ਕਪੂਰਥਲਾ (ਵਿਪਨ ਮਹਾਜਨ)- ਸਿਵਲ ਸਰਜਨ ਡਾ. ਰਿਚਾ ਭਾਟੀਆ ਦੀ ਅਗਵਾਈ ਵਿਚ ਅੱਜ ਪੀ. ਸੀ. ਪੀ. ਐੱਨ. ਡੀ. ਟੀ. ਦੇ ਐਕਟ ਅਧੀਨ ਗਠਤ ਕੀਤੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਰਿਚਾ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ 'ਚ ਪੀ. ਸੀ. ਪੀ. ਐੱਨ. ਡੀ. ਟੀ. ਐਕਟ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਸਕੈਨਿੰਕ ਸੈਂਟਰਾਂ ਦੀ ਸਮੇਂ-ਸਮੇਂ 'ਤੇ ਜਾਂਚ ਕੀਤੀ ਜਾਂਦੀ ਹੈ ਤਾਂਕਿ ਕੰਨਿਆ ਭਰੂਣ ਹੱਤਿਆ ਨੂੰ ਰੋਕਿਆ ਜਾ ਸਕੇ ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਐਨਕਾਊਂਟਰ, ਪੁਲਸ ਤੇ ਤਸਕਰ ਵਿਚਾਲੇ ਚੱਲੀਆਂ ਗੋਲ਼ੀਆਂ, ਕੰਬਿਆ ਇਹ ਇਲਾਕਾ
ਉਨ੍ਹਾਂ ਸਾਰੇ ਸਕੈਨਿੰਗ ਸੈਂਟਰਾਂ ਨੂੰ ਹਦਾਇਤ ਕਰਦਿਆ ਕਿਹਾ ਕਿ ਜੇਕਰ ਕੋਈ ਵੀ ਭਰੂਣ ਜਾਂਚ ਕਰਦਾ ਪਾਇਆ ਗਿਆ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਸਕੈਨਿੰਗ ਸੈਂਟਰ ਦੀ ਰਜਿਸਟ੍ਰੇਸ਼ਨ ਰੱਦ ਕਰਕੇ ਕਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਮੀਟਿੰਗ 'ਚ ਡੀ. ਐੱਫ਼. ਪੀ. ਓ. ਡਾ. ਅਸ਼ੋਕ ਕੁਮਾਰ, ਡਾ. ਸਿੰਮੀ ਧਵਨ, ਡਾਕਟਰ ਹਰਪ੍ਰੀਤ ਮੋਮੀ, ਡਾ. ਅਰਸ਼ਬੀਰ ਕੌਰ, ਜ਼ਿਲ੍ਹਾ ਅਟਾਰਨੀ ਕਪੂਰਥਲਾ ਵਿਸ਼ਾਲ ਅਨੰਦ, ਪ੍ਰੋਮਿਲਾ ਅਰੋੜਾ ਸੋਸ਼ਲ ਵਰਕਰ, ਡਾ. ਰਾਜ ਕੁਮਾਰ ਸੋਸ਼ਲ ਵਰਕਰ,ਸੀਡੀਪੀਓ ਕਪੂਰਥਲਾ ਨਤਾਸ਼ਾ ਸਾਗਰ,ਡਿਪਟੀ ਮਾਸ ਮੀਡੀਆ ਅਫ਼ਸਰ ਕਮ ਪੀ. ਐੱਨ. ਡੀ. ਟੀ. ਕੁਆਰਡੀਨੇਟਰ ਸ਼ਰਨਦੀਪ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਸ੍ਰੀ ਹਰਿਮੰਦਰ ਸਾਹਿਬ ਤੋਂ ਮੱਥਾ ਟੇਕ ਵਾਪਸ ਆ ਰਹੇ ਦੋਸਤਾਂ ਨਾਲ ਰੂਹ ਕੰਬਾਊ ਹਾਦਸਾ, ਚੱਲਦੀ Thar ਨੂੰ ਲੱਗੀ ਅੱਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਜਪਾ ਪੰਜਾਬ ’ਚ ਜਲਦਬਾਜ਼ੀ ਕਰਨ ਦੇ ਮੂਡ ’ਚ ਨਹੀਂ
NEXT STORY