ਚੰਡੀਗੜ੍ਹ: ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ। ਬੁੱਧਵਾਰ ਨੂੰ ਵੀ ਪੰਜਾਬ 'ਚ ਕੋਰੋਨਾ ਦੇ 1106 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਅੱਜ 61 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਰਾਜ 'ਚ 117319 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ ਜਦੋਂਕਿ ਇਨ੍ਹਾਂ 'ਚੋਂ 3562 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਅੱਜ ਰਾਜ 'ਚ ਕੁੱਲ 25313 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚੋਂ 1106 ਲੋਕ ਪਾਜ਼ੇਟਿਵ ਪਾਏ ਗਏ ਹਨ। ਰਾਜ 'ਚ ਹੁੱਣ ਤੱਕ 1928289 ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਜਾ ਚੁੱਕੀ ਹੈ।
ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਅੱਜ ਜਿਥੇ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ 'ਚ ਲੁਧਿਆਣਾ ਦੇ 130, ਜਲੰਧਰ 76, ਪਟਿਆਲਾ 54, ਐਸ. ਏ. ਐਸ. ਨਗਰ 126, ਅੰਮ੍ਰਿਤਸਰ 100, ਗੁਰਦਾਸਪੁਰ 66, ਬਠਿੰਡਾ 113, ਹੁਸ਼ਿਆਰਪੁਰ 83, ਫਿਰੋਜ਼ਪੁਰ 17, ਸੰਗਰੂਰ 27, ਪਠਾਨਕੋਟ 61, ਕਪੂਰਥਲਾ 69, ਫਰੀਦਕੋਟ 29, ਸ੍ਰੀ ਮੁਕਤਸਰ ਸਾਹਿਬ 21, ਮੋਗਾ 14, ਫਾਜ਼ਿਲਕਾ 4, ਰੋਪੜ 20, ਫਤਿਹਗੜ੍ਹ ਸਾਹਿਬ 20, ਬਰਨਾਲਾ 5, ਤਰਨਤਾਰਨ 36, ਮਾਨਸਾ 32, ਐਸ. ਬੀ. ਐਸ. ਨਗਰ ਤੋਂ 11 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਉਥੇ ਹੀ ਸੂਬੇ 'ਚ ਅੱਜ 61 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋ ਗਈ। ਜਿਨ੍ਹਾਂ 'ਚ ਅੰਮ੍ਰਿਤਸਰ 'ਚ 14, ਬਠਿੰਡਾ 'ਚ 2, ਫਰੀਦਕੋਟ 'ਚ 1, ਫਤਿਹਗੜ੍ਹ ਸਾਹਿਬ 1, ਫਾਜ਼ਿਲਕਾ 3, ਫਿਰੋਜ਼ਪੁਰ 'ਚ 2, ਗੁਰਦਾਸਪੁਰ 'ਚ 2, ਹੁਸ਼ਿਆਰਪੁਰ 'ਚ 3, ਜਲੰਧਰ 'ਚ 5, ਕਪੂਰਥਲਾ 5, ਲੁਧਿਆਣਾ 'ਚ 10, ਮੋਗਾ 'ਚ 1, ਐਸ. ਬੀ. ਐਸ ਨਗਰ 'ਚ 2, ਪਟਿਆਲਾ 'ਚ 5, ਰੋਪਡ਼ 'ਚ 1, ਸੰਗਰੂਰ 'ਚ 2 ਅਤੇ ਤਰਨਤਾਰਨ 'ਚ 2 ਦੀ ਕੋਰੋਨਾ ਕਾਰਣ ਮੌਤ ਹੋਈ ਹੈ।
‘ਆਪ’ ਨੇ ਰੱਦ ਕੀਤੀ ਧਰਮਸੌਤ ਨੂੰ ਮਿਲੀ ਸਰਕਾਰੀ ‘ਕਲੀਨ ਚਿਟ’
NEXT STORY