ਚੰਡੀਗੜ੍ਹ (ਗੰਭੀਰ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਫ਼ੈਸਲੇ 'ਚ ਸਪੱਸ਼ਟ ਕੀਤਾ ਹੈ ਕਿ ਅੰਤਰਰਾਸ਼ਟਰੀ ਸਰਹੱਦ ’ਤੇ ਤਾਇਨਾਤੀ ਦੌਰਾਨ ਬੰਕਰ 'ਚ ਸੌਂਦੇ ਸਮੇਂ ਹੋਈ ਫ਼ੌਜੀ ਦੀ ਮੌਤ ਨੂੰ ਵੀ ‘ਡਿਊਟੀ ਦੌਰਾਨ ਹੋਈ ਮੌਤ’ ਮੰਨਿਆ ਜਾਵੇਗਾ। ਅਦਾਲਤ ਨੇ ਕਿਹਾ ਕਿ ਜੇਕਰ ਸਿਪਾਹੀ ਨੋਟੀਫਾਈਡ ਓਪਰੇਸ਼ਨਲ ਖੇਤਰ 'ਚ ਤਾਇਨਾਤ ਹੈ ਅਤੇ ਫ਼ੌਜੀ ਸੇਵਾ ਨਾਲ ਜੁੜੀਆਂ ਸਥਿਤੀਆਂ 'ਚ ਉਸਦੀ ਮੌਤ ਹੋ ਜਾਂਦੀ ਹੈ ਤਾਂ ਉਸਦੇ ਆਸ਼ਰਿਤ ਉਦਾਰਵਾਦੀ ਪਰਿਵਾਰਕ ਪੈਨਸ਼ਨ ਦੀ ਉੱਚ ਸ਼੍ਰੇਣੀ ਦੇ ਹੱਕਦਾਰ ਹੋਣਗੇ। ਜਸਟਿਸ ਹਰਸਿਮਰਨ ਸਿੰਘ ਸੇਠੀ ਅਤੇ ਵਿਕਾਸ ਸੂਰੀ ਦੇ ਡਵੀਜ਼ਨ ਬੈਂਚ ਨੇ ਕੇਂਦਰ ਸਰਕਾਰ ਦੀ ਅਪੀਲ ਨੂੰ ਖਾਰਜ ਕਰ ਦਿੱਤਾ ਅਤੇ ਆਰਮਡ ਫੋਰਸਿਜ਼ ਟ੍ਰਿਬਿਊਨਲ (ਏ. ਐੱਫ. ਟੀ.) ਚੰਡੀਗੜ੍ਹ ਦੇ 16 ਮਾਰਚ 2023 ਦੇ ਹੁਕਮ ਨੂੰ ਬਰਕਰਾਰ ਰੱਖਿਆ।
ਇਹ ਵੀ ਪੜ੍ਹੋ : ਪੰਜਾਬ 'ਚ ਅੱਜ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ! ਸਫ਼ਰ ਕਰਨ ਤੋਂ ਪਹਿਲਾਂ ਪੜ੍ਹੋ ਜ਼ਰੂਰੀ ਅਪਡੇਟ
ਏ. ਐੱਫ. ਟੀ. ਨੇ ਰੇਵਾੜੀ ਦੇ ਵਸਨੀਕ ਮ੍ਰਿਤਕ ਫ਼ੌਜੀ ਅਧਿਕਾਰੀ ਮੇਜਰ ਸੁਸ਼ੀਲ ਕੁਮਾਰ ਸੈਣੀ ਦੀ ਪਤਨੀ ਅਨੁਰਾਧਾ ਸੈਣੀ ਨੂੰ ਉਦਾਰ ਪਰਿਵਾਰਕ ਪੈਨਸ਼ਨ ਦੇਣ ਦਾ ਹੁਕਮ ਦਿੱਤਾ ਸੀ। ਕੇਂਦਰ ਸਰਕਾਰ ਨੇ ਦਲੀਲ ਦਿੱਤੀ ਕਿ ਅਧਿਕਾਰੀ ਦੀ ਮੌਤ ਨੀਂਦ ਦੌਰਾਨ ਹੋਈ ਸੀ ਅਤੇ ਇਸ ਲਈ ਇਸ ਨੂੰ ਸੰਚਾਲਨ ਗਤੀਵਿਧੀ ਦੌਰਾਨ ਮੌਤ ਨਹੀਂ ਮੰਨਿਆ ਜਾ ਸਕਦਾ ਅਤੇ ਵੱਧ ਤੋਂ ਵੱਧ ‘ਵਿਸ਼ੇਸ਼ ਪਰਿਵਾਰਕ ਪੈਨਸ਼ਨ’ ਹੀ ਦਿੱਤੀ ਜਾ ਸਕਦੀ ਹੈ। ਹਾਲਾਂਕਿ ਹਾਈਕੋਰਟ ਨੇ ਇਨ੍ਹਾਂ ਦਲੀਲਾਂ ਨੂੰ ਰੱਦ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਅਧਿਕਾਰੀ ਭਾਰਤ-ਪਾਕਿਸਤਾਨ ਸਰਹੱਦ ’ਤੇ ਆਪਰੇਸ਼ਨ ਰਕਸ਼ਕ ਅਧੀਨ ਨੋਟੀਫਾਈਡ ਇਕ ਸੰਚਾਲਨ ਖੇਤਰ 'ਚ ਤਾਇਨਾਤ ਸੀ ਅਤੇ ਕੋਰਟ ਆਫ਼ ਇਨਕੁਆਰੀ ਦੀ ਰਿਪੋਰਟ 'ਚ ਉਸਦੀ ਮੌਤ ਨੂੰ ਫ਼ੌਜੀ ਸੇਵਾ ਨਾਲ ਸਬੰਧਿਤ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ : LPG ਗੈਸ ਸਿਲੰਡਰਾਂ ਦੀ ਸਪਲਾਈ ਨੂੰ ਲੈ ਕੇ ਵੱਡਾ ਸੰਕਟ! ਪੰਜਾਬ ਦੇ 56 ਪਿੰਡਾਂ 'ਚ ਮਚੀ ਹਾਹਾਕਾਰ
ਰਿਕਾਰਡਾਂ ਅਨੁਸਾਰ ਘਟਨਾ ਵਾਲੇ ਦਿਨ ਸਰਹੱਦੀ ਖੇਤਰ ਵਿਚ ਘੁਸਪੈਠ ਦੀ ਕੋਸ਼ਿਸ਼ ਬਾਰੇ ਜਾਣਕਾਰੀ ਸੀ, ਜਿਸ ਤੋਂ ਬਾਅਦ ਮੇਜਰ ਸੈਣੀ ਨੇ ਜ਼ਰੂਰੀ ਨਿਰਦੇਸ਼ ਦਿੱਤੇ ਅਤੇ ਪੂਰੀ ਸਥਿਤੀ ਦੀ ਨਿਗਰਾਨੀ ਕੀਤੀ। ਸੰਚਾਲਨ ਤਣਾਅ ਅਤੇ ਪਹਿਲਾਂ ਤੋਂ ਮੌਜੂਦ ਹਾਈ ਬਲੱਡ ਪ੍ਰੈਸ਼ਰ ਕਾਰਨ ਉਨ੍ਹਾਂ ਨੂੰ ਰਾਤ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸਰਕਾਰੀ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਬੈਂਚ ਨੇ ਕਿਹਾ ਕਿ ਅਜਿਹੇ ਮਾਮਲੇ ਸ਼੍ਰੇਣੀ ਈ (ਆਈ) ਦੇ ਅਧੀਨ ਆਉਂਦੇ ਹਨ, ਜਿਸ ਵਿਚ ਸਰਕਾਰ ਦੁਆਰਾ ਸੂਚਿਤ ਫ਼ੌਜੀ ਕਾਰਵਾਈਆਂ ਦੌਰਾਨ ਹੋਣ ਵਾਲੀਆਂ ਮੌਤਾਂ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਮੈਂ ਭਗਵੰਤ ਮਾਨ ਦਾ ਕੀ ਚੁੱਕ ਲਿਆ', ਨਿੱਕੇ ਸਿੱਧੂ ਸਮੇਤ ਧਰਨੇ 'ਤੇ ਬੈਠ ਗਿਆ ਮੂਸੇਵਾਲਾ ਦਾ ਪਰਿਵਾਰ
NEXT STORY