ਮੋਗਾ (ਕਸਿਸ਼ ਸਿੰਗਲਾ) : ਬੀਤੇ ਦਿਨੀਂ ਮੋਗਾ ਦੇ ਸਿਵਲ ਹਸਪਤਾਲ ਵਿਚ ਮੋਮਬੱਤੀ ਨਾਲ ਡਿਲੀਵਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ 'ਜਗਬਾਣੀ' ਵੱਲੋਂ ਵਿਸ਼ੇਸ਼ ਤੌਰ 'ਤੇ ਕਵਰੇਜ ਕਰਕੇ ਖਬਰ ਨਸ਼ਰ ਕੀਤੀ ਗਈ ਸੀ। ਅੱਜ ਵਿਧਾਇਕਾ ਮਨਦੀਪ ਕੌਰ ਅਰੋੜਾ ਵੱਲੋਂ ਮੋਗਾ ਦੇ ਸਿਵਲ ਹਸਪਤਾਲ ਦੇ ਗਾਇਨੀਵਾਰਡ ਅਤੇ ਹੋਰ ਵਾਰਡਾਂ ਦਾ ਦੌਰਾ ਕੀਤਾ ਅਤੇ ਨਾਲ ਹੀ ਉਨ੍ਹਾਂ ਵੱਲੋਂ ਡਾਕਟਰਾਂ ਨਾਲ ਉਸ ਘਟਨਾ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।
ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਉਸ ਰਾਤ 10 ਮਿੰਟ ਲਈ ਲਾਈਟ ਗਈ ਸੀ ਅਤੇ ਡਿਲੀਵਰੀ ਚੱਲ ਰਹੀ ਸੀ। ਡਾਕਟਰਾਂ ਦੀ ਹਿੰਮਤ ਨਾਲ ਡਿਲੀਵਰੀ ਨੂੰ ਰੋਕਿਆ ਨਹੀਂ ਗਿਆ ਜਦਕਿ ਮੋਮਬੱਤੀ ਨਾਲ ਹੀ ਡਿਲੀਵਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ ਹਿੰਮਤ ਅਤੇ ਸਮਝਦਾਰੀ ਨਾਲ ਕੰਮ ਲਿਆ, ਜਿਸ ਸਦਕਾ ਜੱਚਾ-ਬੱਚਾ ਦੋਵੇਂ ਸੁਰੱਖਿਅਤ ਹਨ।
ਅਮਰੂਦ ਤੋੜਨ 'ਤੇ ਦਲਿਤ ਪਰਿਵਾਰ ਦੇ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ
NEXT STORY