ਸ੍ਰੀ ਕੀਰਤਪੁਰ ਸਾਹਿਬ (ਬਾਲੀ/ਰਾਜਬੀਰ)-ਸ੍ਰੀ ਅਨੰਦਪੁਰ ਸਾਹਿਬ-ਸ੍ਰੀ ਕੀਰਤਪੁਰ ਸਾਹਿਬ ਮੁੱਖ ਮਾਰਗ ’ਤੇ ਬੀਤੀ ਸ਼ਾਮ ਪਿੰਡ ਭਗਵਾਲਾ (ਸ੍ਰੀ ਕੀਰਤਪੁਰ ਸਾਹਿਬ) ਦੀ ਹੱਦਬਸਤ ਵਿਚ ਇਕ ਟਿੱਪਰ ਵੱਲੋਂ ਇਕ ਟਰੈਕਟਰ ਟਰਾਲੀ ਨੂੰ ਪਿੱਛੋਂ ਟੱਕਰ ਮਾਰਨ ਕਾਰਨ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਇਕ ਮੋਟਰਸਾਈਕਲ ਏਜੰਸੀ ਦੇ ਅੱਗੇ ਪਲਟ ਗਈ, ਜਿਸ ਨਾਲ ਟਰੈਕਟਰ ਟਰਾਲੀ ਦਾ ਬਹੁਤ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਮੋਟਰਸਾਈਕਲ ਏਜੰਸੀ ਦੇ ਨਵੇਂ ਮੋਟਰਸਾਈਕਲਾਂ ਦਾ ਅਤੇ ਟਿੱਪਰ ਦਾ ਵੀ ਨੁਕਸਾਨ ਹੋਇਆ ਹੈ। ਇਸ ਹਾਦਸੇ ਵਿਚ ਟਰੈਕਟਰ ਡਰਾਈਵਰ ਦਾ ਬਚਾਅ ਹੋ ਗਿਆ ਹੈ।

ਮੌਕੇ ’ਤੇ ਪੁੱਜੇ ਪੱਤਰਕਾਰਾਂ ਨੂੰ ਟਰੈਕਟਰ ਟਰਾਲੀ ਦੇ ਡਰਾਈਵਰ ਨਿਰਮਲ ਸਿੰਘ ਬਿੱਟੂ ਪੁੱਤਰ ਫੁੰਮਣ ਸਿੰਘ ਵਾਸੀ ਪਿੰਡ ਰੌਲੀ ਝਿੰਜਡ਼ੀ ਥਾਣਾ ਨੂਰਪੁਰਬੇਦੀ ਨੇ ਦੱਸਿਆ ਕਿ ਉਹ ਆਪਣੇ ਟਰੈਕਟਰ ਟਰਾਲੀ ਦਾ ਕੰਮ ਕਰਵਾ ਕੇ ਤੁਰਨ ਲੱਗਾ ਸੀ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਕੀਰਤਪੁਰ ਸਾਹਿਬ ਦੀ ਸਾਈਡ ਵੱਲ ਆ ਰਹੇ ਇਕ ਟਿੱਪਰ ਨੰਬਰ ਐੱਚ. ਪੀ. 69-3375 ਨੇ ਪਿਛੇ ਤੋਂ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦਾ ਟਰੈਕਟਰ-ਟਰਾਲੀ ਦੀਵਾਨ ਮੋਟਰਜ਼ ਸੋਅ ਰੂਮ ਦੇ ਅੱਗੇ ਪਲਟ ਗਿਆ, ਜਿਸ ਨਾਲ ਉਸ ਦੇ ਟਰੈਕਟਰ ਟਰਾਲੀ ਦਾ ਬਹੁਤ ਨੁਕਸਾਨ ਹੋਇਆ ਹੈ ਪਰ ਉਸ ਦਾ ਬਚਾਅ ਹੋ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ ਸਿਟੀ ਸਟੇਸ਼ਨ 'ਤੇ ਵੱਡੀ ਵਾਰਦਾਤ, ਨਿਹੰਗ ਨੇ ਵੈਂਡਰ ਦੇ ਸਿਰ ’ਤੇ ਮਾਰ ਦਿੱਤੀ ਕਿਰਪਾਨ
ਇਸ ਮੌਕੇ ਟਿੱਪਰ ਦੇ ਡਰਾਈਵਰ ਪੰਕਜ ਪੁੱਤਰ ਨੰਦ ਲਾਲ ਵਾਸੀ ਬਿਲਾਸਪੁਰ ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਸ ਦੇ ਟਿੱਪਰ ਦਾ ਸਟੇਰਿੰਗ ਲਾਕ ਹੋ ਗਿਆ ਸੀ, ਜਿਸ ਕਾਰਨ ਉਹ ਟਿੱਪਰ ਨੂੰ ਘੁੰਮਾ ਨਹੀਂ ਸਕਿਆ ਅਤੇ ਇਹ ਹਾਦਸਾ ਵਾਪਰ ਗਿਆ। ਇਸ ਮੌਕੇ ਮੋਟਰਸਾਈਕਲ ਏਜੰਸੀ ਦੇ ਮਾਲਕ ਸੰਜੀਵ ਦੀਵਾਨ ਨੇ ਦੱਸਿਆ ਕਿ ਟਰੈਕਟਰ ਟਰਾਲੀ ਕਾਰਨ ਉਸਦੇ ਨਵੇਂ ਮੋਟਰਸਾਈਕਲਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ, ਉਸ ਦਾ ਕਰੀਬ ਢਾਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸ੍ਰੀ ਕੀਰਤਪੁਰ ਸਾਹਿਬ ਤੋਂ ਏ. ਐੱਸ. ਆਈ. ਸੁਰਜੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ: ਕਪੂਰਥਲਾ 'ਚ ਅੰਤਰਰਾਜੀ ਗੈਂਗ ਦਾ ਪਰਦਾਫ਼ਾਸ਼, ਨਾਜਾਇਜ਼ ਅਸਲੇ ਤੇ ਹੈਰੋਇਨ ਸਣੇ 4 ਮੈਂਬਰ ਗ੍ਰਿਫ਼ਤਾਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਸ਼ੇ ਨੇ ਇਕ ਹੋਰ ਘਰ 'ਚ ਵਿਛਾਏ ਸੱਥਰ! ਇਕਲੌਤੇ ਪੁੱਤ ਦੀ ਲਾਸ਼ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ
NEXT STORY