ਜਲੰਧਰ (ਸ. ਹ.)–ਨਵੀਂ ਸਬਜ਼ੀ ਮੰਡੀ ਮਕਸੂਦਾਂ ਤੋਂ ਬੁੱਧਵਾਰ ਸਵੇਰੇ ਇਕ ਸਬਜ਼ੀ ਵਿਕ੍ਰੇਤਾ ਦਾ ਮੋਟਰਸਾਈਕਲ ਚੋਰੀ ਹੋ ਗਿਆ। ਸਬਜ਼ੀ ਵਿਕ੍ਰੇਤਾ ਨੇ ਖ਼ੁਦ ਹੀ ਮੋਟਰਸਾਈਕਲ ਲੱਭਣ ਦਾ ਯਤਨ ਸ਼ੁਰੂ ਕਰ ਦਿੱਤਾ ਅਤੇ 3 ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਖ਼ੁਦ ਹੀ ਸੋਢਲ ਰੋਡ ਤੋਂ ਆਪਣਾ ਮੋਟਰਸਾਈਕਲ ਬਰਾਮਦ ਕਰ ਲਿਆ। ਮੋਟਰਸਾਈਕਲ ਦੀਆਂ ਨੰਬਰ ਪਲੇਟਾਂ ਅਤੇ ਕੁਝ ਬਾਡੀ ਪਾਰਟ ਗਾਇਬ ਸਨ। ਮੋਟਰਸਾਈਕਲ 3000 ਰੁਪਏ ਵਿਚ ਵਿਕ ਚੁੱਕਾ ਸੀ। ਮੌਕੇ ’ਤੇ ਇਕ ਨੌਜਵਾਨ ਤਾਂ ਭੱਜ ਗਿਆ ਪਰ ਇਕ ਨੂੰ ਕਾਬੂ ਕਰਕੇ ਸਬਜ਼ੀ ਵਿਕ੍ਰੇਤਾ ਨੇ ਥਾਣਾ ਨੰ. 1 ਦੀ ਪੁਲਸ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ: ਅਗਲੇ 48 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert, ਵੱਡੀ ਚਿਤਾਵਨੀ ਜਾਰੀ
ਜਾਣਕਾਰੀ ਦਿੰਦੇ ਰੇਰੂ ਪਿੰਡ ਦੇ ਨੇੜੇ ਰਹਿੰਦੇ ਰਾਜ ਕੁਮਾਰ ਪੁੱਤਰ ਬਲਕਰਨ ਕੁਮਾਰ ਨੇ ਦੱਸਿਆ ਕਿ ਉਹ ਨਵੀਂ ਸਬਜ਼ੀ ਮੰਡੀ ਵਿਚ ਸਬਜ਼ੀ ਦਾ ਕੰਮ ਕਰਦਾ ਹੈ। ਰੋਜ਼ਾਨਾ ਵਾਂਗ ਬੁੱਧਵਾਰ ਸਵੇਰੇ 7 ਵਜੇ ਉਹ ਮੰਡੀ ਗਿਆ ਸੀ ਅਤੇ ਮੋਟਰਸਾਈਕਲ ਖੜ੍ਹਾ ਕਰਕੇ ਸਬਜ਼ੀ ਟੈਂਪੂ ਵਿਚ ਲੱਦ ਕੇ ਇਕ ਘੰਟੇ ਬਾਅਦ ਹੀ ਫ੍ਰੀ ਹੋ ਕੇ ਮੋਟਰਸਾਈਕਲ ਕੋਲ ਗਿਆ ਤਾਂ ਉਥੋਂ ਮੋਟਰਸਾਈਕਲ ਗਾਇਬ ਸੀ।

