ਜਲੰਧਰ (ਪੁਨੀਤ)–ਰੇਲਵੇ ਵੱਲੋਂ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਮੌਕ ਡ੍ਰਿੱਲ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਟ੍ਰੇਨ ਦੇ ਹਾਦਸਾਗ੍ਰਸਤ ਹੋਣ ਦਾ ਵਿਊ ਤਿਆਰ ਕੀਤਾ ਗਿਆ। ਡ੍ਰਿੱਲ ਦੌਰਾਨ ਪੁਰਾਣੀ ਟ੍ਰੇਨ ਨੂੰ ਹਾਦਸਾਗ੍ਰਸਤ ਸਥਿਤੀ ਵਿਚ ਸਟੇਸ਼ਨ ਨਜ਼ਦੀਕ ਖੜ੍ਹਾ ਕੀਤਾ ਗਿਆ। ਇਸ ਮਹੱਤਵਪੂਰਨ ਮੌਕ ਡ੍ਰਿੱਲ ਵਿਚ ਐੱਨ. ਡੀ. ਆਰ. ਐੱਫ਼., ਰੇਲਵੇ ਸੁਰੱਖਿਆ ਟੀਮ, ਇੰਜੀਨੀਅਰਿੰਗ ਵਿਭਾਗ, ਗੈਰੇਜ ਵੈਗਨ, ਆਰ. ਪੀ. ਐੱਫ਼., ਜੀ. ਆਰ. ਪੀ., ਫਾਇਰ ਬ੍ਰਿਗੇਡ ਅਤੇ ਸਿਹਤ ਵਿਭਾਗ ਸਮੇਤ 9 ਟੀਮਾਂ ਨੇ ਮਿਲ ਕੇ ਇਕ ਜੁਆਇੰਟ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ ਅਤੇ ਟ੍ਰੇਨ ਦੇ ਡੱਬੇ ਦੀ ਸ਼ੀਟ (ਚਾਦਰ) ਨੂੰ ਕੱਟ ਕੇ ਯਾਤਰੀਆਂ ਨੂੰ ਸੁਰੱਖਿਅਤ ਕੱਢਿਆ। ਹਾਦਸੇ ਦਾ ਪਤਾ ਲੱਗਦੇ ਹੀ ਫਾਇਰ ਬ੍ਰਿਗੇਡ ਤੇ ਰੇਲਵੇ ਪੁਲਸ ਕੁਝ ਹੀ ਮਿੰਟਾਂ ਵਿਚ ਮੌਕੇ ’ਤੇ ਪਹੁੰਚ ਗਈਆਂ।
ਇਹ ਵੀ ਪੜ੍ਹੋ- ਪੰਜਾਬ ਦਾ ਇਹ ਨੈਸ਼ਨਲ ਹਾਈਵੇਅ ਰਹੇਗਾ ਬੰਦ, ਡਾਇਵਰਟ ਕੀਤੇ ਗਏ ਰੂਟ

ਡ੍ਰਿੱਲ ਦੀ ਅਗਵਾਈ ਕਰ ਰਹੀ ਤਹਿਸੀਲਦਾਰ ਸਵਪਨਦੀਪ ਕੌਰ, ਸਟੇਸ਼ਨ ਮਾਸਟਰ ਹਰੀਦੱਤ ਸ਼ਰਮਾ, ਸੀ. ਐੱਮ. ਆਈ. ਰਾਜੇਸ਼ ਧੀਮਾਨ, ਨਿਤਿਸ਼ ਸ਼ਰਮਾ, ਏ. ਡੀ. ਐੱਮ. ਈ. ਰਾਜੇਸ਼ ਧਤਵਾਲੀਆ, ਸੀਨੀਅਰ ਡੀ. ਐੱਸ. ਓ. ਰੋਹਿਤ ਵਰਮਾ, ਤਿਰਲੋਕ ਸਿੰਘ ਅਤੇ ਸੀਨੀਅਰ ਡੀ. ਐੱਮ. ਈ. ਆਨੰਦ ਪ੍ਰਕਾਸ਼ ਸਮੇਤ ਕਈ ਸੀਨੀਅਰ ਅਧਿਕਾਰੀ ਹਾਜ਼ਰ ਰਹੇ। ਇਨ੍ਹਾਂ ਅਧਿਕਾਰੀਆਂ ਨੇ ਡ੍ਰਿੱਲ ਦਾ ਮੁਆਇਨਾ ਕੀਤਾ ਅਤੇ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਵਧਾਉਣ ਲਈ ਵਿਚਾਰ-ਵਟਾਂਦਰਾ ਕੀਤਾ।

