ਫਗਵਾੜਾ,(ਜਲੋਟਾ)— ਸ੍ਰੀ ਗੁਰੂ ਰਵਿਦਾਸ ਜੀ ਦੇ ਤੁਗਲਕਾਬਾਦ ਦਿੱਲੀ ’ਚ ਤੋੜੇ ਗਏ ਪ੍ਰਾਚੀਨ ਮੰਦਰ ਦੀ ਮੁੜ ਉਸਾਰੀ ਲਈ ਉਲੀਕੇ ਅੰਦੋਲਨ ਨੂੰ ਸਫਲ ਬਣਾਉਣ ਲਈ ਵੱਖ-ਵੱਖ ਜੱਥੇਬੰਦੀਆਂ ਦੀ ਸਾਂਝੀ ਮੀਟਿੰਗ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਸ੍ਰੋਮਣੀ ਸ੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਵਿਖੇ ਹੋਈ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਸੰਤ ਕ੍ਰਿਸ਼ਨ ਨਾਥ ਚਹੇੜੂ ਸ਼ਾਮਲ ਹੋਏ। ਇਸ ਦੌਰਾਨ ਦਿੱਲੀ ਦੇ ਉਕਤ ਮੰਦਰ ਦੀ ਮੁੜ ਉਸਾਰੀ ਤੇ ਦਲਿਤ ਮੁੱਦਿਆਂ ਨੂੰ ਲੈ ਕੇ ਸੂਬਾ ਪੱਧਰੀ ਸੰਘਰਸ਼ ਲਈ ਬਹੁਜਨ ਫਰੰਟ ਪੰਜਾਬ ਦਾ ਗਠਨ ਕੀਤਾ ਗਿਆ। ਸੰਤ ਕ੍ਰਿਸ਼ਨ ਨਾਥ ਨੇ ਕਿਹਾ ਕਿ ਜਿੰਨਾ ਚਿਰ ਕੇਂਦਰ ਦੀ ਮੋਦੀ ਸਰਕਾਰ ਮੰਦਰ ਦੀ ਮੁੜ ਉਸਾਰੀ ਸਬੰਧੀ ਪੱਤਰ ਜਾਰੀ ਨਹੀ ਕਰਦੀ ਉਨਾ ਚਿਰ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸੀਨੀਅਰ ਆਗੂ ਸੁਖਵਿੰਦਰ ਕੋਟਲੀ, ਸੁਰਿੰਦਰ ਢੰਡਾ, ਹਰਭਜਨ ਸੁਮਨ, ਅੰਮਿ੍ਰਤ ਭੋਸਲੇ, ਰਮੇਸ਼ ਚੋਹਕਾ, ਅਮਰੀਕ ਬਾਗੜੀ, ਐਡਵੋਕੇਟ ਰਮੇਸ਼ ਗੜ੍ਹਸ਼ੰਕਰ, ਐਡਵੋਕੇਟ ਸੰਜੀਵ ਭੌਗ, ਐਡਵੋਕੇਟ ਕੁਲਦੀਪ ਭੱਟੀ, ਬਾਬਾ ਸਲਿੰਦਰ ਪਾਲ ਰਾਣਾ ਹੁਸ਼ਿਆਰਪੁਰ, ਮਨਦੀਪ ਜੱਸੀ ਕੌਂਸਲਰ ਜਲੰਧਰ, ਲਖਵਿੰਦਰ ਸਿੰਘ ਮੁਕਤਸਰ, ਗੁਰੂ ਰਵਿਦਾਸ ਫੈਡਰੇਸ਼ਨ ਮੁੱਲਾਂ ਪੁਰ ਤੋਂ ਲਖਵਿੰਦਰ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਗੁਰੂ ਰਵਿਦਾਸ ਮੰਦਰ ਢਹਿ ਢੇਰੀ ਕਰਵਾ ਕੇ ਸਮੁੱਚੇ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਉਕਤ ਆਗੂਆਂ ਨੇ ਦਿੱਲੀ ਵਿਖੇ ਮੰਦਰ ਦੀ ਉਸਾਰੀ ਲਈ ਹੋਏ ਸ਼ਾਂਤੀ ਪੂਰਣ ਸੰਘਰਸ਼ ਦੇ ਬਾਵਜੂਦ ਨਜਾਇਜ ਪਰਚੇ ਕਰਨ ਦੀ ਵੀ ਨਿਖੇਦੀ ਕੀਤੀ ਅਤੇ ਕਿਹਾ ਕਿ ਮੰਦਰ ਦੀ ਉਸਾਰੀ ਦੇ ਨਾਲ ਹੀ ਝੂਠੇ ਪਰਚੇ ਰੱਦ ਕਰਵਾਉਣ ਲਈ ਵੀ ਸੰਘਰਸ਼ ਜਾਰੀ ਰਹੇਗਾ। ਮੀਟਿੰਗ ਦੌਰਾਨ 28 ਅਗਸਤ ਨੂੰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਕੋਠੀ ਦਾ ਘਿਰਾਓ ਕਰਨ ਅਤੇ 31 ਅਗਸਤ ਨੂੰ ਕੈਬਿਨੇਟ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਘਿਰਾਓ ਕਰਨ ਦਾ ਫੈਸਲਾ ਵੀ ਲਿਆ ਗਿਆ। ਸਮੂਹ ਬੁਲਾਰਿਆਂ ਨੇ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ, ਭਗਵਾਨ ਵਾਲਮੀਕਿ ਸਭਾਵਾਂ, ਡਾ. ਅੰਬੇਡਕਰ ਸਭਾਵਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਕਿ 28 ਅਗਸਤ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਰੈਸਟ ਹਾਉਸ ਫਗਵਾੜਾ ਵਿਖੇ ਇਕੱਤਰ ਹੋਣ ਜਿੱਥੋਂ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਕੋਠੀ ਦੇ ਘਿਰਾਓ ਲਈ ਕਾਫਿਲਾ ਰਵਾਨਾ ਹੋਵੇਗਾ ਅਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਦਲਿਤ ਸਮਾਜ ਦੀ ਤਾਕਤ ਦਾ ਅਹਿਸਾਸ ਕਰਵਾਇਆ ਜਾਵੇਗਾ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕਾਂਤੀ ਮੋਹਨ ਸਰਪੰਚ, ਸਤਪਾਲ ਵਿਰਕ, ਬਲਵਿੰਦਰ ਬੁੱਗਾ ਕਰਤਾਰਪੁਰ, ਬਿੱਲਾ ਨਵਾਂਸ਼ਹਿਰ, ਅਨਿਲ ਬਾਗਾ, ਹੰਸਰਾਜ ਤੱਲ੍ਹਣ, ਵਿਜੇ ਲੁਧਿਆਣਾ, ਚੰਦੜ ਆਜਾਦ ਮੁਕੰਦਪੁਰ, ਜਸਪਾਲ ਕੁਮਾਰ, ਸਤਪਾਲ, ਬਲਜੀਤ ਬੰਗਾ, ਰਾਮ ਸਰੂਪ ਚੰਬਾ, ਸਤਪਾਲ ਰੱਤੂ, ਨਰਿੰਦਰ ਪਾਲ, ਅਸ਼ੋਕ ਕੁਮਾਰ ਸਰਪੰਚ, ਓਮ ਪ੍ਰਕਾਸ਼, ਰਜਿੰਦਰ ਕੁਮਾਰ, ਅਸ਼ੋਕ ਰੱਤੂ, ਖੁਸ਼ਵੰਤ ਰਾਏ, ਨਰਿੰਦਰ, ਇੰਜੀਨੀਅਰ ਪ੍ਰਦੀਪ ਮੱਲ, ਲੱਕੀ ਅਟਵਾਲ, ਸੰਜੀਵ ਲਾਂਬੜਾ, ਸੁਰਿੰਦਰ ਮਹੇ, ਅਨੂੰ ਸਹੋਤਾ, ਵਿਕਾਸ ਹੰਸ, ਬਿੱਕਰ ਸਿੰਘ, ਅਮਰੀਕ ਸਰਪੰਚ, ਹਰਭਜਨ ਖਲਵਾੜਾ ਪ੍ਰਮਜੀਤ ਖਲਵਾੜਾ, ਸੂਬੇਦਾਰ ਸਤਪਾਲ, ਬੱਬੂ ਠੇਕੇਦਾਰ, ਤਰਸੇਮ ਚੁੰਬਰ, ਰਚਨਾ ਦੇਵੀ,ਐਡਵੋਕੇਟ ਚੌਧਰੀ ਲਖਵੀਰ, ਰਣਦੀਪ, ਰਵਿੰਦਰ ਰਵੀ ਕੌਂਸਲਰ, ਤੇਜਪਾਲ ਬਸਰਾ, ਪਰਮਜੀਤ ਬੰਗੜ, ਅਮਰੀਕ ਪੰਡਵਾ, ਅਮਰਜੀਤ ਖੁੱਤਣ, ਲੋਖਰਾਜ ਜਮਾਲਪੁਰ, ਪਰਮਿੰਦਰ ਪਲਾਹੀ, ਸੰਜੀਵ ਭੁੱਲਾਰਾਈ, ਵਿੱਕੀ ਬਹਾਦਰਕੇ, ਪੰਮਾ ਸੁੰਨੜ, ਰਜਨੀ ਠੱਕਰਵਾਲ, ਸੋਖੀ ਸੁੰਨੜੇ ਵਾਲਾ, ਡਾ. ਜਗਦੀਸ਼, ਯਸ਼ ਬਰਨਾ ਆਦਿ ਹਾਜਰ ਸਨ।
ਬਰਸਾਤਾਂ ਕਾਰਨ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋਈਆਂ ਸਬਜ਼ੀਆਂ
NEXT STORY