ਜਲੰਧਰ (ਪੁਨੀਤ)–ਇਕ ਹੀ ਛੱਤ ਹੇਠਾਂ ਡਿਜ਼ਾਈਨਰ ਕੱਪੜੇ ਅਤੇ ਘਰੇਲੂ ਵਰਤੋਂ ਦੇ ਸਾਮਾਨ ਸਮੇਤ ਕਈ ਆਈਟਮਾਂ ਲੈ ਕੇ ਆਈ ਨਾਜ਼ੀਆ ਡ੍ਰੀਮ ਦੀ 2 ਰੋਜ਼ਾ ਐਗਜ਼ੀਬਿਸ਼ਨ ਦਾ ਸ਼ੁੱਭਆਰੰਭ ਸ਼ਨੀਵਾਰ ਪ੍ਰਿਥਵੀ ਪਲੈਨੇਟ ਵਿਚ ਹੋਇਆ। ਮੁੱਖ ਮਹਿਮਾਨ ਵਜੋਂ ਪਹੁੰਚੀ ‘ਪੰਜਾਬ ਕੇਸਰੀ ਗਰੁੱਪ’ਦੀ ਡਾਇਰੈਕਟਰ ਸਾਇਸ਼ਾ ਚੋਪੜਾ ਵੱਲੋਂ ਰਿਬਨ ਕੱਟ ਕੇ ਐਗਜ਼ੀਬਿਸ਼ਨ ਦੀ ਸ਼ੁਰੂਆਤ ਕੀਤੀ ਗਈ। ਰੱਖੜੀ ਅਤੇ ਤੀਜ ਸਬੰਧੀ ਲਾਈ ਗਈ ਇਸ ਐਗਜ਼ੀਬਿਸ਼ਨ ਦੇ ਪਹਿਲੇ ਦਿਨ ਖ਼ਪਤਕਾਰਾਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ। ਇਥੇ ਰੱਖੜੀ ਦੇ ਮੱਦੇਨਜ਼ਰ ਗਿਫਟ ਆਈਟਮਜ਼ ਦਾ ਵਿਸ਼ੇਸ਼ ਇੰਤਜ਼ਾਮ ਸੀ।
ਇਹ ਵੀ ਪੜ੍ਹੋ- ਨਾਬਾਲਗ ਬੱਚਿਆਂ ਵੱਲੋਂ ਵਾਹਨ ਚਲਾਉਣ ਨੂੰ ਲੈ ਕੇ ਅਹਿਮ ਖ਼ਬਰ, ਪੰਜਾਬ ਪੁਲਸ ਨੇ ਪੂਰੇ ਸੂਬੇ 'ਚ ਲਾਈ ਇਹ ਪਾਬੰਦੀ
ਈਵੈਂਟ ਕੰਪਨੀ ਨਾਜ਼ੀਆ ਡ੍ਰੀਮਜ਼ ਦੇ ਪ੍ਰਬੰਧਕ ਹਰਨੂਰ ਕੌਰ ਨੈਂਸੀ ਅਤੇ ਗੁਰਪ੍ਰੀਤ ਸਿੰਘ ਸਚਦੇਵਾ ਨੇ ਦੱਸਿਆ ਕਿ ਐਗਜ਼ੀਬਿਸ਼ਨ ਦੀ ਮੁੱਖ ਅਟ੍ਰੈਕਸ਼ਨ ਜੀਤ ਦੀ ਹੱਟੀ, ਸ਼੍ਰੀ ਬਾਏ ਮਮਤਾ ਜੈਨ, ਹੈਵ 2 ਲਵ, ਫਿਊਜ਼ਨ ਗੈਲਰੀ, ਸਵੀਟ ਚਾਈਲਡ ਆਫ਼ ਮਾਈਨ, ਅਨੂ ਤਿਵਾੜੀ (ਕਲਾ ਪੈਲੇਟ), ਤੇਨਾਜ ਕਾਊਚਰ, ਸੂਈ-ਧਾਗਾ, ਰਾਧਿਆ, ਕੁਝ ਖ਼ਾਸ ਬਾਏ ਪੂਜਾ, ਕੈਂਡੀ ਸਮਜ਼, ਰਿਧਾ ਆਊਟਫਿੱਟ, ਸ਼ਿਵਾਲੀ ਵਾਲੀਆ, ਰੂਪਪਾਖਨਿਜੀ ਆਦਿ ਸ਼ਾਮਲ ਹਨ। 28 ਜੁਲਾਈ ਨੂੰ ਐਗਜ਼ੀਬਿਸ਼ਨ ਦਾ ਆਖਰੀ ਦਿਨ ਹੋਵੇਗਾ ਅਤੇ ਖ਼ਪਤਕਾਰਾਂ ਲਈ ਐਂਟਰੀ ਫ੍ਰੀ ਹੋਵੇਗੀ। ਇਥੇ 70 ਤੋਂ ਵੱਧ ਡਿਜ਼ਾਈਨਰਾਂ ਦੀ ਕਲਾ ਦਾ ਸੁਮੇਲ ਦੇਖਣ ਨੂੰ ਮਿਲ ਰਿਹਾ ਹੈ। ਵਿਸ਼ੇਸ਼ ਤੌਰ ’ਤੇ ਦਿੱਲੀ, ਲਖਨਊ, ਚੰਡੀਗੜ੍ਹ, ਹੈਦਰਾਬਾਦ ਸਮੇਤ ਪ੍ਰਸਿੱਧ ਸ਼ਹਿਰਾਂ ਦੇ ਉੱਘੇ ਡਿਜ਼ਾਈਨ ਸ਼ਾਮਲ ਹਨ। ਔਰਤਾਂ ਲਈ ਕੈਜ਼ੁਅਲ ਵੀਅਰ ਅਤੇ ਆਫਿਸ ਵੀਅਰ ਕੱਪੜਿਆਂ ਦੀ ਭਾਰੀ ਭਰਮਾਰ ਹੈ।
