ਜਲੰਧਰ (ਖੁਰਾਣਾ)–ਪੰਜਾਬ ਸਰਕਾਰ ਨੇ ਹਾਲ ਹੀ ਵਿਚ ਕੀਤੇ ਪ੍ਰਸ਼ਾਸਨਿਕ ਤਬਾਦਲਿਆਂ ਤਹਿਤ ਆਈ. ਏ. ਐੱਸ. ਅਧਿਕਾਰੀ ਡਾ. ਰਿਸ਼ੀਪਾਲ ਸਿੰਘ ਨੂੰ ਜਲੰਧਰ ਨਗਰ ਨਿਗਮ ਦਾ ਕਮਿਸ਼ਨਰ ਤਾਇਨਾਤ ਕੀਤਾ ਹੈ। ਬੀਤੇ ਦਿਨ ਡਾ. ਰਿਸ਼ੀਪਾਲ ਸਿੰਘ ਨੇ ਰਸਮੀ ਰੂਪ ਵਿਚ ਆਪਣਾ ਚਾਰਜ ਸੰਭਾਲ ਲਿਆ ਅਤੇ ਰਸਮੀ ਕਾਰਵਾਈ ਵਜੋਂ ਨਿਗਮ ਦੇ ਵੱਡੇ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ। ਉਂਝ ਅਜਿਹੀਆਂ ਮੀਟਿੰਗਾਂ ਵਿਚ ਨਵੇਂ ਕਮਿਸ਼ਨਰ ਅਤੇ ਬਾਕੀ ਅਫ਼ਸਰਾਂ ਵਿਚਕਾਰ ਜਾਣ-ਪਛਾਣ ਦਾ ਸਿਲਸਿਲਾ ਚੱਲਦਾ ਹੈ ਪਰ ਜਲੰਧਰ ਨਿਗਮ ਦੇ ਨਵੇਂ ਕਮਿਸ਼ਨਰ ਡਾ. ਰਿਸ਼ੀਪਾਲ ਸਿੰਘ ਨੇ ਚਾਰਜ ਸੰਭਾਲਦੇ ਹੀ ਆਪਣੇ ਤਿੱਖੇ ਤੇਵਰ ਵਿਖਾਉਣੇ ਆਰੰਭ ਕਰ ਦਿੱਤੇ।
ਇਹ ਵੀ ਪੜ੍ਹੋ-ਮੁਕਤਸਰ ਸਾਹਿਬ ਤੋਂ ਵੱਡੀ ਖ਼ਬਰ, ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਇਸ ਆਗੂ ਦੀ ਗੋਲ਼ੀ ਲੱਗਣ ਨਾਲ ਮੌਤ
ਅਫ਼ਸਰਾਂ ਦੀ ਪਹਿਲੀ ਮੀਟਿੰਗ ਵਿਚ ਹੀ ਉਨ੍ਹਾਂ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਅਤੇ ਗਰੀਨ ਬੈਲਟਾਂ ਦੀ ਖ਼ਰਾਬ ਹਾਲਤ ਦਾ ਜ਼ਿਕਰ ਛੇੜ ਦਿੱਤਾ ਅਤੇ ਸਬੰਧਤ ਐੱਸ. ਈ. ਅਤੇ ਹੋਰ ਅਧਿਕਾਰੀਆਂ ਦੀ ਖੂਬ ਕਲਾਸ ਲਾਈ। ਕਮਿਸ਼ਨਰ ਨੇ ਤਾਂ ਇਥੋਂ ਤਕ ਕਿਹਾ ਕਿ ਆਉਣ ਸਮੇਂ ਉਨ੍ਹਾਂ ਨਿਗਮ ਆਫਿਸ ਦੇ ਬਿਲਕੁਲ ਬਾਹਰ ਟੁੱਟੀਆਂ ਸੜਕਾਂ ਦੀ ਦਸ਼ਾ ਵੇਖੀ, ਜਿਸ ਨੂੰ ਤਾਂ ਸੁਧਾਰ ਲੈਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਜਲੰਧਰ ਸ਼ਹਿਰ ਵਿਚ ਗਰੀਨਰੀ ਦੀ ਹਾਲਤ ਹੀ ਕਾਫ਼ੀ ਖ਼ਸਤਾ ਹੈ, ਜਿਸ ਨੂੰ ਸੁਧਾਰਨਾ ਹੋਵੇਗਾ। ਖ਼ਾਸ ਗੱਲ ਇਹ ਰਹੀ ਕਿ ਕਮਿਸ਼ਨਰ ਦੀ ਝਿੜਕ ਤੋਂ ਬਾਅਦ ਬੀ. ਐਂਡ ਆਰ. ਨਾਲ ਸਬੰਧਤ ਅਧਿਕਾਰੀਆਂ ਨੇ ਸੜਕਾਂ ਨੂੰ ਠੀਕ ਕਰਨ ਦੀ ਦਿਸ਼ਾ ਵਿਚ ਤਾਂ ਕੁਝ ਨਹੀਂ ਕੀਤਾ ਪਰ ਹਾਰਟੀਕਲਚਰ ਵਿਭਾਗ ਨੇ ਬਾਅਦ ਦੁਪਹਿਰ ਹੀ ਕਮਰ ਕੱਸ ਲਈ। ਇਸ ਵਿਭਾਗ ਦੇ ਸਟਾਫ਼ ਨੇ ਟਰਾਲੀ ਲੈ ਕੇ ਜੀ. ਟੀ. ਰੋਡ ਦੇ ਡਿਵਾਈਡਰ ਨੂੰ ਸਾਫ਼ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਲੱਗਾ ਕਿ ਕਮਿਸ਼ਨਰ ਦੇ ਨਿਰਦੇਸ਼ਾਂ ਦਾ ਅਸਰ ਹੋਣਾ ਸ਼ੁਰੂ ਹੋ ਗਿਆ ਹੈ।

