ਜਲੰਧਰ (ਖੁਰਾਣਾ)- ਸਮਾਰਟ ਸਿਟੀ ਮਿਸ਼ਨ ਤਹਿਤ ਹੁਣ ਤਕ ਜਲੰਧਰ ਵਿਚ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਚੁੱਕੇ ਹਨ ਪਰ ਸ਼ਾਇਦ ਹੀ ਕੋਈ ਅਜਿਹਾ ਪ੍ਰਾਜੈਕਟ ਹੋਵੇ, ਜਿਸ ਨਾਲ ਸ਼ਹਿਰ ਸੁੰਦਰ ਜਾਂ ਸਮਾਰਟ ਬਣਿਆ ਹੋਵੇ ਜਾਂ ਲੋਕਾਂ ਦੀ ਜੀਵਨ ਸ਼ੈਲੀ ’ਤੇ ਉਸ ਦਾ ਅਸਰ ਹੋਇਆ ਹੋਵੇ। ਕੁਝ ਲੱਖ ਰੁਪਏ ਖ਼ਰਚ ਕਰਕੇ ਸਮਾਰਟ ਸਿਟੀ ਨੇ ਸ਼ਹਿਰ ਦੀ ਸਭ ਤੋਂ ਪਾਸ਼ ਮਾਡਲ ਟਾਊਨ ਮਾਰਕੀਟ ਦੇ ਸੁੰਦਰੀਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਚੌਰਾਹਿਆਂ ਨੂੰ ਸੁਧਾਰਨ ਸਬੰਧੀ ਪ੍ਰਾਜੈਕਟ ਤਹਿਤ ਮਾਡਲ ਟਾਊਨ ਵਿਚ ਟਰੈਫਿਕ ਲਾਈਟਾਂ ਨੇੜੇ ‘ਆਈ ਲਵ ਜਲੰਧਰ’ ਦਾ ਲੋਗੋ ਲਾਇਆ ਸੀ।
ਇਹ ਵੀ ਪੜ੍ਹੋ: ਸਮਾਰਟ ਸਿਟੀ ਜਲੰਧਰ ਦੇ ਘਪਲੇ ’ਚ ਪੰਜਾਬ ਦੇ ਇਕ ਵੱਡੇ ਅਧਿਕਾਰੀ ਨੂੰ ਤਲਬ ਕਰ ਸਕਦੀ ਹੈ ਵਿਜੀਲੈਂਸ

2-4 ਦਿਨ ਤਾਂ ਸ਼ਹਿਰ ਵਾਸੀਆਂ ਨੇ ਇਸ ਲੋਗੋ ਨਾਲ ਸੈਲਫ਼ੀ ਲਈ ਅਤੇ ਸੋਸ਼ਲ ਮੀਡੀਆ ’ਤੇ ਇਸ ਪ੍ਰਾਜੈਕਟ ਦੀ ਕਾਫ਼ੀ ਸ਼ਲਾਘਾ ਹੋਈ। ਖ਼ਾਸ ਗੱਲ ਇਹ ਰਹੀ ਕਿ ਅਜਿਹੇ ਪ੍ਰਾਜੈਕਟ ’ਤੇ ਲੱਖਾਂ ਰੁਪਏ ਖ਼ਰਚ ਤਾਂ ਕਰ ਦਿੱਤੇ ਗਏ ਪਰ ਇਸ ਦੀ ਸਾਂਭ-ਸੰਭਾਲ ਜਾਂ ਸਫ਼ਾਈ ਦਾ ਕੋਈ ਪ੍ਰਬੰਧ ਹੀ ਨਹੀਂ ਕੀਤਾ ਗਿਆ। ਲੋਗੋ ਦੇ ਹੇਠਾਂ ਜਿਹੜਾ ਮਹਿੰਗਾ ਗ੍ਰੇਨਾਈਟ ਸਟੋਨ ਲਾਇਆ ਗਿਆ ਸੀ, ਉਹ ਅੱਜ ਮਿੱਟੀ ਨਾਲ ਭਰਿਆ ਹੋਇਆ ਹੈ ਅਤੇ ਲੋਗੋ ਦੇ ਸਾਰੇ ਅੱਖਰ ਵੀ ਟੁੱਟ ਚੁੱਕੇ ਹਨ। ਖੈਰ, ‘ਆਈ ਲਵ ਜਲੰਧਰ’ ਦਾ ‘ਆਈ’ ਅੱਖਰ ਤਾਂ ਕਈ ਮਹੀਨੇ ਪਹਿਲਾਂ ਹੀ ਟੁੱਟ ਗਿਆ ਸੀ, ਜਿਸ ਦੀ ਮੁਰੰਮਤ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ। ਹੁਣ ਲਵ ਦਾ ਵਾਲਾ ਬਣਾਇਆ ਗਿਆ 'ਦਿਲ' ਅਤੇ ਜਲੰਧਰ ਅੱਖਰ ਵਿਚੋਂ 'ਐੱਲ' ਵੀ ਟੁੱਟ ਗਿਆ ਹੈ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਨਿਗਮ ਦੇ ਸਰਕਾਰੀ ਅਧਿਕਾਰੀ ਸ਼ਹਿਰ ਦੀ ਸੁੰਦਰਤਾ ਵਧਾਉਣ ਵਿਚ ਕੋਈ ਯੋਗਦਾਨ ਨਹੀਂ ਪਾ ਸਕਦੇ। ਕੀ ਸਮਾਰਟ ਸਿਟੀ ਜਾਂ ਨਗਰ ਨਿਗਮ ਵੱਲੋਂ ਇਸ ਚੌਕ ਦੀ ਸਾਂਭ-ਸੰਭਾਲ ਨਹੀਂ ਕੀਤੀ ਜਾ ਸਕਦੀ?
ਇਹ ਵੀ ਪੜ੍ਹੋ: ਕਪੂਰਥਲਾ ਕੇਂਦਰੀ ਜੇਲ੍ਹ ’ਚ ਹਵਾਲਾਤੀ ਦੀ ਸਿਹਤ ਵਿਗੜਣ ਮਗਰੋਂ ਮੌਤ, ਪੁਲਸ 'ਤੇ ਲੱਗੇ ਟਾਰਚਰ ਕਰਨ ਦੇ ਦੋਸ਼
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਟਾਂਡਾ ਵਿਖੇ ਬਲਾਕ ਪੱਧਰੀ ਸਕੂਲ ਖੇਡਾਂ ਦਾ ਉਦਘਾਟਨ ਵਿਧਾਇਕ ਜਸਵੀਰ ਰਾਜਾ ਨੇ ਕੀਤਾ
NEXT STORY