ਜਲੰਧਰ (ਵਰੁਣ)-ਜਲੰਧਰ ਦੇ ਵਡਾਲਾ ਚੌਕ ਨੇੜੇ ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਸਾਥੀਆਂ ਨਾਲ ਹੋਏ ਪੁਲਸ ਮੁਕਾਬਲੇ ਵਿਚ ਗੋਲੀ ਲੱਗਣ ਕਾਰਨ ਜ਼ਖਮੀ ਹੋਏ ਮੁਲਜ਼ਮ ਬਲਰਾਜ ਸਿੰਘ ਉਰਫ਼ ਬੱਲੂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਜਦਕਿ ਸੀ. ਆਈ. ਏ. ਸਟਾਫ਼ ਨੇ ਇਸ ਮਾਮਲੇ ਦੇ ਤੀਜੇ ਮੁਲਜ਼ਮ ਤਰਲੋਚਨ ਸਿੰਘ ਵਾਸੀ ਖੁਸਰੋਪੁਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਇਹ ਤਰਲੋਚਨ ਸਿੰਘ ਹੀ ਸੀ, ਜਿਸ ਨੇ ਗੋਲਡੀ ਬਰਾੜ ਨੂੰ ਜਲੰਧਰ ਦੇ ਇਕ ਵਪਾਰੀ ਬਾਰੇ ਜਾਣਕਾਰੀ ਦਿੱਤੀ ਸੀ, ਜਿਸ ਤੋਂ ਫਿਰੌਤੀ ਦੀ ਮੰਗੀ ਜਾਣੀ ਸੀ।
ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਨੇ ਦੱਸਿਆ ਕਿ ਮੁਲਜ਼ਮ ਪਵਨ ਵਾਸੀ ਜੰਡਿਆਲਾ ਮੰਜਕੀ ਤੇ ਬਲਰਾਜ ਸਿੰਘ ਬੱਲੂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਤਰਲੋਚਨ ਸਿੰਘ ਨੇ ਉਨ੍ਹਾਂ ਦੀ ਪਹਿਲੀ ਵਾਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨਾਲ ਗੱਲ ਕਰਵਾਈ ਸੀ। ਇਸ ਤੋਂ ਬਾਅਦ ਇਹ ਦੋਵੇਂ ਮੁਲਜ਼ਮ ਵੀ ਗੋਲਡੀ ਬਰਾੜ ਨਾਲ ਸਿੱਧੀ ਗੱਲ ਕਰਨ ਲੱਗੇ। ਪੁਲਸ ਨੇ ਤਿੰਨਾਂ ਮੁਲਜ਼ਮਾਂ ਨੂੰ ਰਿਮਾਂਡ ’ਤੇ ਲਿਆ ਹੈ, ਜਿਨ੍ਹਾਂ ਕੋਲੋਂ ਹਥਿਆਰਾਂ ਦੇ ਨਾਲ-ਨਾਲ ਉਨ੍ਹਾਂ ਦੇ ਹੋਰ ਸਾਥੀਆਂ ਬਾਰੇ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੰਜਾਬ ਦੇ ਮੌਸਮ ਨੂੰ ਲੈ ਕੇ ਅਗਲੇ 48 ਘੰਟਿਆਂ ਲਈ ਵੱਡੀ ਅਪਡੇਟ, ਪੜ੍ਹੋ ਪੂਰੀ ਖ਼ਬਰ
NEXT STORY