ਜਲੰਧਰ (ਸੁਨੀਲ ਮਹਾਜਨ): ਨਕੋਦਰ ਦੇ ਧਾਰਮਿਕ ਅਸਥਾਨ ਦੀ ਇਕ ਵੀਡੀਓ ਨੇ ਪ੍ਰਬੰਧਕਾਂ ਦੇ ਨਾਲ-ਨਾਲ ਸੰਗਤ ਨੂੰ ਵੀ ਹੈਰਾਨ ਕਰ ਦਿੱਤਾ। ਦਰਅਸਲ, ਨਕੋਦਰ ਦੇ ਮੁਹੱਲਾ ਕਾਲੀਆ ਵਿਚ ਸਥਿਤ ਪੀਰ ਸਖੀ ਸੁਲਤਾਨ ਦਰਗਾਹ ਵਿਚ 8 ਵਾਰ ਚੋਰੀ ਹੋ ਗਈ। ਗੋਲਕ 'ਚੋਂ ਚੜ੍ਹਾਵਾ ਚੋਰੀ ਕਰਦਾ ਨੌਜਵਾਨ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਿਆ। ਚੋਰੀ ਮਗਰੋਂ ਉਸ ਨੇ ਮੱਥਾ ਟੇਕਿਆ, ਕੰਨ ਫੜੇ ਤੇ ਹੱਥ ਜੋੜ ਕੇ ਗਲਤੀ ਦਾ ਅਹਿਸਾਸ ਵੀ ਕੀਤਾ। ਇਸ ਸਭ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਹੱਦ ਹੋ ਗਈ! ਡਿਪੋਰਟ ਹੋ ਕੇ ਵੀ ਨਾ ਟਲ਼ਿਆ ਪੰਜਾਬੀ ਮੁੰਡਾ, ਜੁਗਾੜ ਲਗਾ ਕੇ ਮੁੜ ਪੁੱਜਿਆ ਅਮਰੀਕਾ
ਜ਼ਿਕਰਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਚੋਰ ਇੱਥੋਂ ਪਹਿਲਾਂ ਵੀ 7 ਵਾਰ ਗੋਲਕ ਵਿਚੋਂ ਚੜ੍ਹਾਵਾ ਚੋਰੀ ਕਰ ਚੁੱਕੇ ਹਨ। ਇਹ ਘਟਨਾ 17 ਫ਼ਰਵਰੀ ਸ਼ਾਮ 4.45 ਵਜੇ ਦੀ ਹੈ। ਮੁਲਜ਼ਮ ਦੀ ਉਮਰ ਤਕਰੀਬਨ 18 ਸਾਲ ਹੈ। ਉਸ ਨੇ ਪਹਿਲਾਂ ਦਰਬਾਰ ਵਿਚ ਆ ਕੇ ਮੱਥਾ ਟੇਕਿਆ, ਫ਼ਿਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਗੋਲਕ ਵਿਚ ਤਕਰੀਬਨ 800 ਰੁਪਏ ਸਨ। ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਵੀਰਵਾਰ ਸ਼ਾਮ ਨੂੰ ਗੋਲਕ ਖੋਲ੍ਹੀ ਗਈ। ਚੋਰ ਨੇ ਇਸ ਦੇ ਨਾਲ ਹੀ ਪਈ ਦੂਜੀ ਗੋਲਕ ਨੂੰ ਵੀ ਤੋੜਣ ਦੀ ਕੋਸ਼ਿਸ਼ ਕੀਤੀ, ਪਰ ਕਾਮਯਾਬ ਨਹੀਂ ਹੋ ਸਕਿਆ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਦਾ 400 ਕਿੱਲੋ Gold ਪੰਜਾਬ 'ਚ! ED ਨੇ ਮਾਰੀ Raid
ਇਸ ਸਬੰਧੀ ਦਰਗਾਹ ਦੇ ਮੁੱਖ ਸੇਵਾਦਾਰ ਸੰਜੀਵ ਸ਼ਾਰਦਾ ਕਾਲਾ ਵਾਸੀ ਮੁਹੱਲਾ ਕਾਲੀਆ ਨੇ ਦੱਸਿਆ ਕਿ ਹਰ ਵੀਰਵਾਰ ਸ਼ਾਮ ਨੂੰ ਗੋਲਕ ਖੋਲ੍ਹੀ ਜਾਂਦੀ ਹੈ। ਇਸ ਵਾਰ ਵੀ ਜਦੋਂ ਵੀਰਵਾਰ ਨੂੰ ਦਰਗਾਹ ਵਿਚ ਗੋਲਕ ਖੋਲ੍ਹਣ ਲਈ ਪਹੁੰਚੇ ਤਾਂ ਉਸ ਦਾ ਤਾਲਾ ਟੁੱਟਿਆ ਹੋਇਆ ਸੀ। ਜਦੋਂ ਦਰਗਾਹ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਚੈੱਕ ਕੀਤੇ ਗਏ ਤਾਂ 17 ਫ਼ਰਵਰੀ ਦੀ ਘਟਨਾ ਸਾਹਮਣੇ ਆਈ। ਪਹਿਲਾਂ ਚੋਰ ਨੇ ਦਰਗਾਹ ਵਿਚ ਮੱਥਿਆ ਟੇਕਿਆ, ਉਸ ਮਗਰੋਂ ਗੋਲਕ ਨੂੰ ਤੋੜਣ ਦੀ ਕੋਸ਼ਿਸ਼ ਕੀਤੀ। ਵੱਡੀ ਗੋਲਕ ਨਹੀਂ ਟੁੱਟੀ ਤਾਂ ਦੂਜੇ ਪਾਸੇ ਲੱਗੀ ਛੋਟੀ ਗੋਲਕ ਤੋੜਣ ਵਿਚ ਕਾਮਯਾਬ ਰਿਹਾ। ਇਸ ਦੌਰਾਨ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਦਰਗਾਹ ਵਿਚ ਚੋਰੀ ਹੋ ਚੁੱਕੀ ਹੈ। ਹਰ ਵਾਰ ਚੋਰੀ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ,ਪਰ ਕਦੇ ਵੀ ਚੋਰ ਕਾਬੂ ਨਹੀਂ ਆਏ।ਪ੍ਰਬੰਧਕਾਂ ਨੇ ਦੱਸਿਆ ਕਿ ਮੁਲਜ਼ਮ ਨਕੋਦਰ ਦੇ ਮੁਹੱਲਾ ਰਹਿਮਾਨਪੁਰਾ ਦੇ ਨੇੜੇ ਦਾ ਰਹਿਣ ਵਾਲਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਔਰਤ ਨੂੰ ਅਵਾਰਾ ਕੁੱਤਿਆਂ ਨੇ ਵੱਢਿਆ
NEXT STORY