ਜਲੰਧਰ(ਵਰੁਣ): ਸੰਘਾ ਚੌਕ 'ਤੇ ਸਥਿਤ ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ 'ਚੋਂ ਚੋਰਾਂ ਨੇ ਲੱਖਾਂ ਦੀ ਕੀਮਤ ਦੇ ਰੈਡੀਮੇਡ ਕੱਪੜੇ ਅਤੇ ਕੈਸ਼ ਚੋਰੀ ਕਰ ਲਿਆ ਹੈ। ਦੁਕਾਨ ਦੇ ਮਾਲਕ ਵਰੁਣ ਨੇ ਦੱਸਿਆ ਕਿ ਕਰੀਬ ਡੇਢ ਮਹੀਨੇ ਪਹਿਲਾਂ ਹੀ ਉਸ ਨੇ ਮਾਡਰਨ ਮੈਨ ਸ਼ਾਪ ਦੇ ਨਾਂ ਨਾਲ ਰੈਡੀਮੇਡ ਕੱਪੜਿਆਂ ਦਾ ਕੰਮ ਸ਼ੁਰੂ ਕੀਤਾ ਸੀ। ਵਰੁਣ ਨੇ ਦੱਸਿਆ ਕਿ ਮੰਗਲਵਾਰ ਦੀ ਸਵੇਰ ਉਸ ਨੂੰ ਫੋਨ 'ਤੇ ਸੂਚਨਾ ਮਿਲੀ ਕਿ ਉਸ ਦੀ ਦੁਕਾਨ ਦੇ ਤਾਲੇ ਟੁੱਟੇ ਹੋਏ ਹਨ ਉਹ ਤੁਰੰਤ ਮੌਕੇ 'ਤੇ ਪਹੁੰਚਿਆ ਤਾਂ ਸਾਰਾ ਸਮਾਨ ਖਿਲਰਿਆ ਹੋਇਆ ਸੀ।
ਇਹ ਵੀ ਪੜ੍ਹੋ:ਵਿਧਾਇਕ ਵੱਲੋਂ ਰਜਵਾਹੇ ਦੇ ਸੁੰਦਰੀਕਰਨ ਦਾ ਉਦਘਾਟਨ
ਵਰੁਣ ਨੇ ਦੱਸਿਆ ਕਿ ਉਸ ਨੇ 5 ਲੱਖ ਰੁਪਏ ਦੀ ਕੀਮਤ ਦੇ ਕੱਪੜਿਆਂ ਦਾ ਮਾਲ ਦੁਕਾਨ 'ਚ ਪਾਇਆ ਸੀ ਅਤੇ ਚੋਰ ਸਾਰੇ ਕੱਪੜੇ ਚੋਰੀ ਕਰਕੇ ਲੈ ਕੇ ਗਏ। ਇਸ ਤੋਂ ਇਲਾਵਾ ਚੋਰਾਂ ਨੇ ਗੱਲੇ ਦਾ ਤਾਲਾ ਤੋੜ ਕੇ ਉਸ 'ਚੋਂ 20 ਹਜ਼ਾਰ ਰੁਪਏ ਵੀ ਚੋਰੀ ਕਰ ਲਈ। ਹਾਲਾਂਕਿ ਦੁਕਾਨ 'ਚ ਸੀ.ਸੀ.ਟੀ.ਵੀ. ਕੈਮਰੇ ਨਹੀਂ ਲੱਗੇ ਸਨ ਪਰ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਥਾਣਾ ਸੱਤ ਦੀ ਪੁਲਸ ਨੇ ਆਲੇ-ਦੁਆਲੇ ਦੀਆਂ ਦੁਕਾਨਾਂ 'ਤ ਲੱਗੇ ਸੀ.ਸੀ.ਟੀ.ਵੀ. ਕੈਮਰੇ ਖੰਗਾਲਨੇ ਸ਼ੁਰੂ ਕਰ ਦਿੱਤੇ ਹਨ।
ਜਲੰਧਰ-ਪਠਾਨਕੋਟ ਹਾਈਵੇ 'ਤੇ ਭਿਆਨਕ ਹਾਦਸਾ, ਖੜ੍ਹੇ ਟਰੱਕ 'ਚ ਟਰੱਕ ਨੇ ਮਾਰੀ ਟੱਕਰ
NEXT STORY