ਲੁਧਿਆਣਾ (ਸਹਿਗਲ) : ਮਹਾਨਗਰ ’ਚ ਕੋਰੋਨਾ ਦੇ ਮਰੀਜ਼ਾਂ ਦੀ ਕਾਫੀ ਕਮੀ ਆ ਚੁੱਕੀ ਹੈ ਪਰ ਕੋਰੋਨਾ ਲਾਗ ਘੱਟਦੇ ਸਾਰ ਹੀ ਜ਼ਿਲ੍ਹੇ ਨੂੰ ਨਵੀਂ ਮੁਸੀਬਤ ਨੇ ਘੇਰ ਲਿਆ ਹੈ, ਜਿਸ ਕਾਰਨ ਜ਼ਿਲ੍ਹੇ ਦੇ ਲੋਕ ਬੁਰੀ ਤਰ੍ਹਾਂ ਡਰੇ ਹੋਏ ਹਨ। ਜ਼ਿਲ੍ਹੇ ਅੰਦਰ ਕੋਰੋਨਾ ਤੋਂ ਬਾਅਦ ਹੁਣ 'ਡੇਂਗੂ' ਨੇ ਹਾਹਾਕਾਰ ਮਚਾਈ ਹੋਈ ਹੈ। ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਹੌਲੀ-ਹੌਲੀ ਵੱਧ ਰਹੀ ਹੈ, ਜਿਸ ਨਾਲ ਨਜਿੱਠਣ ਲਈ ਅਧੂਰੇ ਪ੍ਰਬੰਧਾਂ ਦੀ ਵਜ੍ਹਾ ਨਾਲ ਆਉਣ ਵਾਲੇ ਸਮੇਂ 'ਚ ਲੋਕਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਨਿਗਮ ਵੱਲੋਂ ਵੀ ਸ਼ਹਿਰ ’ਚ ਫੌਗਿੰਗ ਨਹੀਂ ਕੀਤੀ ਗਈ। ਸੀਮਤ ਸਾਧਨਾਂ ਅਤੇ ਸਿਹਤ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਡੇਂਗੂ ਦਾ ਪ੍ਰਕੋਪ ਦਿਨ-ਬ-ਦਿਨ ਵਧਣ ਲੱਗਾ ਹੈ।
ਇਹ ਵੀ ਪੜ੍ਹੋ : ਮੋਟਰਸਾਈਕਲ ਸਵਾਰ ਜੋੜੇ ਦਾ ਪਿੱਛਾ ਕਰਦੇ ਨੌਜਵਾਨਾਂ ਦਾ ਵੱਡਾ ਕਾਂਡ, CCTV 'ਚ ਕੈਦ ਹੋਈ ਸਾਰੀ ਵਾਰਦਾਤ
ਡੇਂਗੂ ਦੇ 60 ਨਵੇਂ ਮਰੀਜ਼ ਆਏ ਸਾਹਮਣੇ
ਸ਼ਹਿਰ ਦੇ ਪ੍ਰਮੁੱਖ ਹਸਪਤਾਲਾਂ 'ਚ ਡੇਂਗੂ ਦੇ 60 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 25 ਦੇ ਲਗਭਗ ਮਰੀਜ਼ ਐੱਸ. ਪੀ. ਐੱਸ. ਹਸਪਤਾਲ, 17 ਡੀ. ਐੱਮ. ਸੀ ਅਤੇ ਬਾਕੀ ਹੋਰ ਹਸਪਤਾਲਾਂ 'ਚ ਦਾਖ਼ਲ ਹਨ। ਹੁਣ ਤੱਕ ਸ਼ਹਿਰ ਦੇ ਕਾਫੀ ਇਲਾਕੇ ਡੇਂਗੂ ਦੀ ਲਪੇਟ 'ਚ ਆ ਚੁੱਕੇ ਹਨ, ਜਿਸ 'ਚ ਗਿਆਸਪੁਰਾ, ਜਨਤਾ ਨਗਰ, ਹੈਬੋਵਾਲ ਕਲਾਂ, ਪ੍ਰਤਾਪ ਬਾਜ਼ਾਰ, ਨਿਊ ਆਤਮ ਨਗਰ, ਸਮਰਾਲਾ ਚੌਕ, ਸੀ. ਐੱਮ. ਸੀ. ਚੌਕ, ਪ੍ਰੇਮ ਵਿਹਾਰ, ਨੂਰਵਾਲਾ ਰੋਡ, ਗੁਰੂ ਅਰਜਨ ਦੇਵ ਨਗਰ, ਪਿੰਡ ਬਾਗਲੀ ਕਲਾਂ, ਸਮਰਾਲਾ, ਸੁੰਦਰ ਸਿੰਘ ਕਾਲੋਨੀ, ਸ਼ਿਵਾਜੀ ਨਗਰ, ਜੱਸੀਆਂ ਰੋਡ, ਅਰਬਨ ਅਸਟੇਟ, ਸਰਗੋਧਾ ਕਾਲੋਨੀ, ਡਾ. ਸ਼ਾਮ ਸਿੰਘ ਰੋਡ, ਪ੍ਰਭਾਤ ਨਗਰ, ਮਾਡਲ ਟਾਊਨ, ਚੰਡੀਗੜ੍ਹ ਰੋਡ, ਨਿਊ ਮਾਇਆ ਨਗਰ, ਬਾਜਵਾ ਨਗਰ, ਕਰਨੈਲ ਸਿੰਘ ਨਗਰ, ਸਿਵਲ ਲਾਈਨ, ਸਰਾਭਾ ਨਗਰ ਅਤੇ ਪਟੇਲ ਨਗਰ ਆਦਿ ਸ਼ਾਮਲ ਹਨ। ਸੂਬੇ ’ਚ ਡੇਂਗੂ ਦੇ 13 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਿਸ ਦੀ ਪੁਸ਼ਟੀ ਮਹਿਕਮੇ ਵੱਲੋਂ ਕੀਤੀ ਜਾ ਚੁੱਕੀ ਹੈ। ਸਹੀ ਗਿਣਤੀ ਇਸ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ : ਭਰਾ ਨੇ ਹੀ ਭਰਾ ਨੂੰ ਦਿੱਤੀ ਬੇਰਹਿਮ ਮੌਤ, ਪੁਲਸ ਦੀ ਸਖ਼ਤੀ ਮਗਰੋਂ ਬਿਆਨ ਕੀਤਾ ਖੌਫ਼ਨਾਕ ਸੱਚ
ਬਾਜ਼ਾਰ 'ਚ ਵਧੀ ਨਾਰੀਅਲ ਪਾਣੀ ਤੇ ਮੌਸੰਮੀ ਦੀ ਮੰਗ
ਡੇਂਗੂ ਦੇ ਪ੍ਰਕੋਪ ਨੇ ਮਾਰਕਿਟ 'ਚ ਨਾਰੀਅਲ ਪਾਣੀ, ਮੌਸੰਮੀ, ਡਰੈਗਨ ਫਰੂਟ ਅਤੇ ਕੀ. ਵੀ. ਦੀ ਮੰਗ ਅਤੇ ਵਿਕਰੀ ਨੂੰ ਕਈ ਗੁਣਾ ਵਧਾ ਦਿੱਤਾ ਹੈ। ਡਾ. ਰਾਜੇਸ਼ ਕੁਮਾਰ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਡੇਂਗੂ ਪੀੜਤ ਮਰੀਜ਼ ਦੇ ਸੈੱਲ ਬੜੀ ਤੇਜ਼ੀ ਨਾਲ ਘਟਣ ਲੱਗਦੇ ਹਨ, ਜੋ ਕਿ ਖ਼ਤਰਨਾਕ ਸਾਬਿਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਦਰਦਨਾਕ : ਖੱਡ 'ਚ ਡਿਗੀ ਕਾਰ 'ਚੋਂ ਨੌਜਵਾਨ ਦੀ ਅੱਧ ਸੜੀ ਲਾਸ਼ ਬਰਾਮਦ, ਨੇੜੇ ਪਈਆਂ ਸੀ ਬੀਅਰ ਦੀਆਂ ਬੋਤਲਾਂ
ਅਜਿਹੇ 'ਚ ਮਰੀਜ਼ ਨੂੰ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਣ ਲਈ ਤਰਲ ਪਦਾਰਥਾਂ ਵਿਸ਼ੇਸ਼ ਕਰਕੇ ਨਾਰੀਅਲ ਪਾਣੀ, ਮੌਸੰਮੀ ਦਾ ਜੂਸ ਅਤੇ ਕੀ. ਵੀ. ਡਰੈਗਨ ਫਰੂਟ ਦਾ ਸੇਵਨ ਕਰਨ ਦਾ ਮਸ਼ਵਰਾ ਦਿੱਤਾ ਜਾਂਦਾ ਹੈ ਅਤੇ ਮਰੀਜ਼ਾਂ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਪੰਜਾਬੀ ਗਾਇਕਾਂ 'ਤੇ ਭੜਕੀ ਭਾਜਪਾ, ਕਿਹਾ- 'ਪੰਜਾਬ 'ਚ ਅੱਗ ਲਗਾ ਰਹੇ ਨੇ ਗਾਇਕ' (ਵੀਡੀਓ)
NEXT STORY