ਕਾਲਾ ਸੰਘਿਆਂ (ਨਿੱਝਰ)-ਕਪੂਰਥਲਾ ਤੋਂ ਸਿੱਧਵਾਂ ਦੋਨਾ ਰੋਡ ’ਤੇ ਪੈਂਦੇ ਪਿੰਡ ਰਜਾਪੁਰ ਮੋੜ ’ਤੇ ਖੁੱਲ੍ਹੇ ਨਿਊ ਏਰਾ ਇੰਟਰਨੈਸ਼ਨਲ ਸਕੂਲ ਵਿਚ ਚੋਰਾਂ ਵੱਲੋਂ ਕਥਿਤ ਤੌਰ ’ਤੇ ਸਕੂਲ ਦੇ ਗਾਰਡ ਨੂੰ ਬੰਨ੍ਹ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਸਕੂਲ ਦੇ ਡਾਇਰੈਕਟਰ ਪ੍ਰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨੀਂ ਕਰੀਬ 4-5 ਅਣਪਛਾਤੇ ਚੋਰ ਸਕੂਲ ਦੀ ਕੰਧ ਟੱਪ ਕੇ ਸਕੂਲ ਅੰਦਰ ਦਾਖ਼ਲ ਹੋਏ ਅਤੇ ਸਭ ਤੋਂ ਪਹਿਲਾਂ ਸਕੂਲ ਦੇ ਚੌਂਕੀਦਾਰ ਨਾਲ ਕੁੱਟਮਾਰ ਕੀਤੀ ਤੇ ਫਿਰ ਉਸ ਨੂੰ ਕੁਰਸੀ ਨਾਲ ਬੰਨ੍ਹ ਦਿੱਤਾ ਅਤੇ ਮੇਨ ਗੇਟ ਦਾ ਜਿੰਦਰਾ ਤੌੜ ਕੇ ਸਕੂਲ ਅੰਦਰ ਦਾਖ਼ਲ ਹੋ ਗਏ ਅਤੇ ਚੋਰਾਂ ਨੇ ਪ੍ਰਿੰਸੀਪਲ ਰੂਮ, ਡਾਇਰੈਕਟਰ ਰੂਮ, ਕੈਸ਼ੀਅਰ ਰੂਮ, ਆਰਟ ਰੂਮ, ਰਸੋਈ, ਸਪੋਰਟਸ ਰੂਮ ਅਤੇ ਕੋਆਰਡੀਨੇਟਰ ਰੂਮਾਂ ਦੇ ਜਿੰਦਰੇ ਤੋੜੇ ਅਤੇ ਸਾਰੇ ਕਮਰੇ ਵਿੱਚ ਪਈਆਂ ਅਲਮਾਰੀਆਂ ਦੇ ਲੋਕ ਤੌੜ ਕੇ ਕਾਗਜ਼ਾ ਦੀ ਫਰੋਲਾ ਫਰਾਲੀ ਕੀਤੀ ਅਤੇ 11 ਹਜ਼ਾਰ ਰੁਪਏ ਦੀ ਨਕਦੀ ਵੀ ਚੋਰੀ ਕਰਕੇ ਲੈ ਗਏ।

ਇਹ ਵੀ ਪੜ੍ਹੋ : ਪ੍ਰਸ਼ਾਸਨਿਕ ਸੁਧਾਰ ਵਿਭਾਗ ਖ਼ਤਮ ਕਰਨ 'ਤੇ ਭਖੀ ਸਿਆਸਤ ਬਾਰੇ CM ਮਾਨ ਦਾ ਵੱਡਾ ਬਿਆਨ
ਚੋਰਾਂ ਨੇ ਜਾਂਦੇ ਸਮੇਂ ਚੌਂਕੀਦਾਰ ਦਾ ਮੋਬਾਇਲ ਫੋਨ ਅਤੇ ਉਸ ਦੇ 1100 ਰੁਪਏ ਵੀ ਖੋਹ ਲਏ। ਉਨ੍ਹਾਂ ਕਿਹਾ ਕਿ ਚੋਰੀ ਕਰਨ ਆਏ ਸਾਰੇ ਚੋਰ ਸਕੂਲ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਏ ਪਰ ਉਨ੍ਹਾਂ ਦੇ ਮੂੰਹ ਢਕੇ ਹੋਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਥਾਣਾ ਸਦਰ ਵਿੱਚ ਸੂਚਨਾ ਦਿੱਤੀ ਗਈ ਤਾਂ ਪੁਲਸ ਨੇ ਕਿਹਾ ਕਿ ਤੁਸੀ ਜਾ ਕੇ ਦੇਖੋ ਕੀ ਤੁਹਾਡਾ ਕਿੰਨਾ ਨੁਕਸਾਨ ਹੋਇਆ ਹੈ ਅਤੇ ਕਾਫ਼ੀ ਦੇਰ ਬਾਅਦ ਥਾਣਾ ਸਦਰ ਦੇ ਕਰਮਚਾਰੀ ਮੌਕਾ ਦੇਖਣ ਪਹੁੰਚੇ ਅਤੇ ਚੌਂਕੀਦਾਰ ਕੋਲੋਂ ਮਾਮਲੇ ਦੀ ਪੁੱਛਗਿੱਛ ਕੀਤੀ ਤੇ ਫਿੰਗਰ ਪ੍ਰਿੰਟ ਲਏ।

ਇਹ ਵੀ ਪੜ੍ਹੋ : ਪੰਜਾਬ ਤੋਂ ਵੱਡੀ ਖ਼ਬਰ: ਵਿਆਹ ਦੀ ਜਾਗੋ ਦੌਰਾਨ ਚੱਲ ਪਈਆਂ ਤਾੜ-ਤਾੜ ਗੋਲ਼ੀਆਂ, ਮਹਿਲਾ ਸਰਪੰਚ ਦੇ ਪਤੀ ਦੀ ਮੌਤ
ਸਕੂਲ ਦੇ ਡਾਇਰੈਕਟਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਇਹ ਇਲਾਕਾ ਸੁੰਨਸਾਨ ਹੋਣ ਦੇ ਕਾਰਨ ਰਾਤ ਦੇ ਸਮੇਂ ਚੋਰਾਂ ਵੱਲੋਂ ਹੋਰ ਵੀ ਕਈ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ ਤੇ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਸਕੂਲ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਨੇ ਐੱਸ. ਐੱਸ. ਪੀ. ਕਪੂਰਥਲਾ ਗੌਰਵ ਤੂਰਾ ਕੋਲੋਂ ਮੰਗ ਕੀਤੀ ਕਿ ਇਸ ਇਲਾਕੇ ਵਿਚ ਪੁਲਸ ਦੀ ਗਸ਼ਤ ਨੂੰ ਵਧਾਇਆ ਜਾਵੇ ਤਾਂ ਜੋ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।
ਇਹ ਵੀ ਪੜ੍ਹੋ : ਪੰਜਾਬ ਦੀ ਮਸ਼ਹੂਰ ਯੂਨੀਵਰਸਿਟੀ 'ਚ ਹੰਗਾਮਾ, ਵਿਦੇਸ਼ੀ ਤੇ ਪੰਜਾਬੀ ਵਿਦਿਆਰਥੀ ਭਿੜੇ, ਲੱਥੀਆਂ ਪੱਗਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਕੋਦਰ ਦੇ ਧਾਰਮਿਕ ਅਸਥਾਨ ਦੀ ਵੀਡੀਓ ਨੇ ਉਡਾਏ ਹੋਸ਼! ਹਰ ਕੋਈ ਰਹਿ ਗਿਆ ਹੱਕਾ-ਬੱਕਾ
NEXT STORY