ਅਧਿਕਾਰੀਆਂ ਨੇ ਕਿਹਾ ਕਿ ਇਸ ਡ੍ਰਿੱਲ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਰੇਲ ਹਾਦਸਿਆਂ ਦੌਰਾਨ ਯਾਤਰੀਆਂ ਨੂੰ ਬਾਹਰ ਕੱਢਣ ਦੀਆਂ ਪ੍ਰਕਿਰਿਆਵਾਂ ਦਾ ਸਹੀ ਢੰਗ ਨਾਲ ਪਾਲਣ ਕੀਤਾ ਜਾਵੇ ਅਤੇ ਸਹੀ ਸਮੇਂ ’ਤੇ ਸੁਰੱਖਿਆ ਮਾਪਦੰਡਾਂ ਨੂੰ ਅਪਣਾਇਆ ਜਾ ਸਕੇ। ਡ੍ਰਿੱਲ ਦੌਰਾਨ ਯਾਤਰੀਆਂ ਨੂੰ ਸੁਰੱਖਿਅਤ ਕੱਢਣ, ਅੱਗ ਬੁਝਾਉਣ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਵਰਗੇ ਨਾਜ਼ੁਕ ਕੰਮਾਂ ’ਤੇ ਧਿਆਨ ਦਿੱਤਾ ਗਿਆ। ਇਸ ਪ੍ਰਕਿਰਿਆ ਵਿਚ ਕਰਮਚਾਰੀਆਂ ਨੂੰ ਹੰਗਾਮੀ ਸਥਿਤੀ ਵਿਚ ਲੋਕਾਂ ਨੂੰ ਬਚਾਉਣ ਲਈ ਜ਼ਰੂਰੀ ਟਿਪਸ ਅਤੇ ਤਕਨੀਕਾਂ ਬਾਰੇ ਵੀ ਸਿਖਲਾਈ ਦਿੱਤੀ ਗਈ।

ਇਹ ਵੀ ਪੜ੍ਹੋ- Positive News: ਪਾਸਪੋਰਟ ਬਣਵਾਉਣ ਵਾਲਿਆਂ ਲਈ ਅਹਿਮ ਖ਼ਬਰ, ਤੁਰੰਤ ਕਰੋ ਇਹ ਕੰਮ
ਡ੍ਰਿੱਲ ਦੌਰਾਨ ਸਾਰੀਆਂ ਟੀਮਾਂ ਆਪੋ-ਆਪਣੇ ਕੰਮਾਂ ਨੂੰ ਕੁਸ਼ਲਤਾ ਨਾਲ ਨਿਭਾਉਂਦੀਆਂ ਨਜ਼ਰ ਆਈਆਂ। ਇਸ ਤੋਂ ਸਾਬਤ ਹੁੰਦਾ ਹੈ ਕਿ ਰੇਲਵੇ ਦੀ ਸੁਰੱਖਿਆ ਪ੍ਰਣਾਲੀ ਵਿਚ ਸੁਧਾਰ ਹੋ ਰਿਹਾ ਹੈ ਅਤੇ ਸਾਰੀਆਂ ਟੀਮਾਂ ਹੰਗਾਮੀ ਸਥਿਤੀਆਂ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਅਧਿਕਾਰੀਆਂ ਨੇ ਡ੍ਰਿੱਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਮਸ਼ਕਾਂ ਨਿਯਮਤ ਤੌਰ ’ਤੇ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਸਾਰੀਆਂ ਸਬੰਧਤ ਟੀਮਾਂ ਹੰਗਾਮੀ ਸਥਿਤੀਆਂ ਵਿਚ ਮਿਲ ਕੇ ਕੰਮ ਕਰ ਸਕਣ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮਸ਼ਕ ਨੇ ਰੇਲਵੇ ਦੇ ਸੁਰੱਖਿਆ ਉਪਾਵਾਂ ਨੂੰ ਮਜ਼ਬੂਤ ਕਰਨ ਅਤੇ ਹੰਗਾਮੀ ਮੈਨੇਜਮੈਂਟ ਪ੍ਰਤੀ ਜਾਗਰੂਕਤਾ ਵਧਾਉਣ ਦਾ ਇਕ ਵਿਲੱਖਣ ਮੌਕਾ ਪ੍ਰਦਾਨ ਕੀਤਾ ਹੈ, ਜਿਸ ਨਾਲ ਯਾਤਰੀਆਂ ਦੀ ਸੁਰੱਖਿਆ ਨੂੰ ਪ੍ਰਮੁੱਖ ਤਰਜੀਹ ਦਿੱਤੀ ਗਈ ਹੈ। ਇਸ ਵਿਚ ਸਾਰੀਆਂ ਸਬੰਧਤ ਟੀਮਾਂ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ।
ਇਹ ਵੀ ਪੜ੍ਹੋ- ਜਲੰਧਰ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ, ਇਸ ਬੀਮਾਰੀ ਸਬੰਧੀ ਹਦਾਇਤਾਂ ਕੀਤੀਆਂ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੋਗਪੁਰ 'ਚ ਗੋਲ਼ੀਆਂ ਮਾਰ ਕੇ ਕਤਲ ਕੀਤੇ ਜਸਪਾਲ ਸਿੰਘ ਦੇ ਮਾਮਲੇ 'ਚ ਵੱਡੇ ਖ਼ੁਲਾਸੇ
NEXT STORY