ਦੂਜੇ ਪਾਸੇ ਡਾਈਨਿੰਗ ਟੇਬਲ ਦੀ ਸ਼ੋਭਾ ਵਧਾਉਣ ਵਾਲੀ ਡਿਜ਼ਾਈਨਰ ਕ੍ਰਾਕਰੀ ਦਾ ਕਾਊਂਟਰ ਸਾਰਿਆਂ ਲਈ ਖ਼ਾਸ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਡਿਜ਼ਾਈਨਰ ਫੁੱਟਵੀਅਰ ਦੀ ਨਵੀਂ ਵੈਰਾਇਟੀ, ਲਡ਼ਕੀਆਂ ਲਈ ਆਕਰਸ਼ਕ ਗਿਫਟ ਸੈੱਟ, ਸਜਾਵਟ ਦਾ ਸਾਮਾਨ, ਘਰ ਅਤੇ ਗਾਰਡਨ ਦੀ ਸਜਾਵਟ ਲਈ ਅਸੈੱਸਰੀਜ਼ ਆਦਿ ਡਿਸਪਲੇਅ ਵਿਚ ਦੇਖਣ ਨੂੰ ਮਿਲਣਗੇ। ਮੁੱਖ ਅਟ੍ਰੈਕਸ਼ਨ ਦੀ ਗੱਲ ਕੀਤੀ ਜਾਵੇ ਤਾਂ ਬੱਚਿਆਂ ਲਈ ਮਨੋਰੰਜਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿਚ ਡਾਂਸਿੰਗ ਆਦਿ ਸ਼ਾਮਲ ਹਨ। ਬੱਚਿਆਂ ਲਈ ਕੀਤੇ ਗਏ ਈਵੈਂਟ ਨਾਲ ਮਾਪਿਆਂ ਨੂੰ ਐਗਜ਼ੀਬਿਸ਼ਨ ਨੂੰ ਇੰਜੁਆਏ ਕਰਨ ਦਾ ਪੂਰਾ ਮੌਕਾ ਮਿਲ ਰਿਹਾ ਹੈ। ਨੈਂਸੀ ਨੇ ਕਿਹਾ ਕਿ ਸਾਰਿਆਂ ਲਈ ਐਗਜ਼ੀਬਿਸ਼ਨ ਬੇਹੱਦ ਖਾਸ ਹੋ ਰਹੀ ਹੈ। ਖਪਤਕਾਰਾਂ ਨੂੰ ਨਵਾਂ ਤਜਰਬਾ ਕਰਵਾਇਆ ਜਾ ਰਿਹਾ ਹੈ ਕਿਉਂਕਿ ਆਮ ਤੌਰ ’ਤੇ ਐਗਜ਼ੀਬਿਸ਼ਨ ਵਿਚ ਅਜਿਹੀ ਵੈਰਾਇਟੀ ਮੁਹੱਈਆ ਨਹੀਂ ਕਰਵਾਈ ਜਾਂਦੀ। ਇਥੇ ਵੱਖ-ਵੱਖ ਸੂਬਿਆਂ ਦੇ ਡਿਜ਼ਾਈਨਰਾਂ ਦੀ ਨਵੀਨਤਮ ਰੇਂਜ ਉਪਲੱਬਧ ਹੋਵੇਗੀ।
ਇਹ ਵੀ ਪੜ੍ਹੋ- ਕੁੱਲ੍ਹੜ ਪਿੱਜ਼ਾ ਕੱਪਲ ਦੀ ਤਰ੍ਹਾਂ ਜਲੰਧਰ ਦੀ ਇਸ ਮਸ਼ਹੂਰ ਸੋਸ਼ਲ ਮੀਡੀਆ ਇੰਫਲੂਐਂਸਰ ਤੇ ਮਾਡਲ ਦੀ ਅਸ਼ਲੀਲ ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸੜਕ ਹਾਦਸੇ ਨੇ ਬੁਝਾ ਦਿੱਤੇ ਦੋ ਘਰਾਂ ਦੇ ਚਿਰਾਗ, 2 ਨੌਜਵਾਨਾਂ ਨੂੰ ਹੋਈ ਭਿਆਨਕ ਮੌਤ
NEXT STORY