ਮੁਕੰਦਪੁਰ (ਸੁਖਜਿੰਦਰ)- ਮੁਕੰਦਪੁਰ ਪੁਲਸ ਨੇ ਤਿੰਨ ਨੌਜਵਾਨ ਨੂੰ ਹੈਰੋਇਨ ਪੀਂਦੇ ਫੜਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਕੰਦਪੁਰ ਦੇ ਐੱਸ. ਐੱਚ. ਓ. ਮਹਿੰਦਰ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾ. ਮਹਿਤਾਬ ਸਿੰਘ ਦੀਆਂ ਹਦਾਇਤਾਂ 'ਤੇ ਡੀ. ਐੱਸ. ਪੀ. ਸਬ ਡਿਵੀਜ਼ਨ ਬੰਗਾ ਹਰਜੀਤ ਸਿੰਘ ਦੀ ਅਗਵਾਈ ਅਧੀਨ ਥਾਣਾ ਨਸ਼ੇ ਦੀ ਰੋਕਥਾਮ ਸਬੰਧੀ ਸ਼ੁਰੂ ਕੀਤੀ ਮੁਹਿੰਮ ਨੂੰ ਵੱਡੀ ਸਫ਼ਲਤਾ ਮਿਲੀ। ਸਬ ਇੰਸਪੈਕਟਰ ਰਾਮ ਲਾਲ ਥਾਣਾ ਮੁਕੰਦਪੁਰ ਸਮੇਤ ਪੁਲਸ ਪਾਰਟੀ ਮੁਕੰਦਪੁਰ ਤੋਂ ਗਹਿਲ ਮਜਾਰੀ ਤੋਂ ਹੁੰਦੇ ਹੋਏ ਮੁਕੰਦਪੁਰ ਬੰਗਾ ਲਿੰਕ ਰੋਡ 'ਤੇ ਜਦੋਂ ਪਿੰਡ ਗੁਣਾਚੌਰ ਦੇ ਸ਼ਮਸ਼ਾਨ ਘਾਟ ਕੋਲ ਪਹੁੰਚੇ ਤਾਂ ਮੁੱਖਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਸ਼ਮਸ਼ਾਨ ਘਾਟ ਦੀ ਚਾਰ ਦੀਵਾਰੀ ਅੰਦਰ ਤਿੰਨ ਨੌਜਵਾਨ ਚੰਦਰਦੀਪ ਪੁੱਤਰ ਰਾਮ ਚੰਦ ਮਨਦੀਪ ਕੁਮਾਰ ਉਰਫ਼ ਅਮਨਾ ਪੁੱਤਰ ਮੋਹਨ ਲਾਲ ਪਰਸ਼ੋਤਮ ਲਾਲ ਪੁੱਤਰ ਧਰਮਪਾਲ ਵਾਸੀਆਂ ਗੁਣਾਚੌਰ ਥਾਣਾ ਮੁਕੰਦਪੁਰ ਹੈਰੋਇਨ ਦਾ ਨਸ਼ਾ ਕਰ ਰਹੇ ਹਨ।
ਇਹ ਵੀ ਪੜ੍ਹੋ: ਫਗਵਾੜਾ ਨੈਸ਼ਨਲ ਹਾਈਵੇਅ 'ਤੇ ਰੂਹ ਕੰਬਾਊ ਹਾਦਸਾ, ਦੋ ਲੋਕਾਂ ਦੀ ਦਰਦਨਾਕ ਮੌਤ
ਮੌਕੇ 'ਤੇ ਰੇਡ ਕੀਤੀ ਤਾਂ ਚੰਦਰਦੀਪ ਪੁੱਤਰ ਰਾਮ ਚੰਦ ਮਨਦੀਪ ਕੁਮਾਰ ਉਰਫ਼ ਅਮਨਾ ਪੁੱਤਰ ਮੋਹਨ ਲਾਲ ਪਰਸ਼ੋਤਮ ਲਾਲ ਪੁੱਤਰ ਧਰਮ ਪਾਲ ਵਾਸੀ ਗੁਣਾਚੌਰ ਥਾਣਾ ਮੁਕੰਦਪੁਰ ਹੀਰੋਇਨ ਪੀ ਰਹੇ ਸੀ। ਜਿਨ੍ਹਾਂ ਨੂੰ ਕਾਬੂ ਕੀਤਾ ਅਤੇ ਇਨ੍ਹਾਂ ਪਾਸੋਂ ਇਕ ਲਾਈਟਰ ਹੈਰੋਇਨ ਅਲੋਦ ਪੰਨੀ 10 ਰੁਪਏ ਦਾ ਨੋਟ ਪਾਈਪ ਬਣਾਇਆ ਹੋਇਆ ਪਾਣੀ ਦੀ ਛੋਟੀ ਬੋਤਲ ਬਰਾਮਦ ਹੋਈ ਹੈ। ਨਸ਼ਾ ਐਕਟ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਵਕੀਲ ਦਾ ਸ਼ਰਮਨਾਕ ਕਾਰਾ! ਨੂੰਹ ਦੀ ਨਿਊਡ ਫੋਟੋ ਫੇਸਬੁੱਕ 'ਤੇ ਕਰ 'ਤੀ ਪੋਸਟ, ਫਿਰ ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਆਦਮਪੁਰ ਵਿਖੇ ਖੇਤਾਂ 'ਚੋਂ ਮਿਲੀ ਨੌਜਵਾਨ ਦੀ ਲਾਸ਼, ਫੈਲੀ ਦਹਿਸ਼ਤ
NEXT STORY