ਹਰਿਆਣਾ (ਰੱਤੀ) : ਬਰਨਾਲਾ ਵਿਖੇ ਬੀਤੇ ਦਿਨੀਂ ਵਾਲਮੀਕਿ ਭਾਈਚਾਰੇ ਨਾਲ ਹੋਈ ਤਸ਼ੱਦਦ ਦੇ ਵਿਰੋਧ ਵਿੱਚ ਅੱਜ ਵਾਲਮੀਕਿ ਭਾਈਚਾਰੇ ਵੱਲੋਂ ਕੀਤੇ ਗਏ ਬੰਦ ਸਬੰਧੀ ਕਸਬਾ ਹਰਿਆਣਾ ਪੂਰੀ ਤਰ੍ਹਾਂ ਬੰਦ ਰਿਹਾ। ਕਾਂਗਰਸ ਪਾਰਟੀ ਦੇ ਹਲਕਾ ਸ਼ਾਮ ਚੁਰਾਸੀ ਦੇ ਬਲਾਕ ਚੇਅਰਮੈਨ ਅਭੀ ਬੱਤਰਾ, ਅਤੁਲ ਸਹੋਤਾ ਪ੍ਰਧਾਨ ਭਾਵਾਧਸ ਹਰਿਆਣਾ, ਕਾਂਗਰਸੀ ਆਗੂ ਕਾਕਾ (ਬਸੀ ਉਮਰ ਖਾਂ) ਦੀ ਅਗਵਾਈ ਹੇਠ ਅੱਜ ਕਸਬਾ ਹਰਿਆਣਾ ਨੂੰ ਮੁਕੰਮਲ ਬੰਦ ਕਰਵਾਇਆ ਗਿਆ। ਇਸ ਬੰਦ 'ਚ ਭਾਰੀ ਗਿਣਤੀ ਚ ਵਾਲਮੀਕਿ ਭਾਈਚਾਰੇ ਦੇ ਨੌਜਵਾਨਾਂ ਨੇ ਸ਼ਿਰਕਤ ਕੀਤੀ ਅਤੇ ਬੰਦ ਨੂੰ ਸਫਲ ਬਣਾਉਣ ਲਈ ਵੱਧ ਚੜ ਕੇ ਹਿੱਸਾ ਲਿਆ। ਕਸਬਾ ਹਰਿਆਣਾ ਵਿਖੇ ਮੁੱਖ ਸੜਕ ਅਤੇ ਵੱਖ ਵੱਖ ਬਾਜ਼ਾਰਾਂ ਵਿਚ ਜਾ ਕੇ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਕੁਝ ਅਦਾਰੇ ਜੋ ਕੇ ਖੁੱਲ੍ਹੇ ਹੋਏ ਸਨ ਨੂੰ ਵੀ ਬੰਦ ਕਰਵਾਇਆ ਗਿਆ।
ਕਸਬੇ ਦੇ ਕੱਲਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਖੁੱਲੇ ਹੋਣ ਦੀ ਸੂਚਨਾ ਮਿਲਣ 'ਤੇ ਉਥੇ ਪਹੁੰਚ ਕੇ ਬੰਦ ਲਈ ਇਕੱਤਰ ਹੋਏ ਨੌਜਵਾਨਾਂ ਵੱਲੋਂ ਸਕੂਲ ਦੇ ਪ੍ਰਿੰਸੀਪਲ ਦੇ ਸਟਾਫ ਨੂੰ ਮਿਲ ਕੇ ਬੰਦ ਨੂੰ ਸਫਲ ਬਣਾਉਣ ਲਈ ਸਹਿਯੋਗ ਲਈ ਕਿਹਾ ਗਿਆ ਅਤੇ ਸਕੂਲ ਨੂੰ ਬੰਦ ਕਰਵਾਇਆ ਗਿਆ। ਬਰਨਾਲਾ ਵਿਖੇ ਹੋਈ ਘਟਨਾ ਨੂੰ ਨਿੰਦਦੇ ਹੋਏ ਵਾਲਮੀਕਿ ਭਾਈਚਾਰੇ ਨੇ ਕਿਹਾ ਕਿ ਪੁਲਸ ਜੋ ਕਿ ਜਨਤਾ ਦੀ ਹਿਫਾਜ਼ਤ ਲਈ ਹੁੰਦੀ ਹੈ ਜੇਕਰ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਵਾਲਿਆਂ ਨਾਲ ਹੀ ਪੁਲਸ ਵੱਲੋਂ ਇਸ ਤਰ੍ਹਾਂ ਦਾ ਸਲੂਕ ਕੀਤਾ ਜਾਵੇਗਾ ਤਾਂ ਜਨਤਾ ਦਾ ਪੁਲਸ ਅਤੇ ਸਰਕਾਰ ਤੋਂ ਭਰੋਸਾ ਹੀ ਉੱਠ ਜਾਵੇਗਾ। ਉਨ੍ਹਾਂ ਕਿਹਾ ਕਿ ਘਟਨਾ ਦੇ ਜ਼ਿੰਮੇਵਾਰ ਡੀਐਸਪੀ ਅਤੇ ਐਸਐਚਓ ਖਿਲਾਫ ਠੋਸ ਕਾਰਵਾਈ ਕੀਤੀ ਜਾਵੇ ਇਹ ਉਨ੍ਹਾਂ ਦੀ ਮੁੱਖ ਮੰਗ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਕੋਈ ਵੀ ਅਫਸਰ ਕਿਸੇ ਤੇ ਇਸ ਤਰਾਂ ਦੀ ਧੱਕੇਸ਼ਾਹੀ ਨਾ ਕਰ ਸਕੇ।
ਉਨ੍ਹਾਂ ਕਸਬਾ ਹਰਿਆਣਾ ਦੀ ਜਨਤਾ ਅਤੇ ਵਪਾਰੀ ਵਰਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਬੰਦ ਦੀ ਇਸ ਕਾਲ 'ਤੇ ਕਸਬਾ ਹਰਿਆਣਾ ਦੀ ਜਨਤਾ ਅਤੇ ਦੁਕਾਨਦਾਰਾਂ ਨੇ ਉਨ੍ਹਾਂ ਦਾ ਇਸ ਬੰਦ ਨੂੰ ਸਫਲ ਬਣਾਉਣ ਚ ਪੂਰਾ ਸਹਿਯੋਗ ਦਿੱਤਾ ਹੈ ਜਿਸ ਲਈ ਉਹ ਸਾਰਿਆਂ ਦਾ ਧੰਨਵਾਦ ਕਰਦੇ ਹਨ। ਇਸ ਮੌਕੇ ਅਤੁਲ ਸਹੋਤਾ,ਅਭੀ ਬਤਰਾ,ਕਾਕਾ ਸਰਪੰਚ,ਕੁਲਜੀਤ ਸਿੰਘ, ਲੱਕੀ ਭੱਟੀ,ਸੁਨੀਲ ਬਤਰਾ,ਅਭੀ ਅਟਵਾਲ,ਕਰਨ,ਰਮਨ ਹੰਸ,ਹਿਮਾਂਸ਼ੂ,ਗੁਰਮੀਤ ਕੁਮਾਰ,ਸ਼ੁਭਮ,ਮਨਜੀਤ ਸਿੰਘ,ਬਲਵਿੰਦਰ ਸਿੰਘ, ਪੋਰਸ, ਸੰਨੀ, ਹਰਜਿੰਦਰ ਅਤੇ ਸ਼ੰਮੀ ਸਣੇ ਭਾਰੀ ਗਿਣਤੀ ਚ ਭਾਈਚਾਰੇ ਦੇ ਨੌਜਵਾਨ ਹਾਜ਼ਰ ਸਨ।
ਮੂਸਲਾਧਾਰ ਮੀਂਹ ਕਾਰਨ ਪਾਣੀ 'ਚ ਡੁੱਬਿਆ ਇਹ ਇਲਾਕਾ! ਹੋਈ ਭਾਰੀ ਤਬਾਹੀ, 80 ਕੁਇੰਟਲ ਬੀਜ ਬਰਬਾਦ
NEXT STORY