ਕਾਠਗੜ੍ਹ (ਰਾਜੇਸ਼)-ਬਲਾਚੌਰ-ਰੋਪੜ ਹਾਈਵੇਅ ਮਾਰਗ ’ਤੇ ਪਿੰਡ ਟੌਂਸਾ ਦੇ ਕਰਾਸ ਕੱਟ ਕੋਲ ਦੋ ਕਾਰਾਂ ਦੀ ਹੋਈ ਆਪਸੀ ਟੱਕਰ ਵਿਚ ਇਕ ਕਾਰ ਸਵਾਰ ਔਰਤ ਦੇ ਜ਼ਖ਼ਮੀ ਹੋ ਗਈ। ਐੱਸ. ਐੱਸ. ਐੱਫ਼. ਟੀਮ ਦੇ ਇੰਚਾਰਜ ਏ. ਐੱਸ. ਆਈ. ਕੁਲਦੀਪ ਕੁਮਾਰ ਅਨੁਸਾਰ ਇਸ ਹਾਦਸੇ ਸਬੰਧੀ ਉਨ੍ਹਾਂ ਨੂੰ ਰਾਹਗੀਰ ਤੋਂ ਜਿਉਂ ਹੀ ਸੂਚਨਾ ਮਿਲੀ ਤਾਂ ਉਹ ਆਪਣੀ ਟੀਮ ਸਮੇਤ ਘਟਨਾ ਸਥਾਨ 'ਤੇ ਪਹੁੰਚੇ ਅਤੇ ਪਤਾ ਲੱਗਿਆ ਕਿ ਇਕ ਕਾਰ ਜੋਗਾ ਸਿੰਘ ਪੁੱਤਰ ਰਤਨ ਸਿੰਘ ਵਾਸੀ ਜਲੰਧਰ ਆਪਣੀ ਪਤਨੀ ਹਰਮਿੰਦਰ ਕੌਰ ਨਾਲ ਸਵਾਰ ਹੋ ਕੇ ਰੋਪੜ ਵੱਲ ਜਾ ਰਹੇ ਸਨ।

ਜਦੋਂ ਉਹ ਟੌਂਸਾ ਕਰੋਸ ਕੱਟ ਕੋਲ ਪਹੁੰਚੇ ਤਾਂ ਦੂਜੇ ਪਾਸਿਓਂ ਇਕ ਐੱਮ. ਜੀ. ਵਿੰਡਸਰ ਕਾਰ ਜਿਸ ਨੂੰ ਅਦਿਤਿਆ ਪੁੱਤਰ ਅਰਵਿੰਦ ਵਾਸੀ ਬੱਦੀ (ਹਿਮਾਚਲ ਪ੍ਰਦੇਸ਼) ਚਲਾ ਰਿਹਾ ਸੀ, ਜੋਕਿ ਰੋਪੜ ਤੋਂ ਬਲਾਚੌਰ ਵੱਲ ਜਾ ਰਿਹਾ ਸੀ ਅਤੇ ਜਦੋਂ ਉਹ ਟੌਂਸਾ ਕੱਟ ਤੋਂ ਮੁੜਨ ਲੱਗੇ ਤਾਂ ਦੋਵਾਂ ਕਾਰਾਂ ਦੀ ਆਪਸ 'ਚ ਟੱਕਰ ਹੋ ਗਈ, ਜਿਸ ਨਾਲ ਕਾਰ ਸਵਾਰ ਔਰਤ ਹਰਮਿੰਦਰ ਕੌਰ ਜ਼ਖ਼ਮੀ ਹੋ ਗਈ ਜਦਕਿ ਇਸ ਹਾਦਸੇ ਵਿਚ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਐੱਸ. ਐੱਸ. ਐੱਫ਼. ਟੀਮ ਨੇ ਜ਼ਖ਼ਮੀ ਔਰਤ ਨੂੰ ਸਿਵਲ ਹਸਪਤਾਲ ਰੋਪੜ ਵਿਖੇ ਪਹੁੰਚਾਇਆ ਅਤੇ ਅਗਲੀ ਕਾਰਵਾਈ ਲਈ ਪੁਲਸ ਚੌਕੀ ਆਸਰੋਂ ਨੂੰ ਨੋਟ ਕਰਵਾ ਕੇ ਰਿਕਵਰੀ ਵੈਨ ਦੀ ਮਦਦ ਨਾਲ ਦੋਵੇਂ ਗੱਡੀਆਂ ਨੂੰ ਸਾਈਡ ’ਤੇ ਕਰਵਾਇਆ।
ਇਹ ਵੀ ਪੜ੍ਹੋ: ਤੇਜ਼ ਰਫ਼ਤਾਰ ਦਾ ਕਹਿਰ! ਪੰਜਾਬ ਪੁਲਸ ਦੇ ਕਾਂਸਟੇਬਲ ਦੀ ਸੜਕ ਹਾਦਸੇ 'ਚ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਲਤਾਨਪੁਰ ਲੋਧੀ ਦੀ ਸਿਆਸਤ 'ਚ ਹਲਚਲ! 9 ਸਾਲਾਂ ਮਗਰੋਂ ਅਕਾਲੀ ਇੰਚਾਰਜ ਦੀ ਖਾਲੀ ਥਾਂ ਭਰਨ ਦੇ ਮਿਲੇ ਸੰਕੇਤ
NEXT STORY