ਜਲੰਧਰ (ਮ੍ਰਿਦੁਲ) : ਪੰਜਾਬ ਸਰਕਾਰ ਵਿਚ ਹਾਲ ਹੀ ਵਿਚ ਮੰਤਰੀ ਬਣੇ ਰਾਜ ਕੁਮਾਰ ਵੇਰਕਾ ਵੱਲੋਂ ਬਹੁ-ਚਰਚਿਤ ਐੱਸ. ਸੀ. ਸਕਾਲਰਸ਼ਿਪ ਘਪਲੇ ਵਿਚ ਐੱਸ. ਓ. ਅਤੇ ਸੁਪਰਡੈਂਟ ਨੂੰ ਚਾਰਜਸ਼ੀਟ ਕਰ ਕੇ ਇਕ ਵਾਰ ਫਿਰ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਇਆ ਗਿਆ ਹੈ ਕਿਉਂਕਿ ਐੱਸ. ਓ. ਅਤੇ ਸੁਪਰਡੈਂਟ ਨੂੰ ਚਾਰਜਸ਼ੀਟ 14 ਮਹੀਨੇ ਪਹਿਲਾਂ ਘਪਲਾ ਉਜਾਗਰ ਕਰਨ ਵਾਲੇ ਆਈ. ਏ. ਐੱਸ. ਅਧਿਕਾਰੀ ਕ੍ਰਿਪਾਲ ਵੱਲੋਂ ਹੀ ਕਰ ਦਿੱਤਾ ਗਿਆ ਸੀ ਪਰ ਉਸ ਸਮੇਂ ਦੇ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਉਸ ’ਤੇ ਰੋਕ ਲਾ ਦਿੱਤੀ ਸੀ। ਉਕਤ ਵਿਚਾਰ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਮੁੱਖ ਮੰਤਰੀ ਚੰਨੀ ਨੂੰ ਕਿਹਾ ਕਿ ਉਹ ਜੇਕਰ ਸੱਚ ਵਿਚ ਐੱਸ. ਸੀ. ਭਾਈਚਾਰੇ ਦੇ ਹਮਦਰਦੀ ਹਨ ਤਾਂ ਤੁਰੰਤ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੌਤ ’ਤੇ ਪਰਚਾ ਦਰਜ ਕਰਵਾ ਕੇ ਕਾਰਵਾਈ ਕਰਨ। ਦੋਆਬਾ ਦੇ ਕੱਦਾਵਰ ਦਲਿਤ ਆਗੂ ਵਜੋਂ ਜਾਣੇ ਜਾਂਦੇ ਟੀਨੂੰ ਨੇ ਕਾਂਗਰਸ ਸਰਕਾਰ ’ਤੇ ਹਮਲਾ ਕਰਦਿਆਂ ਕਿਹਾ ਕਿ ਘਪਲੇ ਦੇ ਕਥਿਤ ਮੁਲਜ਼ਮ ਅਧਿਕਾਰੀਆਂ ਨੂੰ ਚਾਰਜਸ਼ੀਟ ਕਰਨ ਵਾਲੇ ਰਾਜ ਕੁਮਾਰ ਵੇਰਕਾ ਕਹਿੰਦੇ ਸਨ ਕਿ ਸਕਾਲਰਸ਼ਿਪ ਵਰਗਾ ਕੋਈ ਘਪਲਾ ਹੋਇਆ ਹੀ ਨਹੀਂ, ਉਨ੍ਹਾਂ ਕਿਹਾ ਕਿ ਇਹ ਵੱਡਾ ਸਵਾਲ ਹੈ ਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉਸ ਸਮੇਂ ਘਪਲੇ ਦਾ ਇਕ ਵਾਰ ਵੀ ਵਿਰੋਧ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਬਿਆਨ ਦਿੱਤਾ ਗਿਆ। ਹੁਣ ਉਹ ਇਕ ਐੱਸ. ਸੀ. ਭਾਈਚਾਰੇ ਦੇ ਮੁੱਖ ਮੰਤਰੀ ਹੋਣ ਨਾਤੇ ਸਾਧੂ ਸਿੰਘ ਧਰਮਸੌਤ ’ਤੇ ਕਾਰਵਾਈ ਕਿਉਂ ਨਹੀ ਕਰਦੇ?
ਟੀਨੂੰ ਨੇ ਕਿਹਾ ਕਿ ਧਰਮਸੌਤ ’ਤੇ ਕਾਰਵਾਈ ਨਾ ਕਰਨ ਤੋਂ ਅਜਿਹਾ ਜਾਪਦਾ ਹੈ ਕਿ ਮੁੱਖ ਮੰਤਰੀ ਚੰਨੀ ਸਾਬਕਾ ਮੰਤਰੀ ਧਰਮਸੌਤ ਨੂੰ ਕਲੀਨ ਚਿੱਟ ਦੇ ਚੁੱਕੇ ਹਨ। ਉਨ੍ਹਾਂ ਮੁੱਖ ਮੰਤਰੀ ਕੋਲੋਂ ਮੰਗ ਕਰਦਿਆਂ ਕਿਹਾ ਕਿ ਉਹ ਛੋਟੀਆਂ ਮੱਛੀਆਂ ਨੂੰ ਨਹੀਂ, ਸਗੋਂ ਵੱਡੀਆਂ ਮੱਛੀਆਂ ਨੂੰ ਫੜਨ। ਉਨ੍ਹਾਂ ਫਗਵਾੜਾ ਤੋਂ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ’ਤੇ ਵੀ ਹਮਲਾ ਕਰਦਿਆਂ ਕਿਹਾ ਕਿ ਉਸ ਸਮੇਂ ਦੇ ਡਾਇਰੈਕਟਰ ਰਹੇ ਵਿਧਾਇਕ ਧਾਲੀਵਾਲ ’ਤੇ ਵੀ ਕਾਰਵਾਈ ਕੀਤੀ ਜਾਵੇ।
ਅਕਾਲੀ ਤੇ ਬਸਪਾ ਗਠਜੋੜ ਸਰਕਾਰ ਬਣਨ ’ਤੇ ਕੰਢੀ ਇਲਾਕੇ ਲਈ ਬਣਾਇਆ ਜਾਵੇਗਾ ਵਿਸ਼ੇਸ਼ ਮੰਤਰਾਲਾ : ਸੁਖਬੀਰ
NEXT STORY