ਬਿਜ਼ਨੈੱਸ ਡੈਸਕ- ਰਾਮ ਨੌਮੀ ਕਾਰਨ ਭਾਰਤੀ ਸ਼ੇਅਰ ਬਾਜ਼ਾਰ ਬੰਦ ਹੋਣ ਦੇ ਬਾਵਜੂਦ, ਸ਼ਾਮ 5 ਵਜੇ ਜਿਵੇਂ ਹੀ ਮਲਟੀ ਕਮੋਡਿਟੀ ਮਾਰਕੀਟ (MCX) ਖੁੱਲ੍ਹਿਆ, ਕੀਮਤਾਂ ਤੇਜ਼ੀ ਨਾਲ ਹੇਠਾਂ ਡਿੱਗ ਗਈਆਂ। ਕਮੋਡਿਟੀ ਮਾਰਕੀਟ ਵਿੱਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਇੱਕਦਮ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਰਿਪੋਰਟਾਂ ਅਨੁਸਾਰ, ਚਾਂਦੀ ਦੀਆਂ ਕੀਮਤਾਂ ਵਿੱਚ ਦੇਖਦੇ ਹੀ ਦੇਖਦੇ 15,000 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਆਈ ਅਤੇ ਇਹ 2.20 ਲੱਖ ਰੁਪਏ ਪ੍ਰਤੀ ਕਿਲੋ ਦੇ ਪੱਧਰ ਤੋਂ ਹੇਠਾਂ ਆ ਗਈ। ਇਸੇ ਤਰ੍ਹਾਂ ਸੋਨੇ ਦੇ ਭਾਅ ਵੀ 3,000 ਰੁਪਏ ਤੋਂ ਜ਼ਿਆਦਾ ਡਿੱਗ ਕੇ 1.40 ਲੱਖ ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਏ, ਜੋ ਕਿ ਪਿਛਲੇ ਦਿਨ ਦੇ ਮੁਕਾਬਲੇ 2 ਫੀਸਦੀ ਤੋਂ ਵੱਧ ਦੀ ਗਿਰਾਵਟ ਹੈ।
ਗਿਰਾਵਟ ਦੇ ਕਾਰਨ
ਬਾਜ਼ਾਰ ਮਾਹਿਰਾਂ ਅਨੁਸਾਰ ਇਸ ਗਿਰਾਵਟ ਦੇ ਪਿੱਛੇ ਮੁੱਖ ਤੌਰ 'ਤੇ ਅਮਰੀਕਾ ਅਤੇ ਈਰਾਨ ਵਿਚਕਾਰ ਵਧ ਰਿਹਾ ਤਣਾਅ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਹੈ। ਅਮਰੀਕਾ ਨੇ ਈਰਾਨ ਨੂੰ ਜੰਗ ਖਤਮ ਕਰਨ ਲਈ 15 ਸ਼ਰਤਾਂ ਵਾਲਾ ਪ੍ਰਸਤਾਵ ਦਿੱਤਾ ਸੀ, ਜਿਸ ਨੂੰ ਈਰਾਨ ਵੱਲੋਂ ਖਾਰਜ ਕੀਤੇ ਜਾਣ ਤੋਂ ਬਾਅਦ ਟਰੰਪ ਨੇ ਸਖ਼ਤ ਚੇਤਾਵਨੀ ਦਿੱਤੀ ਹੈ। ਈਰਾਨ ਵੱਲੋਂ ਸਪਲਾਈ ਰੂਟ (ਹੋਰਮੁਜ਼ ਅਤੇ ਬਾਬ ਅਲ ਮੰਡਾਬ) ਬੰਦ ਕਰਨ ਦੀ ਧਮਕੀ ਕਾਰਨ ਬ੍ਰੈਂਟ ਕਰੂਡ ਦੀ ਕੀਮਤ 101 ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਗਈ ਹੈ।
ਤੇਲ ਦੀਆਂ ਕੀਮਤਾਂ ਵਧਣ ਕਾਰਨ ਡਾਲਰ ਮਜ਼ਬੂਤ ਹੋਇਆ ਹੈ, ਜਿਸ ਦਾ ਸਿੱਧਾ ਅਸਰ ਸੋਨੇ-ਚਾਂਦੀ ਦੀਆਂ ਕੀਮਤਾਂ 'ਤੇ ਪਿਆ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ਵਿੱਚ ਸੋਨਾ ਆਪਣੇ ਰਿਕਾਰਡ ਪੱਧਰ 1.93 ਲੱਖ ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਸੀ, ਜੋ ਹੁਣ 53 ਹਜ਼ਾਰ ਰੁਪਏ ਸਸਤਾ ਹੋ ਕੇ 1.40 ਲੱਖ 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ ਚਾਂਦੀ ਵੀ ਜਨਵਰੀ ਦੇ 4.20 ਲੱਖ ਰੁਪਏ ਦੇ ਰਿਕਾਰਡ ਪੱਧਰ ਤੋਂ 2 ਲੱਖ ਰੁਪਏ ਪ੍ਰਤੀ ਕਿਲੋ ਸਸਤੀ ਹੋ ਚੁੱਕੀ ਹੈ।
ਅੱਧੀ ਰਾਤ ਨੂੰ ਖੂਨੀ ਵਾਰਦਾਤ ! ਪਾਰਟੀ ਦੌਰਾਨ ਚੱਲੀਆਂ ਤਾੜ-ਤਾੜ ਗੋਲੀਆਂ, ਨੌਜਵਾਨ ਦੀ ਮੌਤ
NEXT STORY