ਟਾਂਡਾ ਉੜਮੁੜ( ਪਰਮਜੀਤ ਸਿੰਘ ਮੋਮੀ) - ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ.31) ਦੀ ਜਿਲ੍ਹਾ ਬ੍ਰਾਚ ਹੁਸਿ਼ਆਰਪੁਰ ਦੀ ਮੀਟਿੰਗ ਸੁਖਵਿੰਦਰ ਸਿੰਘ ਚੁੰਬਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿਚ ਵੱਡੀ ਗਿਣਤੀ ਵਿਚ ਪਹੁੰਚੇ ਵਰਕਰਾਂ ਨੂੰ ਜਲ ਸਪਲਾਈ ਵਿਭਾਗ ਦੇ ਮੁੱਖੀ ਅਤੇ ਮਨੈਜਮੇਂਟ ਦੇ ਅਧਿਕਾਰੀਆਂ ਨਾਲ 8 ਜੂਨ ਨੂੰ ਪਟਿਆਲਾ ਹੈਡ ਆਫਿਸ 'ਚ ਯੂਨੀਅਨ ਦੇ ਸੂਬਾ ਆਗੂਆਂ ਦੀ ਹੋਈ ਮੀਟਿੰਗ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੂਬਾ ਆਗੂ.ਉਂਕਾਰ ਸਿੰਘ ਢਾਡਾ ਜਿਲ੍ਹਾ ਪ੍ਰਧਾਨ, ਜਨਰਲ ਸਕੱਤਰ ਜਤਿੰਦਰ ਸਿੰਘ ਬੱਧਣ,ਬਲਵਿੰਦਰ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਅਤੇ ਜਲ ਸਪਲਾਈ ਵਿਭਾਗ ਵਲੋਂ ਪੇਂਡੂ ਜਲ ਘਰਾਂ ਦਾ ਪੰਚਾਇਤੀਕਰਨ,ਨਿੱਜੀਕਰਨ ਨੀਤੀ ਲਾਗੂ ਹੋਣ ਨਾਲ ਹਜਾਰਾਂ ਠੇਕਾ ਕਾਮੇ ਬੇਰੁਜ਼ਗਾਰ ਹੋ ਜਾਣਗੇ।
ਇਸਦੇ ਨਾਲ ਹੀ ਘਰ ਘਰ ਨੋਕਰੀਆਂ ਦੇਣ ਦੇ ਵਾਅਦੇ ਕਰਨ ਵਾਲੀ ਮੌਜੂਦਾ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਕੰਪਨੀ ਸਿਸਟਮ ਲਿਆ ਕੇ ਪਿਛਲੇ 10-12 ਸਾਲਾਂ ਤੋਂ ਸੇਵਾਵਾਂ ਦੇ ਰਹੇ ਵਰਕਰਾਂ ਦਾ ਰੁਜ਼ਗਾਰ ਖੋਹਣ ਦੀਆਂ ਮਾਰੂ ਨੀਤੀਆਂ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਜਿਸਦਾ ਜੱਥੇਬੰਦੀ ਸਖਤ ਸ਼ਬਦਾਂ ਵਿਚ ਵਿਰੋਧ ਕਰਦੇ ਹੋਏ ਪੂਰਜੋਰ ਮੰਗ ਵੀ ਕਰਦੀ ਹੈ ਕਿ ਕੰਟਰੈਕਟ ਵਰਕਰਾਂ ਨੂੰ ਵਿਭਾਗ ਵਿਚ ਲੈਣ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਹੈਡ ਆਫਿਸ ਪਟਿਆਲਾ ਦੇ ਮੁੱਖ ਇੰਜੀਨੀਅਰ (ਦੱਖਣ) ਪੰਜਾਬ ਵਲੋਂ ਪੱਤਰ ਨੰ.ਅਨੁਸਾਰ ਵਿਭਾਗ ਦੇ ਮੁੱਖੀ ਨੂੰ ਭੇਜੀ ਗਈ ਸੀ, ਉਸਨੂੰ ਤੁਰੰਤ ਲਾਗੂ ਕੀਤਾ ਜਾਵੇ। ਕਿਰਤ ਕਾਨੂੰਨ ਅਧੀਨ ਸਾਰੀਆਂ ਸਹੂਲਤਾਂ ਦੇਣ, 02 ਵੇਜਿਜ 2215 ਹੈਡ ਵਿਚੋਂ ਵਰਕਰਾਂ ਨੂੰ ਤਨਖਾਹਾਂ ਦੇਣ, ਪੇਂਡੂ ਜਲ ਸਪਲਾਈ ਸਕੀਮਾਂ ਦਾ ਪੰਚਾਇਤੀਕਰਨ/ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਨ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਰੱਖਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਸੂਬਾ ਕਮੇਟੀ ਦੇ ਫੈਸਲੇ ਮੁਤਾਬਕ ਨਿਗਰਾਨ ਇੰਜੀਨੀਅਰ ਦਫਤਰ .ਹੁਸਿ਼ਆਰਪੁਰ .29/6/2020 ਨੂੰ ਸਰਕਲ ਪੱਧਰੀ ਧਰਨਾ ਦਿੱਤਾ ਜਾਵੇਗਾ, ਜਿਸ ਵਿਚ ਵਰਕਰ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਬਸੰਤੀ ਰੰਗ ਵਿਚ ਸੱਜ ਕੇ ਸ਼ਾਮਿਲ ਹੋਣਗੇ। ਜੇਕਰ ਫਿਰ ਵੀ 30 ਜੂਨ ਤੱਕ ਵਿਭਾਗ ਦੀ ਪਹਿਲਾਂ ਵਾਲੀ ਬਣੀ ਪ੍ਰਪੋਜਲ ਨੂੰ ਲਾਗੂ ਨਾ ਕੀਤਾ ਗਿਆ ਅਤੇ ਜੇਕਰ ਕੰਪਨੀ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸਦੇ ਵਿਰੋਧ ਵਿਚ ਜੱਥੇਬੰਦੀ ਗੁਪਤ ਅਤੇ ਤਿੱਖੇ ਸੰਘਰਸ਼ ਕਰਨ ਲਈ ਮਜਬੂਰ ਹੋ ਜਾਵੇਗੀ। ਇਸ ਮੋਕੇ ਗੁਰਮੁਖ ਸਿੰਘ, ਤਜਿੰਦਰ ਸਿੰਘ,ਭੁਪਿੰਦਰ ਸਿੰਘ,ਕੁਲਦੀਪ ਸਿੰਘ, ਬਲਵਿੰਦਰ ਸਿੰਘ ਗਿੱਲ,ਅਮਨਦੀਪ ਸੂਸ,ਸੁਨੀਤਾ ਰਾਣੀ,ਕਮਲਜੀਤ ਸਿੰਘ,ਮਨਦੀਪ ਸਿੰਘ,ਰਜਿੰਦਰ ਕੁਮਾਰ,ਲਛਮਣ ਦਾਸ ਆਦਿ ਹਾਜ਼ਰ ਸਨ।
ਮਜ਼ਦੂਰਾਂ ਦੀ ਭਾਰੀ ਕਮੀ ਨਾਲ ਜੂਝ ਰਹੀ ਇੰਡਸਟਰੀ, ਖੇਤੀ ਤੇ ਹੋਰ ਕੰਮ ਧੰਦੇ ਚੱਲਣੇ ਹੀ ਹੋਏ ਮੁਸ਼ਕਲ
NEXT STORY