690 'ਤੇ ਪਹੁੰਚੀ
NEXT STORY