ਉਸ ਨੇ ਖ਼ੁਦ ਹੀ ਆਪਣੇ ਸਾਥੀ ਸਮੇਤ ਮੋਟਰਸਾਈਕਲ ਲੱਭਣ ਦਾ ਯਤਨ ਕੀਤਾ। ਰਾਜ ਕੁਮਾਰ ਨੇ ਕਿਹਾ ਕਿ 11.30 ਵਜੇ ਉਹ ਕਾਲੀ ਮਾਤਾ ਮੰਦਰ ਸੋਢਲ ਰੋਡ ਪਹੁੰਚੇ ਤਾਂ ਵੇਖਿਆ ਕਿ ਉਸ ਦੇ ਮੋਟਰਸਾਈਕਲ 'ਤੇ ਇਕ ਨੌਜਵਾਨ ਬੈਠਾ ਸੀ, ਜਦਕਿ ਉਸ ਦਾ ਸਾਥੀ ਸਿਗਰਟ ਦੇ ਖੋਖੇ ’ਤੇ ਸਿਗਰਟ ਪੀ ਰਿਹਾ ਸੀ। ਉਸ ਦੇ ਮੋਟਰਸਾਈਕਲ ਦੀਆਂ ਦੋਵੇਂ ਨੰਬਰ ਪਲੇਟਾਂ ਗਾਇਬ ਸਨ ਅਤੇ ਬਾਡੀ ਪਾਰਟ ਵੀ ਨਹੀਂ ਸੀ। ਚੋਰਾਂ ਨੇ ਮੋਟਰਸਾਈਕਲ ਦੀ ਪਛਾਣ ਛੁਪਾਉਣ ਦਾ ਯਤਨ ਕੀਤਾ ਸੀ।
ਜਿਉਂ ਹੀ ਰਾਜ ਕੁਮਾਰ ਨੇ ਮੋਟਰਸਾਈਕਲ ’ਤੇ ਬੈਠੇ ਨੌਜਵਾਨ ਨੂੰ ਦਬੋਚਿਆ ਤਾਂ ਉਸ ਦਾ ਸਾਥੀ ਭੱਜਣ ਵਿਚ ਕਾਮਯਾਬ ਹੋ ਗਿਆ। ਪੁੱਛਗਿੱਛ ਵਿਚ ਪਤਾ ਲੱਗਾ ਕਿ ਉਕਤ ਮੋਟਰਸਾਈਕਲ 3000 ਰੁਪਏ ਵਿਚ ਫੜੇ ਗਏ ਨੌਜਵਾਨ ਨੇ ਖਰੀਦਿਆ ਸੀ। ਰਾਜ ਕੁਮਾਰ ਅਤੇ ਉਸ ਦਾ ਸਾਥੀ ਮੁਲਜ਼ਮ ਨੂੰ ਥਾਣਾ ਨੰ. 1 ਵਿਚ ਲੈ ਗਏ। ਰਾਜ ਕੁਮਾਰ ਦੇ ਬਿਆਨ ਦਰਜ ਕਰ ਕੇ ਪੁਲਸ ਨੇ ਮੋਟਰਸਾਈਕਲ ਅਤੇ ਚੋਰ ਨੂੰ ਕਬਜ਼ੇ ਵਿਚ ਲੈ ਲਿਆ ਹੈ। ਪੁਲਸ ਨੇ ਫੜੇ ਗਏ ਨੌਜਵਾਨ ਅਤੇ ਉਸ ਦੇ ਸਾਥੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ: ਜਥੇਦਾਰ ਕੁਲਦੀਪ ਸਿੰਘ ਗੜਗੱਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗਰਮੀ ਵਿਚਾਲੇ ਟਰੇਨਾਂ ਦੀ ਦੇਰੀ ਦਾ ਸਿਲਸਿਲਾ ਜਾਰੀ: ਸਵਰਨ ਸ਼ਤਾਬਦੀ 1, ਸ਼ਾਨ-ਏ-ਪੰਜਾਬ ਪੌਣੇ 2 ਘੰਟੇ ਲੇਟ
NEXT STORY