ਜਲੰਧਰ, (ਚੋਪੜਾ)- ਨਗਰ ਨਿਗਮ ਵਲੋਂ ਬੀ. ਓ. ਟੀ. ਨੂੰ ਲੈ ਕੇ ਟਰਾਂਸਪੋਰਟ ਨਗਰ ਤੋਂ ਫੋਕਲ ਪੁਆਇੰਟ ਦੀ ਲਿੰਕ ਰੋਡ ਨੂੰ ਭਾਰੀ ਪੱਥਰ ਰੱਖ ਕੇ ਬੰਦ ਕਰ ਦੇਣ ਦੇ ਵਿਰੋਧ ਵਿਚ ਕਾਰੋਬਾਰੀਅਾਂ ਨੇ ਆਪਣੇ ਕਾਰੋਬਾਰ ਠੱਪ ਕਰਕੇ ਅੱਜ ਦੂਜੇ ਦਿਨ ਵੀ ਟਰਾਂਸਪੋਰਟ ਨਗਰ ਦੇ ਮੇਨ ਗੇਟ ’ਤੇ ਧਰਨਾ ਲਾ ਕੇ ਤਿੱਖਾ ਰੋਸ ਮੁਜ਼ਾਹਰਾ ਕੀਤਾ। ਰੋਸ ਵਿਚ ਆਏ ਟਰਾਂਸਪੋਰਟਰਾਂ ਨੇ ਪ੍ਰਾਈਵੇਟ ਡਿੱਚ ਮੰਗਵਾ ਕੇ ਨਿਗਮ ਵਲੋਂ ਰੱਖੇ ਵੱਡੇ ਪੱਥਰਾਂ ਨੂੰ ਉਥੋਂ ਹਟਵਾ ਕੇ ਰਸਤੇ ਨੂੰ ਦੁਬਾਰਾ ਖੋਲ੍ਹ ਦਿੱਤਾ।
ਅੱਜ ਧਰਨੇ ਵਿਚ ਜਲੰਧਰ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਤੇ ਯੂਥ ਕਾਂਗਰਸ ਆਗੂ ਪਰਮਜੀਤ ਬੱਲ ਵੀ ਸਾਥੀਅਾਂ ਸਣੇ ਸ਼ਾਮਲ ਹੋਏ। ਬੱਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਦੇਸ਼ ਭਰ ਵਿਚ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਨਿਗਮ ਬੀ. ਓ. ਟੀ. ਪ੍ਰਾਜੈਕਟ ਦੇ ਤਹਿਤ ਵਾਹਨਾਂ ਦੀ ਵਸੂਲੀ ਪਹਿਲਾਂ ਸ਼ੁਰੂ ਕਰਨ ਜਾ ਰਿਹਾ ਹੈ। ਜਦੋਂਕਿ ਟਰਾਂਸਪੋਰਟ ਨਗਰ ਦੀ ਡਿਵੈਲਪਮੈਂਟ ਦਾ ਕੰਮ ਬਾਅਦ ਵਿਚ ਸ਼ੁਰੂ ਕੀਤਾ ਜਾਵੇਗਾ। ਬੱਲ ਨੇ ਕਿਹਾ ਕਿ ਕਾਰੋਬਾਰੀ ਇਸ ਪ੍ਰਾਜੈਕਟ ਨੂੰ ਕਿਸੇ ਕੀਮਤ ’ਤੇ ਸ਼ੁਰੂ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਟਰਾਂਸਪੋਰਟਰ ਜਲਦੀ ਹੀ ਇਸ ਮਾਮਲੇ ਨੂੰ ਲੈ ਕੇ ਲੋਕਲ ਬਾਡੀਜ਼ ਮੰਤਰੀ, ਹਲਕਾ ਵਿਧਾਇਕ ਜੂਨੀਅਰ ਅਵਤਾਰ ਹੈਨਰੀ ਤੇ ਨਿਗਮ ਦੇ ਮੇਅਰ ਜਗਦੀਸ਼ ਰਾਜ ਰਾਜਾ ਨਾਲ ਮੁਲਾਕਾਤ ਕਰ ਕੇ ਸਥਿਤੀ ਸਪੱਸ਼ਟ ਕਰਨਗੇ ਤੇ ਇਸ ਪ੍ਰਾਜੈਕਟ ਨੂੰ ਬੰਦ ਕਰਨ ਦੀ ਮੰਗ ਕਰਨਗੇ। ਵਿਸ਼ਾਲ ਜੋਸ਼ੀ, ਕੁਲਦੀਪ ਸਿੰਘ ਲੁਬਾਣਾ ਨੇ ਕਿਹਾ ਕਿ ਉਨ੍ਹਾਂ ਦੇ ‘ਮਾਲ ਵਾਹਕ ਵਾਹਨ’ ਰੋਡ ਟੈਕਸ, ਟੋਲ ਟੈਕਸ ਸਣੇ ਸਰਕਾਰ ਵਲੋਂ ਲਾਏ ਹਰੇਕ ਟੈਕਸ ਨੂੰ ਭਰਦੇ ਹਨ ਤਾਂ ਉਨ੍ਹਾਂ ਕੋਲੋਂ ਹੁਣ ਟਰਾਂਸਪੋਰਟ ਨਗਰ ਵਿਚ ਐਂਟਰੀ ਨੂੰ ਲੈ ਕੇ ਵਸੂਲੀ ਕੀਤੀ ਜਾਣੀ ਜਾਇਜ਼ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖੁਦ ਦੇ ਫੰਡ ਖਰਚ ਕਰ ਕੇ ਲੋਕਾਂ ਨੂੰ ਮੁਢਲੀਅਾਂ ਸਹੂਲਤਾਂ ਮੁਹੱਈਆ ਕਰਵਾਏ। ਇਸ ਮੌਕੇ ਗੁਰਬੀਰ ਸਿੰਘ ਬੇਦੀ, ਸੰਜੀਵ ਸਿੰਘ ਟਰਾਂਸਪੋਰਟ, ਬਲਕਾਰ ਸਿੰਘ, ਪ੍ਰੇਮ ਕੁਮਾਰ, ਤਜਿੰਦਰ ਸਿੰਘ, ਜਗਦੀਸ਼ ਕੁਮਾਰ, ਵਿਜੇ ਸਹੋਤਾ, ਜਸਵਿੰਦਰ ਸਿੰਘ ਜੱਸਾ, ਹਰਦੇਵ ਸੇਠੀ, ਪਵਨ ਜੀਤ ਡਰਬੀ, ਮਨਜੀਤ ਸਿੰਘ, ਗੁਰਵਿੰਦਰ ਸਿੰਘ, ਰਮੇਸ਼ ਪ੍ਰਭਾਕਰ, ਹਰਦੇਵ ਸੈਣੀ, ਗੁਰਬਖਸ਼ ਚੀਮਾ ਤੇ ਹੋਰ ਵੀ ਮੌਜੂਦ ਸਨ।
3 ਸਕੀਮਾਂ ਤੋਂ 101.82 ਕਰੋੜ ਰੁਪਏ ਇਨਹਾਂਸਮੈਂਟ ਵਸੂਲੇਗਾ ਇੰਪਰੂਵਮੈਂਟ ਟਰੱਸਟ
NEXT STORY