ਸ਼ਹਿਰ ’ਚ ਸਾਫ਼-ਸਫ਼ਾਈ ਦੇ ਹਾਲਾਤ ਬਹੁਤ ਖਰਾਬ, ਕੂੜੇ ਦੀ ਮੈਨੇਜਮੈਂਟ ਦਾ ਕੋਈ ਪਲਾਨ ਨਹੀਂ
ਨਿਗਮ ਦੇ ਨਵੇਂ ਕਮਿਸ਼ਨਰ ਡਾ. ਰਿਸ਼ੀਪਾਲ ਸਿੰਘ ਜਦੋਂ ਬਠਿੰਡਾ ਵਿਚ ਨਗਰ ਨਿਗਮ ਕਮਿਸ਼ਨਰ ਸਨ, ਉਦੋਂ ਉਨ੍ਹਾਂ ਸ਼ਹਿਰ ਦੀ ਸੈਨੀਟੇਸ਼ਨ ਵਿਵਸਥਾ ਨੂੰ ਸੁਧਾਰਨ ਵਿਚ ਖਾਸ ਮਿਹਨਤ ਕੀਤੀ ਸੀ, ਜਿਸ ਦੇ ਦਮ ’ਤੇ ਬਠਿੰਡਾ ਸ਼ਹਿਰ ਸਵੱਛਤਾ ਸਰਵੇਖਣ ਵਿਚ ਪੂਰੇ ਪੰਜਾਬ ਵਿਚੋਂ ਪਹਿਲੇ ਨੰਬਰ ’ਤੇ ਆਇਆ ਸੀ। ਉਦੋਂ ਉਨ੍ਹਾਂ ਕੂੜੇ ਦੀ ਮੈਨੇਜਮੈਂਟ, ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ, ਮਸ਼ੀਨਾਂ ਨਾਲ ਸੜਕਾਂ ਦੀ ਸਫ਼ਾਈ ਆਦਿ ’ਤੇ ਵਿਸ਼ੇਸ਼ ਧਿਆਨ ਦਿੱਤਾ ਸੀ। ਹੁਣ ਜਲੰਧਰ ਵਿਚ ਉਨ੍ਹਾਂ ਦੀ ਤਾਇਨਾਤੀ ਹੋਈ ਤਾਂ ਹੈ ਪਰ ਇਸ ਸ਼ਹਿਰ ਦੇ ਸਾਫ਼-ਸਫ਼ਾਈ ਸਬੰਧੀ ਹਾਲਾਤ ਕਾਫ਼ੀ ਖ਼ਰਾਬ ਚੱਲ ਰਹੇ ਹਨ, ਜਿਸ ਕਾਰਨ ਸਵੱਛਤਾ ਸਰਵੇਖਣ ਵਿਚ ਰੈਂਕਿੰਗ ਵੀ ਲਗਾਤਾਰ ਡਿਗਦੀ ਚਲੀ ਜਾ ਰਹੀ ਹੈ। ਜਲੰਧਰ ਵਿਚ ਕੂੜੇ ਦੀ ਮੈਨੇਜਮੈਂਟ ਨੂੰ ਲੈ ਕੇ ਕੋਈ ਪਲਾਨ ਹੀ ਨਹੀਂ ਬਣਿਆ। ਵਰਿਆਣਾ ਮੇਨ ਡੰਪ ਦੇ ਹਾਲਾਤ ਵੀ ਕਾਫੀ ਬੁਰੇ ਹਨ। ਸ਼ਹਿਰ ਦੀਆਂ ਸਾਰੀਆਂ ਸੜਕਾਂ ’ਤੇ ਕੂੜੇ ਦੇ ਡੰਪ ਬਣੇ ਹਨ, ਜਿਥੇ ਸਾਰਾ ਦਿਨ ਗੰਦਗੀ ਖਿੱਲਰੀ ਰਹਿੰਦੀ ਹੈ। ਵਰਿਆਣਾ ਡੰਪ ਦੀ ਬੁਰੀ ਹਾਲਤ ਕਾਰਨ ਹੀ ਇਕ ਵੱਡੀ ਗੱਡੀ ਪਲਟ ਗਈ, ਇਸ ਕਾਰਨ ਕੂੜੇ ਨੂੰ ਸੁੱਟਣ ਆਈਆਂ ਗੱਡੀਆਂ ਕਈ ਘੰਟੇ ਤਕ ਰੁਕੀਆਂ ਰਹੀਆਂ। ਬਾਅਦ ਵਿਚ ਰਸਤਾ ਸਾਫ ਕਰ ਕੇ ਉਥੇ ਗੱਡੀਆਂ ਦੀ ਆਵਾਜਾਈ ਬਹਾਲ ਕੀਤੀ ਗਈ।

ਇਹ ਵੀ ਪੜ੍ਹੋ- ਜਲੰਧਰ ਦੇ 2 ਸਕੇ ਭਰਾਵਾਂ ਦੇ ਕਤਲ ਮਾਮਲੇ 'ਚ ਨਵਾਂ ਖ਼ੁਲਾਸਾ, ਜਿਗਰੀ ਯਾਰ ਨੇ ਕਮਾਇਆ ਧ੍ਰੋਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਜਲੰਧਰ ਦੇ 17 ਸਾਲਾ ਨੌਜਵਾਨ ਨੇ ਚਮਕਾਇਆ ਪੰਜਾਬ ਦਾ ਨਾਂ, ਹਾਸਲ ਕੀਤਾ ਅਮਰੀਕਾ ਦਾ ਰਾਸ਼ਟਰੀ ਸਨਮਾਨ
NEXT STORY